album cover
Dukh
album cover
Dukh wurde am 11. September 2012 von Audio Touch als Teil des Albums Intezaar veröffentlicht
11. September 2012
LabelAudio Touch
BPM70
Melodizität
Akustizität
Valence
Tanzbarkeit
Energie

Songtexte

ਪਹਿਲਾਂ ਆਪਣਾ ਬਣਾ ਕੇ
ਸਾਨੂੰ ਦਿਲ 'ਚ ਵਸਾ ਕੇ
ਪਹਿਲਾਂ ਆਪਣਾ ਬਣਾ ਕੇ
ਸਾਨੂੰ ਦਿਲ 'ਚ ਵਸਾ ਕੇ
ਕੀਤਾ ਝੂਠੀਏ ਮਜ਼ਾਕ-
ਝੂਠੀਏ ਮਜ਼ਾਕ ਸਾਡੇ ਸੱਚੇ ਪਿਆਰ ਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਪਹਿਲਾਂ ਆਪਣਾ ਬਣਾ ਕੇ
ਧੋਖੇ-ਦੇਣੀਏਂ, ਨੀ ਸਾਨੂੰ ਧੋਖੇ ਵਿੱਚ ਰੱਖਿਆ
ਕਿੰਝ ਭੁੱਲਾਂ ਪਿਆਰ ਤੇਰਾ ਦਿਲ ਵਿੱਚ ਵੱਸਿਆ?
ਧੋਖੇ-ਦੇਣੀਏਂ, ਨੀ ਸਾਨੂੰ ਧੋਖੇ ਵਿੱਚ ਰੱਖਿਆ
ਕਿੰਝ ਭੁੱਲਾਂ ਪਿਆਰ ਤੇਰਾ ਦਿਲ ਵਿੱਚ ਵੱਸਿਆ?
ਚੇਤਾ ਮੁੜ-ਮੁੜ ਆਉਂਦੈ-
ਮੁੜ-ਮੁੜ ਆਉਂਦਾ ਤੇਰੇ ਇਕਰਾਰ ਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਪਹਿਲਾਂ ਆਪਣਾ ਬਣਾ ਕੇ
ਚੰਨ ਜਿਹੀਏ, ਸਾਕ ਸਾਡੇ 'ਨ੍ਹੇਰਿਆਂ ਨਾ' ਜੋੜ ਗਈ
ਮਹਿਕਦੇ ਫ਼ੁੱਲਾਂ ਨੂੰ ਕਾਹਤੋਂ ਟਾਹਣੀ ਨਾਲ਼ੋਂ ਤੋੜ ਗਈ?
ਚੰਨ ਜਿਹੀਏ, ਸਾਕ ਸਾਡੇ 'ਨ੍ਹੇਰਿਆਂ ਨਾ' ਜੋੜ ਗਈ
ਮਹਿਕਦੇ ਫ਼ੁੱਲਾਂ ਨੂੰ ਕਾਹਤੋਂ ਟਾਹਣੀ ਨਾਲ਼ੋਂ ਤੋੜ ਗਈ?
ਪਤਾ ਲੱਗ ਗਿਆ ਕੱਚਾ
ਲੱਗ ਗਿਆ ਕੱਚਾ ਪਾਰ ਨਹੀਓਂ ਤਾਰਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਪਹਿਲਾਂ ਆਪਣਾ ਬਣਾ ਕੇ
ਦਿਲ ਦੇ ਵੇਹੜੇ 'ਚੋਂ ਸਾਨੂੰ ਕੱਖਾਂ ਵਾਂਗੂ ਹੂੰਝਤਾ
Nizampuri Kala ਵਾਂਗ ਗਲ਼ਤੀ ਦੇ ਪੂੰਝਤਾ
ਦਿਲ ਦੇ ਵੇਹੜੇ 'ਚੋਂ ਸਾਨੂੰ ਕੱਖਾਂ ਵਾਂਗੂ ਹੂੰਝਤਾ
Nizampuri Kala ਵਾਂਗ ਗਲ਼ਤੀ ਦੇ ਪੂੰਝਤਾ
ਹੁਣ ਭੁਗਤੇ ਨਤੀਜਾ-
ਭੁਗਤੇ ਨਤੀਜਾ ਕੀਤੇ ਇਤਬਾਰ ਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਗੱਲ ਦਿਲ 'ਤੇ ਲੱਗੀ ਏ
ਦੁੱਖ ਇਹੋ ਮਾਰਦਾ ਨੀ
ਪਹਿਲਾਂ ਆਪਣਾ ਬਣਾ ਕੇ
Written by: Gurmeet Singh, Kala Nizampuri, Kanth Kaler
instagramSharePathic_arrow_out􀆄 copy􀐅􀋲

Loading...