Dari
PERFORMING ARTISTS
Prabh Gill
Performer
COMPOSITION & LYRICS
Raahi
Songwriter
Dilmaan
Composer
Lirik
ਬੜਾ ਖ਼ਤਰਾ ਜਿਹਾ ਮਹਿਸੂਸ ਹੁੰਦੈ
ਤੇਰੀ ਨਾ-ਮੌਜੂਦਗੀ ਨਾਲ਼
ਦਿਲ ਖਿੜਦੈ, ਨਾ ਮਾਯੂਸ ਹੁੰਦੈ
ਤੇਰੀ ਹਾਂ ਮੌਜੂਦਗੀ ਨਾਲ਼
ਕਰ ਕਦੀ ਚਾਹ ਨਿਗਾਹਾਂ ਨੂੰ
ਤੇਰੇ ਬਿਨ ਖ਼ਤਰੈ ਸਾਹਾਂ ਨੂੰ
ਹੈ ਨਹੀਂ ਕਿਸੇ ਹੋਰ ਵੀ ਗੱਲ ਦਾ ਭੈ
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਬਸ ਤੂੰ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਤੇਰੀ ਯਾਦ ਵਾਂਗੂ ਰਾਤੀ ਆ ਜਾਂਦੇ
ਦਿਨੇ ਦਿਸਦਾ ਨਹੀਂ ਕੋਈ ਸਾਰਿਆਂ 'ਚੋਂ
ਜਿਹੜੇ ਆਪ ਹੀ ਟੁੱਟੇ ਫ਼ਿਰਦੇ ਨੇ
ਵੇ ਮੈਂ ਮੰਗਾਂ ਕੀ ਦੱਸ ਤਾਰਿਆਂ ਤੋਂ?
ਵੇ ਖ਼ਤ ਕਾਹਦੇ? ਹਾਏ, ਅਰਜ਼ੀਆਂ ਨੇ
ਲਿਖੀਆਂ ਕੁਛ ਖ਼ੁਦਗਰਜ਼ੀਆਂ ਨੇ
ਵੇ ਮਰਜ਼ੀਆਂ ਨੇ, ਤੂੰ ਜੋ ਵੀ ਕਹਿ (ਕਹਿ)
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਰਹਿ
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਬਸ ਤੂੰ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਰਹਿ
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਕਰ ਇਤਬਾਰ ਮੇਰਾ, ਤੂੰ ਪਿਆਰ ਮੇਰਾ
ਸਾਰੀ ਜ਼ਿੰਦਗੀ ਰੁੱਸਣ ਦੇਣਾ ਨਹੀਂ
ਮੇਰੇ ਦਿਲ ਦੇ ਵਿੱਚ ਹੈ ਘਰ ਤੇਰਾ
ਤਾਂਹੀ ਦਿਲ ਮੈਂ ਟੁੱਟਣ ਦੇਣਾ ਨਹੀਂ
ਲੈ ਅਪਨਾ ਹੁਣ, Raahi ਵੇ
ਨਾ ਦੇਈਂ ਠੁਕਰਾ ਹੁਣ, Raahi ਵੇ
ਮੋਹੱਬਤ ਦੇ, ਮੋਹੱਬਤ ਲੈ (ਲੈ)
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਬਸ ਤੂੰ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਰਹਿ
ਵੇ ਬੈਠਾ ਰਹਿ ਅੱਖਾਂ ਦੇ ਸਾਹਵੇਂ
ਭਾਵੇਂ ਕਿਸੇ ਨਾਲ਼ ਵੀ ਬਹਿ
ਇੱਕ ਵਾਰੀ ਕਹਿ ਦੇ Dilmaan
Written by: Dilmaan, Raahi

