制作
出演艺人
Jass Manak
声乐
作曲和作词
Jass Manak
词曲作者
制作和工程
Jass Manak
制作人
Sharry Nexus
制作人
歌词
ਚੰਨਾ ਵੇ ਗੱਲ ਸੁਣ ਮੇਰੀ
ਵੇ ਮੈਂ ਤਾਂ ਹੋ ਗਈ ਤੇਰੀ, ਤੈਨੂੰ ਰੱਬ ਮੰਨਿਆ
ਵੇ ਤੂੰ ਐ ਦਿਲ ਵਿੱਚ ਮੇਰੇ
ਜ਼ਿੰਦਗੀ ਨਾਮ ਐ ਤੇਰੇ, ਤੈਨੂੰ ਸੱਭ ਮੰਨਿਆ
ਹੋ, ਮੇਰੇ ਦਿਲ ਵਿੱਚ ਹੈ ਜੋ ਵੀ
ਹੋ, ਗੱਲ ਸੁਣ ਲੈ ਅੱਜ ਉਹ ਵੀ
ਤੈਨੂੰ ਹੁਣ ਜੋ ਮੈਂ ਕਹਿਣਾ
ਵੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਐ ਮੇਰੇ ਲਈ
ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ
ਵੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਐ ਮੇਰੇ ਲਈ
ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ
ਮੇਰਾ ਸੱਭ ਕੁੱਝ ਤੇਰਾ ਹੋਇਆ, ਤੇਰਾ ਸੱਭ ਕੁੱਝ ਮੇਰਾ ਵੇ
ਅੱਜ ਤੋਂ ਲੈ ਮੈਂ ਤੇਰੀ ਹੋਈ, ਤੂੰ ਐ ਅੱਜ ਤੋਂ ਮੇਰਾ ਵੇ
ਮੇਰਾ ਸੱਭ ਕੁੱਝ ਤੇਰਾ ਹੋਇਆ, ਤੇਰਾ ਸੱਭ ਕੁੱਝ ਮੇਰਾ ਵੇ
ਅੱਜ ਤੋਂ ਲੈ ਮੈਂ ਤੇਰੀ ਹੋਈ, ਤੂੰ ਐ ਅੱਜ ਤੋਂ ਮੇਰਾ...
ਹੋ, ਜ਼ਿੰਦਗੀ ਦਾ ਸੁੱਖ-ਦੁੱਖ ਜੋ ਵੀ
ਹੋ, ਮੇਰੇ ਨਾਂ ਕਰਵਾ ਉਹ ਵੀ
ਮੈਂ ਤਾਂ ਤੇਰੇ ਨਾਲ ਸਹਿਣਾ
ਵੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਐ ਮੇਰੇ ਲਈ
ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ
ਵੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਐ ਮੇਰੇ ਲਈ
ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ
ਚਿਹਰਾ ਜਦ ਤੇਰਾ ਤੱਕ ਲੈਨੀ ਆਂ, ਲੰਘਦਾ ਦਿਨ ਮੇਰਾ ਸੋਹਣਾ ਵੇ
ਮਾਣਕਾ, ਮੈਂ ਤੇਰੀ ਆਂ, ਨਾ ਤੇਰੇ ਜਿਹਾ ਕੋਈ ਹੋਣਾ ਵੇ
ਚਿਹਰਾ ਜਦ ਤੇਰਾ ਤੱਕ ਲੈਨੀ ਆਂ, ਲੰਘਦਾ ਦਿਨ ਮੇਰਾ ਸੋਹਣਾ ਵੇ
ਮਾਣਕਾ, ਮੈਂ ਤੇਰੀ ਆਂ, ਨਾ ਤੇਰੇ ਜਿਹਾ ਕੋਈ ਹੋਣਾ ਵੇ
ਵੇ ਮੇਰਾ ਕੱਲਾ-ਕੱਲਾ ਸਾਹ
ਤੇਰੇ ਨਾਂ ਦੇ ਨਾ' ਜੁੜਿਆ
ਤੇਰੇ ਬਾਝੋਂ ਮੈਂ ਤਾਂ ਇੱਕ ਵੀ ਨਹੀਂ ਲੈਣਾ
ਵੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਐ ਮੇਰੇ ਲਈ
ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ
ਵੇ ਤੈਨੂੰ ਪਤਾ ਹੀ ਨਹੀਂ ਕਿ ਤੂੰ ਕੀ ਐ ਮੇਰੇ ਲਈ
ਮੈਂ ਤਾਂ ਰੱਬ ਵਾਂਗੂ ਨਾਮ ਤੇਰਾ ਲੈਣਾ
Sharry Nexus
Written by: Jass Manak