Kredity
COMPOSITION & LYRICS
Soni Zaildar
Songwriter
R Guru
Songwriter
PRODUCTION & ENGINEERING
Pavi
Producer
Texty
ਹਿੱਕ ਪੱਥਰਾਂ ਦੀ ਪਾੜ੍ਹ ਆਪੇ ਉੱਗ ਪੈਂਦੇ ਆ
ਹੁਨਰਾਂ ਨੂੰ ਕਿੱਥੋਂ ਜਿੰਦੇ ਤਾਲੇ ਰੋਕਦੇ
ਜੇ ਦੇਖੇ ਸੁਪਨੇ ਆ ਵੱਡੇ ਰਾਹ ਵੀ ਟੇਢੇ ਆਉਣਗੇ
ਲੱਤਾਂ ਖਿੱਚਣਗੇ ਬੜੇ , ਦੇਖੀ ਠੇਡੇ ਲਾਉਣਗੇ
ਅੱਖਾਂ ਮੀਚ ਕੇ ਤੂੰ ਤੁਰਿਆ ਈ ਜਾਈ ,ਕਈ ਸ਼ੈਲਫਿਸ਼ ਬੰਦੇ ਹੌਸਲੇ ਵੀ ਢਾਹੁਣਗੇ
ਧੂੜਕੋਟੀਆ ਮੈਦਾਨ ਫ਼ਤਿਹ ਕਰ ਲੈੰਦੇ ਆ ਅੱਖਾਂ ਖੁੱਲ੍ਹੀਆਂ ਨਾਲ ਜਿਹੜੇ ਹੁੰਦੇ ਖਾਬ ਦੇਖਦੇ
ਹਿੱਕ ਪੱਥਰਾਂ ਦੀ ਪਾੜ੍ਹ ਆਪੇ ਉੱਗ ਪੈਂਦੇ ਆ
ਹੁਨਰਾਂ ਨੂੰ ਕਿੱਥੋਂ ਜਿੰਦੇ ਤਾਲੇ ਰੋਕਦੇ
ਜਿੱਤ ਹੁੰਦੀ ਜਦੇ ਜੇ ਜਨੂੰਨ ਹੁੰਦੇ ਨੇ ,
ਸਕਸੈੱਸ ਦੇ ਵੀ ਆਪਣੇ ਕਾਨੂੰਨ ਹੁੰਦੇ ਨੇ
ਮਾੜੇ ਘਰਾਂ ਦੇ ਵੀ ਪੁੱਤ ਬਣ ਜਾਂਦੇ ਆ ਸਟਾਰ
ਕਿੱਥੇ ਜੰਮੇ ਲੈ ਕੇ ਗੋਲ਼ਡ ਸਪੂਨ ਹੁੰਦੇ ਨੇ
ਜਦੋਂ ਮਾਰਦਾ ਟੈਂਲਟ ਦਰਿਆ ਦੇ ਵਾਂਗੂੰ ਛੱਲਾਂ
ਬੰਨ੍ਹ ਬੈਡ ਲੱਕ ਵਾਲੇ ਆਪਣੇ ਜਾਣ ਟੁੱਟਦੇ
ਹਿੱਕ ਪੱਥਰਾਂ ਦੀ ਪਾੜ੍ਹ ਆਪੇ ਉੱਗ ਪੈਂਦੇ ਆ
ਹੁਨਰਾਂ ਨੂੰ ਕਿੱਥੋਂ ਜਿੰਦੇ ਤਾਲੇ ਰੋਕਦੇ
ਜ਼ਿੰਦਾਬਾਦ ਜ਼ਿੰਦਗੀ ਆ ਜਿੰਨਾ ਮੱਥੇ ਤੇ ਲਿਖਾਈ
ਹੱਥਾਂ ਪੈਰਾ ਬਿਨਾ ਵੀ ਆ ਕਰੀ ਜਾਂਦੇ ਨੇ ਕਮਾਈ
ਕਈ ਲੇਜੀ ਜਹੇ ਬੰਦੇ ਖੜੇ ਮੋੜਾ ਉੱਤੇ ਵੇਖੇ
ਹੋਮਲੈੱਸ ਵਾਲਾ ਬੈਨਰ ਜੋ ਜਾਣ ਲਮਕਾਈ
ਸਰੀਰ ਤੇਰਾ ਵੀ ਤਾਂ ਬੰਦਿਆਂ ਜਿਵੇਂ ਹੋਮ ਰੈਂਟ ਦਾ
ਹੋਣਾ ਖ਼ਾਕ ਏਹਨੂੰ ਮਿਹਨਤਾਂ ਦੇ ਵਿੱਚ ਝੋਕਦੇ
ਹਿੱਕ ਪੱਥਰਾਂ ਦੀ ਪਾੜ੍ਹ ਆਪੇ ਉੱਗ ਪੈਂਦੇ ਆ
ਹੁਨਰਾਂ ਨੂੰ ਕਿੱਥੋਂ ਜਿੰਦੇ ਤਾਲੇ ਰੋਕਦੇ
ਤੇਰਾ ਟਾਇਮ ਆਇਆ ਹੁਣ ਕਾਹਤੋਂ ਦੇਰ ਲੱਗਦੀ
ਬਾਹਰ ਉੱਠ ਕੇ ਤਾਂ ਦੇਖ ਤੂੰ ਸਵੇਰ ਜੱਗਦੀ
ਪਹਿਲਾ ਜੇਹੜੀ ਨਖ਼ਰੇ ਜਹੇ ਕਰਦੀ ਹੁੰਦੀ ਸੀ
ਅੱਜ ਕਿਸਮਤ ਦੇਖ ਉਂਗਲਾਂ ਤੇ ਨੱਚਦੀ
ਮਾੜੇ ਟਾਇਮ ਮਾਰਦੇ ਸੀ ਜੋ ਫਰਾਟੇ ਫੋਰਡ ਵਾਂਗੂੰ
ਆਇਆ ਟਾਇਮ ਸਾਡਾ ਧੂੰਆਂ ਕੱਢਣਗੇ ਚੋਕ ਤੇ
ਹਿੱਕ ਪੱਥਰਾਂ ਦੀ ਪਾੜ੍ਹ ਆਪੇ ਉੱਗ ਪੈਂਦੇ ਆ
ਹੁਨਰਾਂ ਨੂੰ ਕਿੱਥੋਂ ਜਿੰਦੇ ਤਾਲੇ ਰੋਕਦੇ
ਮਸ਼ਹੂਰ ਨਹੀਂ ਹੋਣਾ ਮੈਂ ਮਹਾਨ ਹੋਣਾ ਐ
ਦਿਲਾਂ ਵਿੱਚ ਉੱਤਰ ਕੇ ਪ੍ਰਵਾਨ ਹੋਣਾ ਐ
ਟਾਇਮ ਨਾਲ ਹੇਟਰ ਤਾਂ ਬਣ ਜਾਣੇ 'ਸੋਨੀ'
ਧੂੜਕੋਟ ਨੂੰ ਤਾਂ ਤੇਰੇ ਉੱਤੇ ਮਾਣ ਹੋਣਾ ਐ
ਸਟਿੱਪ ਕਰ ਕਰ ਦੇਖੀ ਆਪਾ ਸਿਖਰਾਂ ਨੂੰ ਛੋਹਣਾ
ਚੱਲੀ ਜਾਂਦੀ ਆ ਟਰਾਈ ਕੰਮ ਆਉਣ ਲੋਟਦੇ
ਹਿੱਕ ਪੱਥਰਾਂ ਦੀ ਪਾੜ੍ਹ ਆਪੇ ਉੱਗ ਪੈਂਦੇ ਆ
ਹੁਨਰਾਂ ਨੂੰ ਕਿੱਥੋਂ ਜਿੰਦੇ ਤਾਲੇ ਰੋਕਦੇ
Written by: R Guru, Soni Zaildar

