Kredity

PERFORMING ARTISTS
Sippy Gill
Sippy Gill
Performer
COMPOSITION & LYRICS
Laddi Gill
Laddi Gill
Composer

Texty

ਓਏ, ਜ਼ਿੰਦਗੀ ਦੇ ਉੱਤੇ ਸੀ ਹਾਲਾਤ ਭਾਰੀ ਪੈ ਗਏ
ਹਾਏ, ਮੰਜ਼ਿਲ ਸੀ ਦੂਰ ਚਾਅ ਰਾਹਾਂ ਵਿੱਚ ਰਹਿ ਗਏ
ਔੜਾਂ ਮਾਰੀ ਧਰਤੀ 'ਤੇ ਹੋਗੀ ਬਰਸਾਤ
ਸੀਗੇ ਮੁਰਝਾਏ ਜਿਹੜੇ ਦਿਲ ਖਿਲ ਗਏ
ਜ਼ਿੰਦਗੀ ਜਿਊਂਣ ਦਾ ਨਜ਼ਾਰਾ ਆ ਗਿਆ
ਵਿੱਛੜੇ ਚਿਰਾਂ ਤੋਂ ਮੇਰੇ ਯਾਰ ਮਿਲ ਗਏ
ਜ਼ਿੰਦਗੀ ਜਿਊਂਣ ਦਾ ਨਜ਼ਾਰਾ ਆ ਗਿਆ
ਵਿੱਛੜੇ ਚਿਰਾਂ ਤੋਂ ਮੇਰੇ ਯਾਰ ਮਿਲ ਗਏ
ਜ਼ਿੰਦਗੀ ਜਿਊਂਣ ਦਾ ਨਜ਼ਾਰਾ ਆ ਗਿਆ
ਵਿੱਛੜੇ ਚਿਰਾਂ ਤੋਂ ਮੇਰੇ ਯਾਰ ਮਿਲ ਗਏ
ਥੁੱਕ-ਥੁੱਕ ਚੱਟਦੇ ਜੋ, ਬੇਲੀਓ
ਨਫ਼ੇ ਤੱਕਦੇ ਨੇ ਯਾਰੀ ਦੇ ਵਪਾਰ 'ਚੋਂ
ਏਥੇ ਟਕੇ-ਟਕੇ ਵਿਕਦੀ ਆ ਦੁਨੀਆ
ਪਰ ਯਾਰ ਨਹੀਂਓਂ ਮਿਲਦੇ ਬਜ਼ਾਰ 'ਚੋਂ
ਏਥੇ ਟਕੇ-ਟਕੇ ਵਿਕਦੀ ਆ ਦੁਨੀਆ
ਪਰ ਯਾਰ ਨਹੀਂਓਂ ਮਿਲਦੇ ਬਜ਼ਾਰ 'ਚੋਂ
ਯਾਰੀਆਂ ਦੇ ਨੇੜੇ ਨਾਰੀਆਂ ਤੋਂ ਰਹੀਏ ਦੂਰ, ਬਈ
ਮਿੱਤਰਾਂ ਦਾ ਰਹਿਣਾ ਸਾਨੂੰ ਚੜ੍ਹਿਆ ਸਰੂਰ, ਬਈ
ਯਾਰੀਆਂ ਦੇ ਨੇੜੇ ਨਾਰੀਆਂ ਤੋਂ ਰਹੀਏ ਦੂਰ, ਬਈ
ਮਿੱਤਰਾਂ ਦਾ ਰਹਿਣਾ ਸਾਨੂੰ ਚੜ੍ਹਿਆ ਸਰੂਰ, ਬਈ
ਪੱਕੀ ਗੱਲ ਹੁੰਦੀਆਂ ਨੇ ਯਾਰਾਂ ਨਾ' ਬਹਾਰਾਂ
ਕਿਸਮਤ ਵਾਲਿਆਂ ਨੂੰ ਯਾਰ ਮਿਲਦੇ
ਜ਼ਿੰਦਗੀ ਜਿਊਂਣ ਦਾ ਨਜ਼ਾਰਾ ਆ ਗਿਆ
ਵਿੱਛੜੇ ਚਿਰਾਂ ਤੋਂ ਮੇਰੇ ਯਾਰ ਮਿਲ ਗਏ
ਜ਼ਿੰਦਗੀ ਜਿਊਂਣ ਦਾ ਨਜ਼ਾਰਾ ਆ ਗਿਆ
ਵਿੱਛੜੇ ਚਿਰਾਂ ਤੋਂ ਮੇਰੇ ਯਾਰ ਮਿਲ ਗਏ
ਤਿੱਕੜੀ ਯਾਰਾਂ ਦੀ ਪੱਟੂ ਬੋਤਲਾਂ ਦੇ ਡੱਟ, ਬਈ
ਪੈਣ ਲਲਕਾਰੇ ਰਿੰਨ੍ਹੀ ਮੁਰਗੇ ਦੀ ਲੱਤ, ਬਈ
ਤਿੱਕੜੀ ਯਾਰਾਂ ਦੀ ਪੱਟੂ ਬੋਤਲਾਂ ਦੇ ਡੱਟ, ਬਈ
ਪੈਣ ਲਲਕਾਰੇ ਰਿੰਨ੍ਹੀ ਮੁਰਗੇ ਦੀ ਲੱਤ, ਬਈ
ਧਰਤੀ ਦੀ ਹਿੱਕ ਉੱਤੇ ਪੈਗੀਆਂ ਤਰੇੜਾਂ
ਢੋਲ ਦੇ ਡੱਗੇ ਦੇ ਉੱਤੇ ਪੱਬ ਹਿੱਲ ਗਏ
ਜ਼ਿੰਦਗੀ ਜਿਊਂਣ ਦਾ ਨਜ਼ਾਰਾ ਆ ਗਿਆ
ਵਿੱਛੜੇ ਚਿਰਾਂ ਤੋਂ ਮੇਰੇ ਯਾਰ ਮਿਲ ਗਏ
ਜ਼ਿੰਦਗੀ ਜਿਊਂਣ ਦਾ ਨਜ਼ਾਰਾ ਆ ਗਿਆ
ਵਿੱਛੜੇ ਚਿਰਾਂ ਤੋਂ ਮੇਰੇ ਯਾਰ ਮਿਲ ਗਏ (ਯਾਰ ਮਿਲ ਗਏ)
ਫਾਂਸੀ ਦਾ ਰੱਸਾ ਵੀ ਹੋਵੇ ਸਾਮਣੇ
ਘੱਟਦਾ ਨਈਂ ਰੋਹਬ ਸਰਦਾਰ 'ਚੋਂ
ਏਥੇ ਟਕੇ-ਟਕੇ ਵਿਕਦੀ ਆ ਦੁਨੀਆ
ਪਰ ਯਾਰ ਨਹੀਂਓਂ ਮਿਲਦੇ ਬਜ਼ਾਰ 'ਚੋਂ
ਏਥੇ ਟਕੇ-ਟਕੇ ਵਿਕਦੀ ਆ ਦੁਨੀਆ
ਪਰ ਯਾਰ ਨਹੀਂਓਂ ਮਿਲਦੇ ਬਜ਼ਾਰ 'ਚੋਂ
ਏਥੇ ਟਕੇ-ਟਕੇ ਵਿਕਦੀ ਆ ਦੁਨੀਆਂ
ਪਰ ਯਾਰ ਨਹੀਂਓਂ ਮਿਲਦੇ ਬਜ਼ਾਰ 'ਚੋਂ
ਏਥੇ ਟਕੇ-ਟਕੇ ਵਿਕਦੀ ਆ ਦੁਨੀਆ
ਪਰ ਯਾਰ ਨਹੀਂਓਂ ਮਿਲਦੇ ਬਜ਼ਾਰ 'ਚੋਂ
Written by: Laddi Gill
instagramSharePathic_arrow_out

Loading...