歌词
Desi Crew, Desi Crew
Desi Crew, Desi Crew
ਹੋ, ਅਜੇ ਨਵੇਂ-ਨਵੇਂ ਆਏ
ਹੋ, ਲੱਖਾਂ ਸੁਪਨੇ ਲਿਆਏ
ਹੋ, ਅਜੇ ਨਵੇਂ-ਨਵੇਂ ਆਏ
ਲੱਖਾਂ ਸੁਪਨੇ ਲਿਆਏ
ਹੋ, ਕਈ ਆਏ ਨੇ ਜ਼ਮੀਨਾਂ ਗਹਿਣੇ ਧਰ-ਧਰ ਕੇ, ਏ ਹੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ, ਏ ਹੇ
ਐਥੇ ਪਤਾ ਲੱਗਿਆ, ਕੀ ਦੁਨੀਆਂ ਦੇ ਰੰਗ ਨੇ?
ਮਿੱਤਰਾਂ ਪਿਆਰਿਆਂ ਨੇ ਕੰਮ ਰੱਖੇ ਵੰਡ ਨੇ
(ਮਿੱਤਰਾਂ ਪਿਆਰਿਆਂ ਨੇ ਕੰਮ, ਕੰਮ...)
ਕੋਈ ਮਾਂਜੇ ਭਾਂਡੇ, ਐਸ਼ ਪਿੰਡ ਵਾਲ਼ੀ ਭੁੱਲਕੇ
ਕੋਈ ਲਾਹੁੰਦਾ gas ਉੱਤੇ ਤੱਤੇ-ਤੱਤੇ ਫੁਲਕੇ
(ਕੋਈ ਲਾਹੁੰਦਾ gas ਉੱਤੇ ਤੱਤੇ-ਤੱਤੇ ਫੁਲਕੇ)
ਰਾਤੀ shift'an ਤੋਂ ਆਉਣ, ਕਈ ਜਾਣ ਤੜਕੇ, ਏ ਹੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚ ਨੀਂਦ ਰੜਕੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ, ਏ ਹੇ
(ਨੀਂਦ ਰੜਕੇ, ਨੀਂਦ ਰੜਕੇ)
(ਕੱਚੀ-ਪੱਕੀ ਨੀਂਦ ਰੜਕੇ)
(ਨੀਂਦ ਰੜਕੇ)
Phone ਜਦੋਂ ਕਰੇ ਬੇਬੇ ਖੁਸ਼-ਖੁਸ਼ ਰਹੀਦਾ
ਕਿੰਨਾ ਪੁੱਤ ਤੰਗ, ਪਤਾ ਲੱਗਣ ਨਈਂ ਦਈਦਾ
ਨਾਲ਼ ਦਿਆਂ ਯਾਰਾਂ ਵਿੱਚੋਂ ਬੇਬੇ-ਬਾਪੂ ਤੱਕੀ ਦੇ
ਹੌਂਕੇ ਦੱਬਣ ਨੂੰ ਡੱਟ ਬੋਤਲਾਂ ਦੇ ਪੱਟੀ ਦੇ, ਏ ਹੇ
(ਡੱਟ ਬੋਤਲਾਂ ਦੇ ਪੱਟੀ ਦੇ)
ਫਿਰ ਲਾਉਂਦਾ Parmish ਪੈਗ ਭਰ-ਭਰ ਕੇ, ਏ ਹੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚ ਨੀਂਦ ਰੜਕੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ, ਏ ਹੇ
ਨੇੜੇ ਹੋਕੇ ਸੁਣੀ ਰੱਬ, ਸੋਚੋਂ ਵੱਧ ਪਾ ਲਿਆ
ਰੱਜਕੇ ਸੋਈਂਦਾ ਹੁਣ ਮੋਜੁ ਖੇੜੇ ਵਾਲਿਆ
(ਰੱਜਕੇ ਸੋਈਂਦਾ ਹੁਣ ਮੋਜੁ, ਮੋਜੁ...)
ਆਪਣੇ ਟਰਾਲਿਆਂ 'ਤੇ ਗੋਤ ਦਿੱਤੇ ਜੜਨੇ
ਵੱਡੀਆਂ ਨੇ ਗੱਡੀਆਂ 'ਤੇ ਆਪਣੇ ਹੀ ਘਰ ਨੇ
(ਵੱਡੀਆਂ ਨੇ ਗੱਡੀਆਂ 'ਤੇ ਆਪਣੇ ਹੀ ਘਰ ਨੇ)
ਮੈਂ ਕੰਮ ਹੋਰਾਂ ਥੱਲ੍ਹੇ ਕੀਤਾ ਬੜਾ ਡਰ-ਡਰ ਕੇ, ਏ ਹੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚ ਨੀਂਦ ਰੜਕੇ
ਅਜੇ ਯਾਰ ਸਾਰੇ ਕੱਚੇ, ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ-ਪੱਕੀ ਨੈਣਾਂ ਵਿੱਚੋਂ ਨੀਂਦ ਰੜਕੇ, ਏ ਹੇ
Written by: Desi Crew, Mandeep Mavi