歌词
It's Jazz Dee
ਓਹਦੇ ਮੱਥੇ ਉੱਤੇ ਪੈਕੇ ਧੁੱਪਾਂ ਮਾਣ ਕਰਦੀਆਂ ਨੇ
ਖੁੱਲ੍ਹੀਆਂ ਜ਼ੁਲਫ਼ਾਂ ਹਵਾ ਉੱਤੇ ਏਹਸਾਨ ਕਰਦੀਆਂ ਨੇ
ਮਰਜੀ ਦੇ ਨਾਲ਼ ਕਣੀ ਇਹ ਪਵਾ ਸਕਦੀ ਐ
ਓਹ ਅੰਬਰਾਂ ਉੱਤੋਂ ਤਾਰੇ ਵੀ ਲਾ ਸਕਦੀ ਐ
ਰੁੱਖ ਹਰੇ ਹੋ ਜਾਂਦੇ ਨੇ ਜਦ ਤੱਕ ਲੈਂਦੀ ਐ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
ਮੈਂ ਕਿਹਾ ਉਹਨੂੰ, "ਚੁੰਨੀ ਦੇ ਲੜ ਮੌਸਮ ਬੰਨ੍ਹ ਲਿਆ ਕਰ"
ਮੈਂ ਕਿਹਾ ਉਹਨੂੰ, "ਕੋਕੇ ਦੇ ਵਿੱਚ ਜੜ ਤੂੰ ਚੰਨ ਲਿਆ ਕਰ"
ਓਹਦੇ ਕੰਗਣ ਸੁਣ ਕੇ ਚਿੜੀਆਂ ਗਾਉਂਦੀਆਂ ਨੇ
ਮੋਰਨੀਆਂ ਓਹਨੂੰ ਦੇਖ ਕੇ ਪਾਇਲਾਂ ਪਾਉਂਦੀਆਂ ਨੇ
ਪਰੀਆਂ-ਵਰੀਆਂ ਓਹਨੂੰ ਮਿਲ਼ਣਾ ਚਾਹੁੰਦੀਆਂ ਨੇ
ਲੱਗੇ ਓਹ ਤੋਂ ਨਾ ਕੋਈ ਸੋਹਣੀ, ਜਦੋਂ ਜੱਚ ਲੈਂਦੀ ਆ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
ਸਭ ਤੋਂ ਸੋਹਣੀ ਲੱਗਣ ਦਾ ਓਹਨੇ ਰੱਬ ਤੋਂ ਵਰ ਲਿਆ ਐ
ਸਤਰੰਗੀ ਪੀਂਘਾਂ ਦੇ ਰੰਗ ਨੂੰ ਸੂਟ 'ਚ ਭਰ ਲਿਆ ਐ
ਓਹਦੀ ਖੁਸ਼ਬੂ ਦੇ ਨਾਲ਼ ਸਾਰੀਆਂ ਕਲ਼ੀਆਂ ਮਹਿਕਦੀ ਆਂ
ਕੋਇਲਾਂ ਓਹਨੂੰ ਦੇਖ-ਦੇਖ ਕੇ ਹੋਰ ਵੀ ਚਹਿਕਦੀ ਆਂ
ਓਹਦੀ ਦੀਦ, ਹਾਏ, ਆਸ਼ਕਾਂ ਦੇ ਲਈ ਘੜੀਆਂ ਰਾਹਤ ਦੀਆਂ
ਮੈਂ ਖਿੜਦੇ ਦੇਖੇ ਫ਼ੁੱਲ, ਪੈਰ ਜਿੱਥੇ ਰੱਖ ਲੈਂਦੀ ਐ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
ਗੁੱਤਾਂ ਦੇ ਵਿੱਚ ਗੁੰਦੀ ਫ਼ਿਰਦੀ ਸਾਰੀਆਂ ਫ਼ਿਕਰਾਂ ਨੂੰ
ਓਹਨੂੰ ਵੇਖ ਲਿਓ ਜੇ ਵੇਖਣਾ ਇਸ਼ਕ ਦੇ ਸਿਖਰਾਂ ਨੂੰ
ਮੈਂ ਦੱਸਿਆ ਓਹਨੂੰ ਸੁਰਗ ਦੀਆਂ ਮੈਨੂੰ ਲਗਦੀਆਂ ਥਾਂਵਾਂ ਨੇ
ਜਿੱਥੇ ਬਹਿ Satbir ਨਾ' ਓਹਨੇ ਪੀਤੀਆਂ ਚਾਹਵਾਂ ਨੇ
ਓਹਦਾ ਹੀ ਨਾਂ ਲਿਖਿਆ ਆਉਂਦੇ-ਜਾਂਦੇ ਸਾਹਵਾਂ 'ਤੇ
ਓਹਦੇ ਨੱਕ 'ਤੇ ਗੁੱਸਾ ਜੱਚੇ, ਘੂਰੀ ਜਦੋਂ ਵੱਟ ਲੈਂਦੀ ਐ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
ਜਦ ਆਹੀ ਗੱਲਾਂ ਓਹਨੂੰ ਦੱਸਦਾ, ਹੱਸ ਪੈਂਦੀ ਆ ਓਹ
Written by: Satbir Aujla