가사
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਏ
ਮਿਟੀ ਪਈ ਏ
ਬੱਸ ਇੱਕ ਓਸੇ ਸ਼ੈ ਨੂੰ ਹਾਰੀ ਬੈਠੇ ਆਂ
ਤੇ ਬਾਕੀ ਦੁਨੀਆਂ ਜੌਹਲ ਹੁਣਾਂ ਨੇ ਜਿੱਤੀ ਪਈ ਏ
ਜਿੱਤੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਏ(ਮਿਟੀ ਪਈ ਏ)
ਖੁੱਲ੍ਹਿਆਂ ਵਾਲਾਂ ਵਿੱਚ ਨਹੀਂ ਭੁੱਲਦਾ ਕਹਿਰ ਹਸੀਨਾ ਦਾ
ਸਿਲਕੀ ਵਾਲ ਤੇ ਜ਼ੈੱਡ ਬਲੈਕ ਸ਼ਾੱਲ ਪਸ਼ਮੀਨਾ ਦਾ
ਹਾਏ ਓਹਨੂੰ ਤਾਂ ਕੋਈ ਖ਼ਬਰਾਂ ਨਹੀਂ ਮੇਰੇ ਹਾਲ ਦੀਆਂ
ਅੱਜ ਵੀ ਡੰਗ ਕੇ ਹਿੱਕ ਦੇ ਉੱਤੇ ਲਿੱਟੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਏ
ਜੇ ਸਾਹਮਣੇ ਆ ਗਈ ਪੱਕੀ ਗੱਲ ਪਹਿਚਾਣ ਲਊਂਗਾ
ਰੱਬ ਦੀ ਸੌਂਹ ਨਾ ਮੁੜ ਜ਼ਿੰਦਗੀ ਚੋਂ ਜਾਣ ਦੇਊਗਾ
ਬਾਕੀ ਤਾਂ ਸਭ ਹੱਥਾਂ ਦੀਆਂ ਲਕੀਰਾਂ ਨੇ
ਪਤਾ ਨੀ ਰੱਬ ਨੇ ਕੀਹਦੇ ਲੇਖੀਂ ਲਿਖੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਏ
ਤੱਕ ਲਏ ਕੋਈ ਇੱਕ ਵਾਰ ਮੁਸੀਬਤ ਪਾ ਸਕਦੀ ਏ
ਹੀਰ ਤੋਂ ਸੋਹਣੀ ਮੁੜ ਕੋਈ ਕਿੱਦਾਂ ਆ ਸਕਦੀ ਏ
ਹੱਸਕੇ ਕਿੱਦਾਂ ਲੁੱਟਣੇ ਤਖ਼ਤ ਹਜ਼ਾਰੇ ਓਏ
ਅੱਜ ਦੀ ਨਹੀਂ ਓਹ ਰੱਬ ਵੱਲੋਂ ਹੀ ਸਿੱਖੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਏ
ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ
ਤੇ ਬਾਕੀ ਸੂਰਤ ਅੱਖਾਂ ਮੂਹਰਿਓਂ ਮਿਟੀ ਪਈ ਏ
ਨੀਂ ਤੇਰਾ ਨਾਂ
ਹਾਏ ਅੱਜ ਤੱਕ ਜੱਪਦੇ ਆਂ
ਤੂੰ ਲੱਭਦੀ ਨਾ
ਥਾਂ ਥਾਂ ਤੇ ਲੱਭਣੇ ਆਂ
ਨੀਂ ਤੇਰਾ ਨਾਂ
ਹਾਏ ਅੱਜ ਤੱਕ ਜੱਪਦੇ ਆਂ
ਤੂੰ ਲੱਭਦੀ ਨਾ
ਥਾਂ ਥਾਂ ਤੇ ਲੱਭਣੇ ਆਂ!
Written by: Bunny Johal

