Vídeo musical
Vídeo musical
Créditos
PERFORMING ARTISTS
Prabh Gill
Performer
COMPOSITION & LYRICS
Desi Routz
Composer
Maninder Kailey
Songwriter
Letras
ਵੇ ਨੈਨਾ ਨਾਲ ਨੈਨਾ ਦੀ ਗਲ ਨੂ ਤੂੰ ਪੜ੍ਹ ਵੇ
ਨੈਨਾ ਨਾਲ ਨੈਨਾ ਦੀ ਗਲ ਨੂ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ੍ਹ ਵੇ
ਵੇ ਨੈਨਾ ਨਾਲ ਨੈਨਾ ਦੀ
ਜਿੰਦਗੀ ਦੇ ਚਾਅ ਵਿ ਯਾਰਾਂ ਤੇਰੇ ਤੋਂ ਬਗੈਰ ਨਾਹ
ਤੇਰੇ ਵੱਲ ਆਉਂਦੇ ਆਪੇ ਮੁੜਦੇ ਪੈਰ ਨਾ
ਖੈਰ ਹੋਵੇ ਸੱਜਣਾ ਦੀ ਆਵੇ ਕੋਈ ਕੈਰ ਨਾ
ਹੋਵੇ ਨਾਹ ਤਬਾਹ ਰੱਬਾ ਆਸ਼ਕਾਂ ਦਾ ਸ਼ਹਰ ਨਾ
ਵੇ ਜਾਨ ਨੂ ਨਾ ਦਿਲ ਕਰੇ ਕੋਲ ਤੇਰੇ ਖੜ੍ਹ ਵੇ
ਅੱਜ ਤੋਂ ਤੇਰੀ ਹੋਈ ਹੱਥ ਮੇਰਾ ਫੜ੍ਹ ਵੇ
ਵੇ ਨੈਨਾ ਨਾਲ ਨੈਨਾ ਦੀ ਗਲ ਨੂ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ੍ਹ ਵੇ
ਵੇ ਨੈਨਾ ਨਾਲ ਨੈਨਾ ਦੀ
ਰੱਖਿਆ ਲੁਕਾ ਕੇ ਤੈਨੂੰ ਦਿਲ ਦੇ ਮਕਾਨ ਵਿਚ
ਵਸਦੀ ਏ ਜਾਨ ਮੇਰੀ ਇੱਕ ਤੇਰੀ ਜਾਨ ਵਿਚ
ਸਧਰਾ ਹੀ ਭਰਿਆ ਨੇ ਜ਼ੁਲਫਾਂ ਦੀ ਛਾਂ ਵਿਚ
ਵੇ ਸਾਰੀ ਗਲ ਰੁਕੀ ਚੰਨਾ ਇੱਕ ਤੇਰੀ ਹਾਂ ਵਿਚ
ਹਾਂ ਤੇਰਾ ਹੱਕ ਬਣਦੇ ਰੋਕ ਮੇਰੇ ਹੱਡ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ੍ਹ ਵੇ
ਵੇ ਨੈਨਾ ਨਾਲ ਨੈਨਾ ਦੀ ਗਲ ਨੂ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ੍ਹ ਵੇ
ਵੇ ਨੈਨਾ ਨਾਲ ਨੈਨਾ ਦੀ
ਲੱਗਦਾ ਏ ਸੋਹਣਾ ਮੈਨੂੰ ਮੇਰੇ ਦਿਲ ਜਾਣੀਆ
ਕਦਮਾਂ ਚ ਰੱਖ ਲੋ ਭਾਵੇਂ ਕਰੋ ਮੇਹਰਬਾਨੀਆਂ
ਸਮੇ ਨੂ ਕੀ ਹੋ ਗਿਆ ਏ ਹੁੰਦੀਆਂ ਹੈਰਾਨੀਆਂ
ਖ਼ੁਦਾ ਵੀ ਕਰੇਂਦਾ ਸਾਡੇ ਨਾਲ ਛੇੜ ਖਾਨੀਆਂ
ਇਸ਼ਕ ਦੀ ਬੇੜੀ ਕੈਲੇ ਤੂੰ ਵੀ ਕਦੇ ਛੱਡ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ੍ਹ ਵੇ
ਵੇ ਨੈਨਾ ਨਾਲ ਨੈਨਾ ਦੀ ਗਲ ਨੂ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ੍ਹ ਵੇ
ਵੇ ਨੈਨਾ ਨਾਲ ਨੈਨਾ ਦੀ
Written by: Desi Routz, Maninder Kailey


