album cover
Bloom
14
Hip-Hop/Rap
Bloom wurde am 22. September 2023 von SNNDHU als Teil des Albums veröffentlichtBloom - Single
album cover
Veröffentlichungsdatum22. September 2023
LabelSNNDHU
Melodizität
Akustizität
Valence
Tanzbarkeit
Energie
BPM100

Credits

COMPOSITION & LYRICS
SNNDHU
SNNDHU
Songwriter

Songtexte

ਕਿ ਏਹ ਤੇਰਾ ਹੀ ਏ ਨਾਂ ਚੜ੍ਹਿਆ ਜੋ ਬੁੱਲਾਂ ਤੇ
ਤੇਰਾ ਚੇਹਰਾ ਹੀ ਜੋ ਪਹਿਰੀ ਪੇਂਦਾ ਫੁੱਲਾਂ ਤੇ
ਕਿ ਏਹ ਤੇਰਾ ਹੀ ਏ ਨਾਂ ਚੜ੍ਹਿਆ ਜੋ ਬੁੱਲਾਂ ਤੇ
ਬੁੱਲਾਂ ਤੇ ਬੁੱਲਾਂ ਤੇ ਬੁੱਲਾਂ ਤੇ
ਤੇਰੀ ਗੱਲਾਂ ਦੇ ਵਿੱਚ ਭਾਵੇਂ ਸਾਡਾ ਜ਼ਿਕਰ ਨਹੀਂ
ਪਰ ਇਹ ਅੱਖਾਂ ਤੇਰੀਆਂ ਸਾਨੂੰ ਹੀ ਨੇ ਤੋਲ ਦੀਆਂ
ਇਹ ਪਿਆਰ ਦੀਆਂ ਦੋ ਗੱਲਾਂ ਪੜ੍ਹਨਾ ਚੌਂਦੀਆਂ ਨੇ
ਕਿਸੇ ਕਿਤਾਬ ਦੇ ਵਾਂਗੂ ਦਿਲ ਨੂੰ ਮੇਰੇ ਫ਼ਰੋਲ ਦੀਆਂ
ਤੂੰ ਇਰਸ਼ਾਦ ਤਾਂ ਕਰ ਤੇਰੇ ਤੇ ਸ਼ਾਇਰੀਆਂ ਲਿਖੀਆਂ ਨੇ
ਕੋਈ ਇਤਰਾਜ਼ ਤਾਂ ਨਹੀਂ ਮੈਂ ਬੰਦ ਦਰਵਾਜ਼ੇ ਖੋਲਾਂ ਤੇ
ਕਿ ਏਹ ਤੇਰਾ ਹੀ ਏ ਨਾਂ ਚੜ੍ਹਿਆ ਜੋ ਬੁੱਲਾਂ ਤੇ
ਬੁੱਲਾਂ ਤੇ ਬੁੱਲਾਂ ਤੇ ਬੁੱਲਾਂ ਤੇ
ਮਹਿਕ ਜੋ ਚਾਰੇ ਪਾਸੇ ਤੇਰੀ ਛਾਈ ਨੀ
ਐਸੀ ਕੋਈ ਗੱਲ ਨਹੀਂ ਤੇਰੇਤੇ ਗਈ ਨੀ
ਤੇਰੀ ਅੱਖਾਂ ਵਿੱਚ ਹੀ ਦੁਨੀਆ ਸਾਡੀ ਬਣਜਾਵੇ
ਕਿਉਂਕਿ ਰੱਬ ਬਣਾਈ ਦੁਨੀਆ ਰਾਸ ਜਿਹੀ ਆਈ ਨੀ
ਸਾਡਾ ਚੈਨ ਏ ਕਿੱਥੇ ਜਾਵੇ
ਸਾਨੂੰ ਸਮਝ ਕੱਖ ਨਾ ਆਵੇ
ਅੱਸੀ ਦਿਖਦੇ ਆ ਅਲਫਾਜ਼ ਤੇਰੇ
ਕੋਈ ਗੱਲ ਤੂੰ ਆ ਸੁਣਾਵੇਂ
ਪਰ ਦੇਖਕੇ ਤੂੰ ਲੰਘਜਾਵੇਂ
ਜੱਦ ਅੱਖਾਂ ਦੇ ਮੇਲ ਕਰਾਵੇਂ
ਇਹ ਦਿਲ ਹੀ ਜਾਣੇ ਸਾਡਾ
ਕਿੱਦਾਂ ਇਹ ਦਿਨ ਲੰਘਾਵੇ
ਹੁਣ ਤੁਹੀਂ ਇਹ ਦਿਨ ਲਹਿੰਦੇ ਚੜ੍ਹਦੇ ਯਾਦ ਕਰਨ
ਕੋਈ ਇਤਰਾਜ਼ ਤਾਂ ਨਹੀਂ ਜੇ ਬਾਕੀ ਦੁਨੀਆ ਭੁੱਲਣ ਤੇ
ਕਿ ਏਹ ਤੇਰਾ ਹੀ ਏ ਨਾਂ ਚੜ੍ਹਿਆ ਜੋ ਬੁੱਲਾਂ ਤੇ
ਬੁੱਲਾਂ ਤੇ ਬੁੱਲਾਂ ਤੇ ਬੁੱਲਾਂ ਤੇ
ਇਹ ਨੀਂਦਾਂ ਹੁਣ ਨਾ ਸਾਡੀਆਂ
ਅੱਸੀ ਜੱਗਦੇ ਚੰਨ ਵੀ ਸੋਜੇ
ਭਾਵੇਂ ਗੱਲ ਕੋਈ ਵੀ ਕਰੀਏ
ਕਿਓਂ ਜ਼ਿਕਰ ਤੇਰਾ ਹੀ ਹੋਜੇ
ਸਾਡਾ ਸਮਾਂ ਤਾਂ ਓਥੇ ਖਲੋਜੇ
ਜਿਦਣ ਇਹ ਚੰਨ ਨਾ ਆਵੇ
ਇਹ ਤਾਰਿਆਂ ਵਰਗੀ ਜ਼ਿੰਦਗੀ ਏ
ਤੁਹੀਂ ਏਂ ਜੋ ਚਮਕਾਵੇਂ
ਕਿਹਨੂੰ ਪਤਾ ਸੀ ਸਾਡਾ ਜ਼ੋਰ ਨਹੀਂ ਚੱਲਣਾ
ਤੂੰ ਪੰਜਾਬ ਦੇ ਵਰਗੀ ਮੈਂ ਚਨਾਬ ਜਾਂ ਦੁਲ਼ਾਂ ਜੇ
ਕਿ ਏਹ ਤੇਰਾ ਹੀ ਏ ਨਾਂ ਚੜ੍ਹਿਆ ਜੋ ਬੁੱਲਾਂ ਤੇ
ਬੁੱਲਾਂ ਤੇ ਬੁੱਲਾਂ ਤੇ ਬੁੱਲਾਂ ਤੇ
Written by: SNNDHU
instagramSharePathic_arrow_out􀆄 copy􀐅􀋲

Loading...