歌詞
ਅੱਜ ਮੌਸਮ ਵਿਛੜਿਆਂ ਵੇਲਿਆਂ ਦਾ
ਓ, ਮੁਸਾਫ਼ਿਰ ਦਿਲ ਨਾਲ਼ ਖੇਲਿਆਂ ਦਾ
ਅੱਜ ਮੌਸਮ ਵਿਛੜਿਆਂ ਵੇਲਿਆਂ ਦਾ
ਓ, ਮੁਸਾਫ਼ਿਰ ਦਿਲ ਨਾਲ਼ ਖੇਲਿਆਂ ਦਾ
ਛੱਡ ਰਾਹ ਵਿੱਚ ਸਾਨੂੰ ਤਨਹਾ ਕਰ ਗਏ
ਸਾਡੀ ਵਫ਼ਾ ਨਾਲ਼ ਖੇਲ ਬੇਵਫ਼ਾ ਕਰ ਗਏ
ਕੀ ਮਿਲਿਆ ਸਤਾ ਕੇ, ਦਿਲ ਸਾਡਾ ਤੜਪਾ ਕੇ?
ਰੱਬ ਵੀ ਸੀ ਭੁੱਲੀ ਬੈਠੇ ਤੈਨੂੰ ਅਸੀਂ ਪਾ ਕੇ
ਹੁਣ ਬੈਠੇ ਪਛਤਾਕੇ, ਦਿਲ ਤੇਰੇ ਨਾਲ਼ ਲਾ ਕੇ
ਬਹਿ ਗਏ ਤੇਰੇ ਕੋਲ਼ੋਂ ਕਿਵੇਂ ਦਿਲ ਤੜਵਾਕੇ?
ਮੌਸਮ ਵਿਛੜਿਆਂ ਵੇਲਿਆਂ ਦਾ
ਓ, ਮੁਸਾਫ਼ਿਰ ਦਿਲ ਨਾਲ਼ ਖੇਲਿਆਂ ਦਾ
ਛੱਡ ਰਾਹ ਵਿੱਚ ਸਾਨੂੰ ਤਨਹਾ ਕਰ ਗਏ
ਸਾਡੀ ਵਫ਼ਾ ਨਾਲ਼ ਖੇਲ ਬੇਵਫ਼ਾ ਕਰ ਗਏ
ਪੱਤਿਆਂ ਨੂੰ ਪੁੱਛਿਆ, "ਕਿਓਂ ਖਿੜਦੇ ਓਂ ਐਨਾ?"
"ਜਦੋਂ ਬੱਦਲ ਨੇ ਹੰਝੂ ਬਰਸਾਉਂਦੇ"
ਉਹਨਾਂ ਹੱਸ ਕਿਹਾ, "ਸੱਜਣ ਨੇ ਦੂਰ"
"ਤੇ ਅਸੀਂ ਮਜਬੂਰ, ਉਹ ਸਾਨੂੰ ਰਹਿੰਦੇ ਤਰਸਾਉਂਦੇ"
ਅਸੀਂ ਚੁੱਪ-ਚਾਪ ਸਹਿੰਦੇ, ਮੂਹੋਂ ਲਫ਼ਜ਼ ਨਾ ਕਹਿੰਦੇ
ਉਹਨਾਂ ਲੱਗੇ ਕਰਦੇ "ਗ਼ਰੂਰ"
ਉਹਨਾਂ ਦਾ ਵੀ ਕੀ ਕਸੂਰ? ਉਹ ਵੀ ਮਜਬੂਰ
ਇੱਕ-ਦੂਜੇ ਨੂੰ ਆ ਦੋਹਵੇਂ ਫ਼ਿਰ ਮਨਾਉਂਦੇ
ਫ਼ਿਰ ਮਨਾਉਂਦੇ, hmm
ਕੀ ਮਨਾਈਏ ਤੈਨੂੰ? ਤੂੰ ਤਾਂ ਰੁੱਸਿਆ ਵੀ ਨਹੀਂ
ਦਿਲ ਟੁੱਟਿਆ ਏ ਸਾਡਾ, ਤੇਰਾ ਦੁਖਿਆ ਵੀ ਨਹੀਂ
ਮੌਸਮ ਵਿਛੜਿਆਂ ਵੇਲਿਆਂ ਦਾ
ਓ, ਮੁਸਾਫ਼ਿਰ ਦਿਲ ਨਾਲ਼ ਖੇਲਿਆਂ ਦਾ
ਛੱਡ ਰਾਹ ਵਿੱਚ ਸਾਨੂੰ ਤਨਹਾ ਕਰ ਗਏ
ਸਾਡੀ ਵਫ਼ਾ ਨਾਲ਼ ਖੇਲ ਬੇਵਫ਼ਾ ਕਰ ਗਏ
ਕਿਵੇਂ ਰਹਿਣਾ ਸਿੱਖੀਏ ਤੇਰੇ ਤੋਂ ਬਗ਼ੈਰ?
ਕਿਹੜੀ ਗੱਲੋਂ ਖੱਟ ਗਿਆ ਸਾਡੇ ਨਾਲ਼ ਵੈਰ?
ਮੌਸਮ ਵਿਛੜਿਆਂ ਵੇਲਿਆਂ ਦਾ
ਓ, ਮੁਸਾਫ਼ਿਰ ਦਿਲ ਨਾਲ਼ ਖੇਲਿਆਂ ਦਾ
ਛੱਡ ਰਾਹ ਵਿੱਚ ਸਾਨੂੰ ਤਨਹਾ ਕਰ ਗਏ
ਸਾਡੀ ਵਫ਼ਾ ਨਾਲ਼ ਖੇਲ ਬੇਵਫ਼ਾ ਕਰ ਗਏ
Written by: Mani Grewal, nayan agyal