制作
出演艺人
Navaan Sandhu
声乐
Raashi Sood
声乐
作曲和作词
Navaan Sandhu
词曲作者
制作和工程
JayB Singh
制作人
歌词
It's Jay B
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ
ਅਜੇ ਤਕ ਯਾਦ ਕਰਦਾ, ਵੇਖ ਧੰਨ ਆ ਯਾਰ ਦਾ ਜੇਰਾ
ਭੁੱਲ ਗਈ ਮੈਂ ਰੋਜ਼ੇ ਰੱਖਣੇ
ਭੁੱਲ ਗਈ ਮੈਂ ਰੋਜ਼ੇ ਰੱਖਣੇ, ਰਾਤ ਰੋ ਕੇ ਕੱਟੀ ਐ ਸਾਰੀ
ਹੋ, ਕਿਸੇ ਨੇ ਸੀ ਸੱਚ ਆਖਿਆ
ਕਿਸੇ ਨੇ ਸੀ ਸੱਚ ਆਖਿਆ, "ਦਿੰਦੀ ਤੋਹਮਤਾਂ ਸ਼ਾਇਰ ਦੀ ਯਾਰੀ"
ਨਾ ਤੈਨੂੰ ਬਦਨਾਮ ਕਰਦਾ
ਨਾ ਤੈਨੂੰ ਬਦਨਾਮ ਕਰਦਾ, ਫ਼ਿਰਾਂ ਭੁੱਲਦਾ ਕਾਗ਼ਜ਼ 'ਤੇ ਲਿਖ ਕੇ
ਗਾਉਣ ਨੂੰ ਨਾ ਮੰਨ ਕਰਦਾ
ਗਾਉਣ ਨੂੰ ਨਾ ਮੰਨ ਕਰਦਾ, ਗੀਤ ਮੱਲੋ-ਮੱਲੀ ਬੁੱਲ੍ਹਾਂ ਵਿੱਚੋਂ ਰਿਸਦੇ
ਮੁੱਕਦਾ ਵੀ ਨਹੀਂ, ਮਾਰਦਾ ਵੀ ਨਹੀਂ
ਨਾ ਕਿਸੇ ਕੋਲ਼ੋਂ ਮਿਲ਼ਦੀ ਦੁਆ
ਨਾ ਕਿਸੇ ਕੋਲ਼ੋਂ ਮਿਲ਼ਦੀ ਦਵਾ
ਖੌਰੇ ਰੋਗ ਲਵਾ ਲਿਆ ਕਿਹੜਾ
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਪੁੱਟ-ਪੁੱਟ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ, ਵੇਖ ਧੰਨ ਆ ਯਾਰ ਦਾ ਜੇਰਾ
ਮੈਂ ਮੀਂਹ 'ਚ ਨਾ, ਮੈਂ ਮੀਂਹ 'ਚ ਨਾ...
ਮੈਂ ਮੀਂਹ 'ਚ ਨਾ ਬਾਰੀ ਖੋਲ੍ਹਦੀ, ਮਿੱਟੀ ਦਿੰਦੀ ਖੁਸ਼ਬੂ ਤੇਰੇ ਵਰਗੀ
ਖ਼ੁਦ ਲਈ ਆਂ ਚੈਨ ਮੰਗਦੀ
ਖ਼ੁਦ ਲਈ ਆਂ ਚੈਨ ਮੰਗਦੀ, ਤੇਰੀ ਸੁੱਖ ਦੀ ਦੁਆਵਾਂ ਕਰਦੀ
ਚੰਦਰੀ ਜੁਦਾਈ ਕੀਹਨੇ ਆ ਬਣਾਈ?
ਜੀਹਦੀ ਵੀ ਬਣਾਈ, ਸਾਡੇ ਹਿੱਸੇ ਆਈ
ਜੀਹਨੇ ਰਸਤੇ 'ਚ ਦਿੱਤੀ ਸੀ ਪਨਾਹ
ਜੀਹਨੇ ਰਸਤੇ 'ਚ ਦਿੱਤੀ ਸੀ ਪਨਾਹ
ਉਹਨੂੰ ਸਮਝ ਲਿਆ ਮੈਂ ਘਰ ਮੇਰਾ
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ, ਵੇਖ ਧੰਨ ਆ ਯਾਰ ਦਾ ਜੇਰਾ
(ਮੈਂ ਸ਼ੀਸ਼ੇ ਮੂਹਰੇ ਰੋਵਾਂ ਖੜ੍ਹ ਕੇ, ਕਿਸੇ ਸਾਮ੍ਹਣੇ ਰੋਣ ਤੋਂ ਡਰਦੀ)
(ਹਿਜ਼ਰਾਂ ਦੀ ਅੱਗ, ਚੰਦਰੇ, ਤੇਰੇ ਬਾਰੇ ਆ ਸੋਚ ਕੇ ਠਰਦੀ)
ਮੈਂ ਸ਼ੀਸ਼ੇ ਮੂਹਰੇ ਰੋਵਾਂ ਖੜ੍ਹ ਕੇ, ਕਿਸੇ ਸਾਮ੍ਹਣੇ ਰੋਣ ਤੋਂ ਡਰਦੀ
ਹਿਜ਼ਰਾਂ ਦੀ ਅੱਗ, ਚੰਦਰੇ, ਤੇਰੇ ਬਾਰੇ ਆ ਸੋਚ ਕੇ ਠਰਦੀ
ਲੋੜੋਂ ਵੱਧ ਪਿਆਰ ਕਰਕੇ ਬੰਦਾ ਆਖਰ 'ਚ ਬਣਦਾ ਮਜਾਕ ਨੀ
ਲਹਿਰਾਂ ਨੇ ਹੁੰਦੀ ਗੱਲ ਚੁੱਕਣੀ
ਲਹਿਰਾਂ ਨੇ ਹੁੰਦੀ ਗੱਲ ਚੁੱਕਣੀ, ਜਦੋਂ ਡੁੱਬਦਾ ਐ ਚੋਟੀ ਦਾ ਤੈਰਾਕ ਨੀ
ਕਿ ਡਰਦਾ ਨਹੀਂ ਹੱਥ ਪਾਂਵਦਾ
ਜੀਹਦਾ ਹੁੰਦਾ ਐ ਕਿਨਾਰੇ ਉੱਤੇ ਡੇਰਾ
ਚਮੜੀ ਨੂੰ ਛਿੱਲ-ਛਿੱਲ ਕੇ...
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
ਹਾਲੇ ਤਕ ਯਾਦ ਕਰਦਾ
ਹਾਲੇ ਤਕ ਯਾਦ ਕਰਦਾ, ਵੇਖ ਧੰਨ ਆ ਯਾਰ ਦਾ ਜੇਰਾ
ਚਮੜੀ ਨੂੰ ਛਿੱਲ-ਛਿੱਲ ਕੇ ਮੁੰਡਾ ਨਾਮ ਬਣਾਉਂਦਾ ਤੇਰਾ
Written by: Navaan Sandhu