Şarkı sözleri

ਓਹ, ਇਕ ਗੱਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤਰਾਆਆ
ਇਕ ਗੱਲ ਸੁਣ ਬਿੱਲੋ ਕੰਨ ਕਰਕੇ
ਕਿ ਮਿਤਰਾ
ਓਹ ਬੰਦ ਬੋਤਲੇ ਨੀ ਪੀ ਲਾ ਘੁੱਟ ਭਰ ਕੇ
ਪੀ ਮਿਤਰਾ
ਹਾਏ ਬੰਦ ਬੋਤਲੇ ਨੀ ਪੀ ਲਾ ਘੁੱਟ ਪਰਕੇ
ਪੀ ਮਿਤਰਾ
ਓਹ ਮੇਰਾ ਦਿਲ ਕਰਦਾ ਨੀ ਥੋੜ੍ਹਾ ਜੇਹਾ ਡਰਦਾ
ਆ ਪਿੰਡ ਵੈਰ ਪਵਾ ਲਿਆ ਸਾਰਾ
ਕੱਲ੍ਹ ਭਾਵੇ ਜਿੰਦ ਕੱਢ ਲਏਂ
ਅੱਜ ਛੱਡ ਦੇ ਮੁਲਾਜ਼ੇਦਾਰਾ
ਕੱਲ੍ਹ ਭਾਵੇ ਜਿੰਦ ਕੱਢ ਲਏਂ
ਅੱਜ ਛੱਡ ਦੇ ਮੁਲਾਜ਼ੇਦਾਰਾ
ਚਿੱਟੇ ਚਿੱਟੇ ਹੱਸਦੀ ਦੇ ਦੰਦ ਗਿਣਦਾ
ਓਹ ਨਿੱਤ ਬੱਲੀਏ
ਅਖੀਆਂ ਦੇ ਨਾਲ ਮੇਰੀ ਹਿੱਕ ਮਿੰਦਾ
ਓਹ ਕਰੇ ਚਿੱਤ ਬੱਲੀਏ
ਅਖੀਆਂ ਦੇ ਨਾਲ ਮੇਰੀ ਹਿੱਕ ਮਿੰਦਾ
ਓਹ ਕਰੇ ਚਿੱਤ ਬੱਲੀਏ
ਤੈਨੂੰ ਨਾ ਕਰਦਾ ਕਿ ਚੰਨਾ ਹਾਂ ਕਰ ਦਾ
ਵੇਣੀ ਛੱਡ ਦੇ ਵੰਗਾਂ ਕਿਉਂ ਤੋੜੇਂ
ਓਹ ਥਾਏਂ ਖੜ੍ਹੀ ਮੁਕਰ ਗਈ ਨੀ
ਘਰ ਸੱਦ ਕੇ ਯਾਰ ਨੂੰ ਮੋੜੇਂ
ਥਾਏਂ ਖੜ੍ਹੀ ਮੁਕਰ ਗਈ ਨੀ
ਘਰ ਸੱਦ ਕੇ ਯਾਰ ਨੂੰ ਮੋੜੇਂ
ਹਧੇ-ਹਧੇ ਅੱਜ ਮੇਰੀ ਗੱਲ ਮੰਨ ਵੇ
ਤੂੰ ਕਿਉਂ ਡਰ ਦੀ
ਕੱਚੀ ਚੱਲੀ ਮਿਤਰਾ ਤੂੰ ਨਾ ਭੰਨ ਵੇ
ਨੀ ਰਵੇਂ ਨਿੱਤ ਟਲਦੀ
ਕੱਚੀ ਚੱਲੀ ਮਿਤਰਾ ਤੂੰ ਨਾ ਭੰਨ ਵੇ
ਤੂੰ ਰਵੇਂ ਨਿੱਤ ਟਾਲਦੀ
ਤੇਰੇ ਹੱਥ ਜਿੰਦ ਜਾਨ
ਭਾਵੇਂ ਕੱਢ ਲਈ ਪ੍ਰਾਣ
ਮੈਂ ਤਾਂ ਦੋ ਗਿੱਠ ਅੱਗੇ ਨਾਲੋ
ਹੋ ਗਈ ਜਵਾਨ
ਮਾਰੇ ਚੰਦਰੀ ਜਵਾਨੀ ਲੋਹੜੇ
ਥਾਏਂ ਖੜ੍ਹੀ ਮੁਕਰ ਗਈ ਨੀ
ਘਰ ਸੱਦ ਕੇ ਯਾਰ ਨੂੰ ਮੋੜੇਂ
ਥਾਏਂ ਖੜ੍ਹੀ ਮੁਕਰ ਗਈ ਨੀ
ਘਰ ਸੱਦ ਕੇ ਯਾਰ ਨੂੰ ਮੋੜੇਂ
ਓਹ ਮੱਸਾਂ-ਮੱਸਾਂ ਮਿੱਲੀ ਆ ਦਿਹਾਰੀ ਅੱਜ ਦੀ
ਮਿਲਾਂਗੇ ਜ਼ਰੂਰ
ਮੱਸਾਂ-ਮੱਸਾਂ ਮਿੱਲੀ ਹੈ ਦਹਾੜੀ ਅੱਜ ਦੀ
ਮਿਲਾਂਗੇ ਜ਼ਰੂਰ
ਗਬਰੂ ਦੀ ਹਿੱਕ 'ਚ ਬੰਦੂਕ ਵੱਜਦੀ
ਏਵੇਂ ਨਾ ਤੂੰ ਘੂਰ
ਓਹ ਗੱਭਰੂ ਦੀ ਹਿੱਕ 'ਚ ਬੰਦੂਕ ਵਜਦੀ
ਏਵੇਂ ਨਾ ਤੂੰ ਘੂਰ
ਇਕ ਪਲ ਭੇਜਾ ਗੱਲ ਕੰਨ ਵਿੱਚ ਕਹਿਜਾ
ਚੱਲ
ਅੱਜ ਦਾ ਦੁਪਹਿਰਾ ਕੋਲ ਮਿਤਰਾਂ ਦੇ ਰਹਿਜਾ
ਲੈ ਜੀ, ਘਰ ਨੂੰ ਜਾਣ ਦਾ ਭੱਦਾ
ਕੱਲ੍ਹ ਭਾਵੇ ਜਿੰਦ ਕੱਢ ਲਏਂ
ਅੱਜ ਛੱਡ ਦੇ ਮੁਲਾਜ਼ੇਦਾਰਾ
ਕੱਲ੍ਹ ਭਾਵੇ ਜਿੰਦ ਕੱਢ ਲਏਂ
ਅੱਜ ਛੱਡ ਦੇ ਮੁਲਾਜ਼ੇਦਾਰਾ
ਮੈਂ ਤਾ ਕਦੇ ਮੁਕਰੀ ਨਾ ਸੌਂ ਰੱਬ ਦੀ
ਓਹ ਗੱਲਾਂ ਨਾਲ ਸਾੜਦੀ
ਮੈਂ ਤਾ ਕਦੇ ਮੁਕਰੀ ਨਾ ਸੌਂ ਰੱਬ ਦੀ
ਤੂੰ ਗੱਲਾਂ ਨਾਲ ਸਾੜਦੀ
ਗਲੀਆਂ 'ਚ ਤੇਰਾ ਪਰਛਾਵਾਂ ਲੱਭਦੀ
ਹਾਏ ਨੀ ਸੌਂ ਖਾ ਪਿਆਰ ਦੀ
ਗਲੀਆਂ 'ਚ ਤੇਰਾ ਪਰਛਾਵਾਂ ਲੱਭਦੀ
ਹਾਏ ਨੀ ਸੌਂ ਖਾ ਪਿਆਰ ਦੀ
ਮੇਰੀ ਨਾ ਚੰਨਾ ਨਾ
ਗਾਲਾਂ ਕੱਢੂ ਘਰੇ ਮਾ
ਹਾਏ ਵੇ ਟੁੱਟ ਜੂ ਤੜਕ ਦਿਣੇ
ਛੱਡ ਮੇਰੀ ਬਾਹ
ਘਰ ਜਾ ਕੇ ਫੇਰ ਨੇ ਗੋੜ੍ਹੇ
ਥਾਏਂ ਖੜ੍ਹੀ ਮੁਕਰ ਗਈ ਨੀ
ਘਰ ਸੱਦ ਕੇ ਯਾਰ ਨੂੰ ਮੋੜੇਂ
ਥਾਏਂ ਖੜ੍ਹੀ ਮੁਕਰ ਗਈ ਨੀ
ਘਰ ਸੱਦ ਕੇ ਯਾਰ ਨੂੰ ਮੋੜੇਂ
ਓਹ, ਦੇਖ ਲਵੀ ਕਦੇ ਅਜਮਾ ਕੇ ਯਾਰ ਨੂੰ
ਲੱਗੇ ਦਰ ਵੇ
ਦੇਖ ਲਵੀ ਕਦੇ ਅਜਮਾ ਕੇ ਯਾਰ ਨੂੰ
ਲੱਗੇ ਦਰ ਵੇ
ਟੱਲੀ ਵਾਂਗੂ ਪਹਿਲਾ ਟੰਕਾ ਕੇ ਯਾਰ ਨੂੰ
ਲੈ ਹੱਥ ਫੜ੍ਹ ਵੇ
ਓਹ ਤੱਲੀ ਵਾਂਗੂ ਪਹਿਲਾ ਟੰਕਾ ਕੇ ਯਾਰ ਨੂੰ
ਲੇ ਹੱਥ ਫੜ੍ਹ ਵੇ
ਹੱਥ ਤੀਸੀ ਉੱਤੇ ਪਾਉਣਾ
ਆਪਾਂ ਘੱਟ ਨੀ ਕਹਾਉਣਾ
ਨਾਲੇ ਨਾਰ ਦੀ ਤੱਧੀ ਤੇ ਚਮਕੀਲੇ ਨੇ ਜਿਓਣਾ
ਕੋਈ ਕਰਨਾ ਪਊਗਾ ਕਾਰਾ
ਕੱਲ੍ਹ ਭਾਵੇ ਜਿੰਦ ਕੱਢ ਲਏਂ
ਅੱਜ ਛੱਡ ਦੇ ਮੁਲਾਜ਼ੇਦਾਰਾ
ਕੱਲ੍ਹ ਭਾਵੇ ਜਿੰਦ ਕੱਢ ਲਏਂ
ਅੱਜ ਛੱਡ ਦੇ ਮੁਲਾਜ਼ੇਦਾਰਾ
Written by: Amar Singh Chamkila, Joy
instagramSharePathic_arrow_out

Loading...