Letras

ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ ਕੁਝ ਤੇ ਕਰੋ, ਸਜਨ ਤੌਬਾ, ਖ਼ੁਦਾ ਦੇ ਵਾਸਤੇ ਕੁਝ ਤੇ ਡਰੋ, ਸਜਨ ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ ਨਾਜ਼ੁਕ ਜਿਹਾ ਦਿਲ ਹੈ ਮੇਰਾ, ਤਲਕੀ ਦਿਲ ਹੋਇਆ ਤੇਰਾ ਰਾਤ ਨੂੰ ਨੀਂਦ ਨਾ ਆਵੇ, ਖਾਣ ਨੂੰ ਪਵੇ ਹਨੇਰਾ ਸੋਚਾਂ ਵਿੱਚ ਗੋਤੇ ਖਾਂਦਾ ਚੜ੍ਹਦਾ ਹੈ ਨਵਾਂ ਸਵੇਰਾ ਏਦਾਂ ਜੇ ਹੁੰਦੀ ਹੈ ਸੀ, ਹੋਵੇਗਾ ਕਿਵੇਂ ਬਸੇਰਾ? ਇੱਕੋ ਗੱਲ ਕਹਿੰਦਾ ਤੈਨੂੰ, ਮਰ ਜਾਏਗਾ ਆਸ਼ਕ ਤੇਰਾ ਹੋ, ਜ਼ਿੱਦ ਨਾ ਕਰੋ, ਸਜਨ ਦਿਲ... ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ ਮੇਰੀ ਇੱਕ ਗੱਲ ਜੇ ਮੰਨੋ, ਦਿਲ ਦੇ ਨਾਲ ਦਿਲ ਨਾ ਲਾਣਾ ਦਿਲ ਨੂੰ ਐਦਾਂ ਸਮਝਾਣਾ, ਹਾਏ, ਦਿਲ ਨੂੰ ਐਦਾਂ ਸਮਝਾਣਾ ਇਸ਼ਕ ਅੰਨ੍ਹਿਆਂ ਕਰੇਂ ਸੁਜਾਖੀਆਂ ਨੂੰ ਤੇ ਇਹਦੇ ਨਾਲ ਦੀ ਕੋਈ ਨਾ ਮਰਜ਼, ਲੋਕੋ ਜੇਕਰ ਲਾ ਬਹੀਏ, ਫ਼ਿਰ ਸਾਥ ਦੇਈਏ ਸਿਰਾਂ ਨਾਲ ਨਿਭਾਈਏ ਫ਼ਰਜ਼, ਲੋਕੋ ਜੇਕਰ ਕਿਤੇ ਲੱਗ ਵੀ ਜਾਵੇ, ਸਜਨਾ ਦੀ ਗਲੀ ਨਾ ਜਾਣਾ ਨਹੀਂ ਤੇ ਪਿਆ ਸੀ ਪਛਤਾਣਾ ਸਜਨਾ ਦੀ ਗਲੀ ਦੇ ਲੜਕੇ ਤੇਰੇ ਨਾਲ ਖਾਰ ਖਾਣਗੇ ਤੈਨੂੰ ਲੈ ਜਾਣਗੇ ਫੜ ਕੇ, ਤੇਰੇ 'ਤੇ ਵਾਰ ਕਰਨਗੇ ਲੜਕੀ ਦਾ ਪਿਓ ਬੁਲਵਾ ਕੇ ਐਸੀ ਫ਼ਿਰ ਮਾਰ ਕਰਨਗੇ ਹੋ, ਕੁਝ ਤੇ ਡਰੋ, ਸਜਨ ਦਿਲ... ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ ਦਿਲ ਦੀ ਗੱਲ ਪੁੱਛੋ ਹੀ ਨਾ, ਬਹੁਤਾ ਹੀ ਲਾਪਰਵਾਹ ਹੈ ਪਲ ਵਿੱਚੇ ਕੋਲ਼ੇ ਹੋਵੇ, ਪਲ ਵਿੱਚੇ ਲਾਪਤਾ ਹੈ ਇਸਦੇ ਨੇ ਦਰਦ ਅਵੱਲੇ, ਦਰਦਾਂ ਦੀ ਦਰਦ ਦਵਾ ਹੈ ਮਸਤੀ ਵਿੱਚ ਹੋਵੇ ਜੇ ਦਿਲ ਤਾਂ ਫ਼ਿਰ ਇਹ ਬਾਦਸ਼ਾਹ ਹੈ ਫ਼ਿਰ ਤਾਂ ਇਹ ਕੁਝ ਨਹੀਂ ਵਿਹੰਦਾ, ਚੰਗਾ ਹੈ ਕਿ ਬੁਰਾ ਹੈ ਮੈਂ ਹਾਂ, ਬਸ ਮੈਂ ਹਾਂ ਸਭ ਕੁਝ, ਕਿਹੜਾ ਸਾਲ਼ਾ ਖ਼ੁਦਾ ਹੈ ਦਿਲ ਦੇ ਨੇ ਦਰਦ ਅਵੱਲੇ, ਆਸ਼ਕ ਨੇ ਰਹਿੰਦੇ ਕੱਲੇ ਤਾਹੀਓਂ ਤੇ ਲੋਕੀ ਕਹਿੰਦੇ, "ਆਸ਼ਕ ਨੇ ਹੁੰਦੇ ਝੱਲੇ" ਸਜਨਾ ਦੀ ਯਾਦ ਬਿਨਾਂ ਕੁਝ ਹੁੰਦਾ ਨਹੀਂ ਇਹਨਾਂ ਪੱਲੇ ਦਿਲ ਨੂੰ ਬਚਾ ਕੇ ਰੱਖੋ ਸੋਹਣੀਆਂ ਚੀਜਾਂ ਕੋਲੋਂ ਇਹਨੂੰ ਛੁਪਾ ਕੇ ਰੱਖੋ ਨਜ਼ਰਾਂ ਕਿਤੇ ਲਾ ਨਾ ਬੈਠੇ, ਚੱਕਰ ਕੋਈ ਪਾ ਨਾ ਬੈਠੇ ਇਹਦੀ ਲਗਾਮ ਕਸੋ ਜੀ, ਧੋਖਾ ਕਿਤੇ ਖਾ ਨਾ ਬੈਠੇ ਓ, ਦਿਲ ਤੋਂ ਡਰੋ, ਸਜਨ ਦਿਲ... ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ Maan ਮਰਜਾਣੇ ਦਾ ਦਿਲ, ਤੇਰੇ ਦੀਵਾਨੇ ਦਾ ਦਿਲ ਹੁਣੇ ਚੰਗਾ-ਭਲਾ ਸੀ ਤੇਰੇ ਪਰਵਾਨੇ ਦਾ ਦਿਲ ਦੋਹਾਂ ਵਿੱਚ ਫ਼ਰਕ ਬੜਾ ਹੈ, ਆਪਣੇ-ਬੇਗਾਨੇ ਦਾ ਦਿਲ ਦਿਲ ਨਾਲ ਜੇ ਦਿਲ ਮਿਲ ਜਾਵੇ, ਸੜਦਾ ਜ਼ਮਾਨੇ ਦਾ ਦਿਲ ਹਰਦਮ ਜੋ ਸੜਦਾ ਰਹਿੰਦਾ ਓਹ ਨਹੀਂ ਇੱਕ ਆਨੇ ਦਾ ਦਿਲ ਦਿਲ ਨੂੰ ਜੇ ਲਾਉਣਾ ਹੀ ਐ, ਬਸ ਇੱਕ ਥਾਂ ਲਾ ਹੀ ਛੱਡੋ ਛੱਡੋ ਜੀ, ਛੱਡੋ-ਛੱਡੋ, ਮੈਂ ਕਿਹਾ ਜੀ, ਛੱਡੋ-ਛੱਡੋ ਚੰਗਾ ਹੈ, ਲੱਗਿਆ ਰਹਿੰਦਾ ਕਰਦਾ ਹੈ ਬੜੀ ਖਰਾਬੀ ਜਿੱਥੇ ਵੀ ਵਿਹਲਾ ਬਹਿੰਦਾ ਦਿਲ ਵੀ ਬਸ ਉਸਨੂੰ ਦੇਵੋ, ਦਿਲ ਦੀ ਜੋ ਰਮਜ਼ ਪਛਾਣੇ ਦੁਖ-ਸੁਖ ਸਹਾਈ ਹੋਕੇ ਆਪਣਾ ਜੋ ਫ਼ਰਜ਼ ਪਛਾਣੇ ਦਿਲ ਹੈ ਸ਼ੀਸ਼ੇ ਦਾ ਖਿਲੌਣਾ, ਟੁੱਟਿਆ ਫ਼ਿਰ ਰਾਸ ਨਹੀਂ ਆਉਣਾ ਓ, ਪੀੜਾਂ ਹਰੋ, ਸਜਨ ਦਿਲ... ਦਿਲ ਦਾ ਮਾਮਲਾ ਹੈ, ਦਿਲ ਦਾ ਮਾਮਲਾ ਹੈ
Writer(s): Gurdas Maan, Jagmohan, Sapan Lyrics powered by www.musixmatch.com
instagramSharePathic_arrow_out