Kredity
PERFORMING ARTISTS
Amar Sandhu
Performer
COMPOSITION & LYRICS
Mix Singh
Composer
Lovely Noor
Songwriter
Texty
ਹੋ, ਦਿਨ-ਰਾਤ ਕੀਤਾ ਜੀਹਨੇ ਇੱਕ ਮੇਰੇ ਲਈ
ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ
ਹੋ, ਦਿਨ-ਰਾਤ ਕੀਤਾ ਜੀਹਨੇ ਇੱਕ ਮੇਰੇ ਲਈ
ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ
"ਕਿੰਨੇ ਅਹਿਸਾਨ ਮੇਰੇ ਸਿਰ 'ਤੇ"
ਸੋਚ-ਸੋਚ ਅੱਖੋਂ ਹੰਝੂ ਚੋਅ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle'an 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle'an 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਹਾਏ
ਸੱਚ ਆਖਾਂ ਮੇਰੀ ਤਾਂ ਔਕਾਤ ਨਹੀਂ
ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ
ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ
ਸੱਚੇ ਰੱਬ ਅੱਗੇ ਦੋਵੇਂ ਹੱਥ ਜੋੜ ਕੇ
ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ
ਸੱਚੇ ਰੱਬ ਅੱਗੇ ਦੋਵੇਂ ਹੱਥ ਜੋੜ ਕੇ
ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ਼ ਸਹਿੰਦਾ
ਆਪਣੇ ਜੋ ਦਿਲਾਂ 'ਚ ਲਕੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle'an 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle'an 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਚੰਦਰੇ, ਗ਼ਰੀਬੀਆਂ ਦੇ ਦਿਨ ਸੀ
ਬਾਲੇ ਦੀਆਂ ਛੱਤਾਂ, ਲੇਪ ਮਿੱਟੀ ਦਾ
ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ
ਮੇਰੇ ਫ਼ਿਕਰਾਂ 'ਚ ਹੋ ਗਈ ਦਾੜ੍ਹੀ ਚਿੱਟੀ ਦਾ, ਹਾਏ
ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ
ਮੇਰੇ ਫ਼ਿਕਰਾਂ 'ਚ ਹੋ ਗਈ ਦਾੜ੍ਹੀ ਚਿੱਟੀ ਦਾ
ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲ਼ੋਂ ਪਤਾ, ਹਾਂ
ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲ਼ੋਂ ਪਤਾ
ਪਰ ਤੇਰਾ ਫ਼ੇਰ ਵੀ ਨਾ ਮੋਹ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle'an 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle'an 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਹਾਏ
ਚਾਚੇ-ਤਾਏ ਭਾਵੇਂ ਲੱਖ ਹੋਣਗੇ
ਤੇਰੇ ਜਿਹਾ ਸਹਾਰਾ ਨਹੀਓਂ ਭਾਲ਼ਦਾ
ਕੱਲਾ-ਕੱਲਾ ਦਿਨ ਅਹਿਸਾਨ ਮੇਰੇ 'ਤੇ
Lovely ਸ਼ੁਦਾਈ ਜਿੰਨੇ ਸਾਲ ਦਾ, ਹਾਏ
ਕੱਲਾ-ਕੱਲਾ ਦਿਨ ਅਹਿਸਾਨ ਮੇਰੇ 'ਤੇ
Lovely ਸ਼ੁਦਾਈ ਜਿੰਨੇ ਸਾਲ ਦਾ
ਸੁਪਣਾ ਸੀ ਆਇਆ, ਰਾਤੀ ਪਿੰਡ ਪਹੁੰਚ ਗਿਆ
ਬੜੀ ਬੇਫ਼ਿਕਰੀ ਨਾ' ਸੌਂ ਗਿਆ
ਬਾਪੂ, ਤੇਰੇ ਕਰਕੇ ਮੈਂ ਪੈਰਾਂ 'ਤੇ ਖਲੋ ਗਿਆ
ਤੂੰ cycle'an 'ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ, ਹਾਏ
Written by: Amarpal S Sandhu, Lovely Noor, Mix Singh

