Kredity
PERFORMING ARTISTS
Nimrat Khaira
Performer
COMPOSITION & LYRICS
Harmanjeet Singh
Songwriter
The Kidd
Composer
Texty
ਰੱਬ ਤੇਰਾ ਰਾਖਾ ਹੋਓ
ਗੋਲ਼ੀ ਦਾ ਖੜਾਕਾ ਹੋਓ
ਰੱਬ ਤੇਰਾ ਰਾਖਾ ਹੋਓ
ਗੋਲ਼ੀ ਦਾ ਖੜਾਕਾ ਹੋਓ
ਮੁਹਰੇ ਤੇਰੇ ਨਾਕਾ ਹੋਓ
ਪਿੱਛੋ ਪੈੜ ਤੇਰੀ
ਨੱਪੂ ਕੋਈ ਸਿਪਾਹੀ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਜਿਹਦੀ ਤੇਗ ਦੀ ਅਦਭੁੱਤ ਬਣਤਰ 'ਚੋਂ
ਇਕ ਖਾਸ ਕਿਸਮ ਦਾ ਨੂਰ ਵਹੇ
(ਖਾਸ ਕਿਸਮ ਦਾ ਨੂਰ ਵਹੇ)
ਉਹਨੂੰ ਦੁਨੀਆਂ ਕਹਿੰਦੀ ਕਲਗੀਧਰ
ਉਹ ਪਰਮ ਪੁਰਖ ਕਾ ਦਾਸ ਕਹੇ
(ਪਰਮ ਪੁਰਖ ਕਾ ਦਾਸ ਕਹੇ)
ਜਿਹਨੇ ਦੀਦ ਉਹਦੀ ਪਰਤੱਖ ਕਰੀ
ਉਹਦੇ ਜੰਮਣ ਮਰਨ ਸੰਯੁਕਤ ਹੋਏ
(ਜੰਮਣ ਮਰਨ ਸੰਯੁਕਤ ਹੋਏ)
ਜਿਨੂੰ ਤੀਰ ਵੱਜੇ ਗੁਰੂ ਗੋਬਿੰਦ ਕੇ
ਉਹ ਅਕਾਲ ਚੱਕਰ 'ਚੋਂ ਮੁਕਤ ਹੋਏ
(ਅਕਾਲ ਚੱਕਰ 'ਚੋਂ ਮੁਕਤ ਹੋਏ)
ਮਤ-ਪੱਤ ਦਾ ਉਹ
ਰਾਖਾ ਹਰ ਥਾਈਂ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਇਹ ਜੰਗ ਹੈ ਤੇਰੇ ਅੰਦਰ ਦੀ
ਇਹ ਬਦਲ ਹੀ ਦਓ ਨਜ਼ਰਿਆ ਵੇ
(ਬਦਲ ਹੀ ਦਓ ਨਜ਼ਰਿਆ ਵੇ)
ਯੋਧੇ ਦਾ ਮਤਲਬ ਸਮਝਣ ਲਈ
ਇਹ ਜੰਗ ਬਣੂ ਇੱਕ ਜ਼ਰਿਆ ਵੇ
(ਜੰਗ ਬਣੂ ਇੱਕ ਜ਼ਰਿਆ ਵੇ)
ਚੜ੍ਹ ਬੈਠੀ ਸਿਦਕ ਦੇ ਚੌਂਤਰੇ ਤੇ
ਤੇਰੇ ਖੂਨ ਦੀ ਲਾਲੀ ਹੱਸਦੀ ਏ
(ਤੇਰੇ ਖੂਨ ਦੀ ਲਾਲੀ ਹੱਸਦੀ ਏ)
ਤੇਰੇ ਮੁਹਰੇ ਗਰਦ ਜ਼ਮਾਨੇ ਦਾ
ਪਿੱਛੇ ਪੀੜ ਦੀ ਨਗਰੀ ਵੱਸਦੀ ਏ
(ਪਿੱਛੇ ਪੀੜ ਦੀ ਨਗਰੀ ਵੱਸਦੀ ਏ)
ਸ਼ਾਲਾ ਸਾਰਿਆਂ ਨੂੰ
ਗਲ਼ ਨਾਲ ਲਾਈਂ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਮੈਨੂੰ ਤੇਰੀ ਹੱਲਾ ਸ਼ੇਰੀ ਵੇ
ਜੋ ਦੋ ਰੂਹਾਂ ਦਾ ਜੋੜ ਬਣੀ
(ਦੋ ਰੂਹਾਂ ਦਾ ਜੋੜ ਬਣੀ)
ਮੈਨੂੰ ਆਪਣੇ ਨਾਲ ਹੀ ਲੈ ਜਾਈਂ ਵੇ
ਤੈਨੂੰ ਲੱਗਿਆ ਜੇ ਕਿਤੇ ਲੋੜ ਬਣੀ
(ਤੈਨੂੰ ਲੱਗਿਆ ਜੇ ਕਿਤੇ ਲੋੜ ਬਣੀ)
ਤੇਰੇ ਹਿੱਕ ਦੇ ਅੰਦਰ ਮੱਘਦਾ ਹੈ
ਇਹ ਸਮਿਆਂ ਦਾ ਸੰਕੇਤ ਕੋਈ
(ਸਮਿਆਂ ਦਾ ਸੰਕੇਤ ਕੋਈ)
ਮੇਰੀ ਕੁੱਖ ਦੇ ਅੰਦਰ ਮਹਿਕ ਰਿਹਾ
ਇਹਨਾਂ ਬ੍ਰਹਿਮੰਡਾਂ ਦਾ ਭੇਤ ਕੋਈ
(ਬ੍ਰਹਿਮੰਡਾਂ ਦਾ ਭੇਤ ਕੋਈ)
ਅੱਗੋਂ ਧੀਆਂ-ਪੁੱਤਾਂ ਸਾਂਭਣੀ ਲੜਾਈ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
ਹਾਂ... ਆਂ
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ
Written by: Harmanjeet Singh, The Kidd

