Lyrics
ਉਸ ਦਿਨ ਲੱਗਦਾ ਏ ਸੂਰਜ ਵੀ
ਜਿਵੇਂ ਲਹਿੰਦੇ ਵੱਲ ਤੋਂ ਚੜ੍ਹਨਾ ਜੀ
ਗੱਲ ਪੱਕੀ ਮੇਰੀ ਕਿਸਮਤ ਨੇ
ਮੇਰੀ ਸ਼ਿੱਦਤ ਮੂਹਰੇ ਹਾਰਨਾ ਜੀ
ਆਥਣ ਤੇ ਸਰਗੀ ਮਿਲਣਗੀਆਂ
ਬੰਜਰਾਂ ਵਿੱਚ ਕਲੀਆਂ ਖਿਲਣਗੀਆਂ
ਆਥਣ ਤੇ ਸਰਗੀ ਮਿਲਣਗੀਆਂ
ਬੰਜਰਾਂ ਵਿੱਚ ਕਲੀਆਂ ਖਿਲਣਗੀਆਂ
ਟਿੱਬਿਆਂ ਤੇ ਹੋਣੀਆਂ ਛਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦਿਵਾਲੀ ਹੋਣਗੀਆਂ
ਰੋਹੀਆਂ ਵਿਚ ਰੌਣਕ ਭਰ ਜਾਨੀ
ਅੱਖਾਂ ਚੋਂ ਮਹਿਕਾਂ ਆਉਣਗੀਆਂ
ਹਰ ਦਿਨ ਚੜ੍ਹਨਾ ਦਸਮੀ ਵਰਗਾ
ਹਰ ਰਾਤ ਦਿਵਾਲੀ ਹੋਣਗੀਆਂ
ਰੋਹੀਆਂ ਵਿਚ ਰੌਣਕ ਭਰ ਜਾਨੀ
ਅੱਖਾਂ ਚੋਂ ਮਹਿਕਾਂ ਆਉਣਗੀਆਂ
ਟੁੰਬ ਨਰਮ ਕਪਾਹ ਦੀ ਚਟਕੇ ਮੈਂ
ਹੱਥਾਂ ਨਾਲ ਬੱਤੀਆਂ ਵੱਟਕੇ ਮੈਂ
ਤੇਰੇ ਰਾਹ ਵਿੱਚ ਦੀਪ ਜਗਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਕਰੂੰ ਕਲਾਕਾਰੀਆਂ ਤੇਰੇ ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਉਣ ਮੋਰਾਂ ਤੋਂ
ਤੇਰੀ ਗਾਨੀ ਵਿੱਚ ਪਰੋਣ ਲਈ
ਕਰੂੰ ਕਲਾਕਾਰੀਆਂ ਤੇਰੇ ਤੇ
ਦੇ ਮੌਕਾ ਹੁਨਰ ਦਿਖਾਉਣ ਲਈ
ਮੋਤੀ ਚੁਗਵਾਉਣ ਮੋਰਾਂ ਤੋਂ
ਤੇਰੀ ਗਾਨੀ ਵਿੱਚ ਪਰੋਣ ਲਈ
ਲੌਂਗਾਂ ਦੀ ਦੇਖੇ ਧੂਫ਼ ਰੱਖਾਂ
ਤੇਰੀ ਸੁੱਖ ਸਾਂਦ ਮਹਿਸੂਸ ਰੱਖਾਂ
ਦਿਲ ਜੱਦ ਕੇ ਮੁੰਦਰੀ ਪਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਰੱਬ ਤੀਕਰ ਖਬਰਾਂ ਪਹੁੰਚਗੀਆਂ
ਫਲ ਮੰਗਦਾ ਹੈ ਅਰਜ਼ੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ ਏ
ਕੋਈ ਸਿੰਘਜੀਤ ਚੰਕੋਈਆਂ ਦਾ
ਰੱਬ ਤੀਕਰ ਖਬਰਾਂ ਪਹੁੰਚਗੀਆਂ
ਫਲ ਮੰਗਦਾ ਹੈ ਅਰਜ਼ੋਈਆਂ ਦਾ
ਤੈਨੂੰ ਕਈ ਜਨਮਾਂ ਤੋਂ ਲੱਭਦਾ ਈ
ਕੋਈ ਸਿੰਘਜੀਤ ਚੰਕੋਈਆਂ ਦਾ
ਛੱਡ ਗਿਣਤੀ ਮਿਣਤੀ ਅੰਕਾਂ ਨੂੰ
ਦੁਨੀਆਂ ਦੇ ਵੇਦ ਗ੍ਰੰਥਾਂ ਨੂੰ
ਤੂੰ ਆਖੇਂ ਤਾ ਪੜ੍ਹ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
ਮੈਂ ਕੀਤੇ ਪਾਗਲ ਨਾ ਹੋ ਜਾਵਾਂ
ਜਿਸ ਦਿਨ ਤੂੰ ਮੇਰੀ ਹੋਵੇਂਗੀ
Written by: G. Guri, Singh Jeet

