Letra

Yeah, Proof ਕਰਾਂ ਨਾ ਮੈਂ ਕੋਈ ਵੀ ਦਿਖਾਵੇ, ਸੋਹਣਿਆ ਤੇਰੇ ਪਿੱਛੇ ਬਦਲੇ ਪਹਿਰਾਵੇ, ਸੋਹਣਿਆ ਪੁੱਛਣੇ ਤੋਂ ਤੈਨੂੰ ਵੇ ਮੈਂ ਰਹਾਂ ਡਰਦੀ ਅੱਖ ਤੇਰੀ ਮਾਰਦੀ ਡਰਾਵੇ, ਸੋਹਣਿਆ ਜਿਸਮ ਤੇਰੇ ਦੀ ਮਹਿਕ ਨਹੀਓਂ ਭੁੱਲਦੀ ਜਦੋਂ ਸੀਗਾ ਮੇਰੇ ਕੋਲ਼ੋਂ ਖਹਿ ਕੇ ਲੰਘਿਆ ਓ, ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ? ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ? ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ (ਦਿਲ ਮੰਗਿਆ) Match ਕਰ ਸੂਟ ਵੇ ਮੈਂ ਪਾਉਣ ਲੱਗ ਪਈ ਨੀਂਦਾਂ ਵਿੱਚ ਮੁਲਾਕਾਤ ਹੋਣ ਲੱਗ ਪਈ ਚੁੱਪ ਤੇਰੀ ਜਜ਼ਬਾ ਐ ਮੇਰਾ ਤੋੜਦੀ ਆਪਣੇ ਖ਼ਿਆਲਾਂ ਵਿੱਚ ਖੋਣ ਲੱਗ ਪਈ ਸਾਂਭ ਕੇ ਰੱਖੂੰਗੀ ਸਰਦਾਰੀ ਤੇਰੀ ਵੇ ਸਾਂਭ ਕੇ ਰੱਖੂੰਗੀ ਸਰਦਾਰੀ ਤੇਰੀ ਵੇ Attitude ਕਾਹਨੂੰ ਅੰਬਰਾਂ 'ਤੇ ਟੰਗਿਆ? ਓ, ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ? ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ? ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ ਸਿਖ ਲਏ ਵੇ ਗੱਲਾਂ ਦੇ ਅਰਕ ਕੱਢਣੇ ਲੈਣੇ ਕਦੋਂ ਯਾਰੀਆਂ ਦੇ ਝਾਕੇ ਛੱਡਣੇ ਸੱਤ ਜਨਮਾਂ ਦਾ ਹੋਣਾ ਸਾਥ ਜੱਟੀ ਦਾ ਇੱਕੋ ਜਨਮ 'ਚ ਨਹੀਓਂ ਫ਼ਾਹੇ ਵੱਢਣੇ ਕੱਚੀਆਂ ਤੋਂ ਸੀਗੀ ਤੇਰੇ ਨਾਲ਼ ਪੜ੍ਹਦੀ ਕੱਚੀਆਂ ਤੋਂ ਸੀਗੀ ਤੇਰੇ ਨਾਲ਼ ਪੜ੍ਹਦੀ ਦਸਵੀਂ 'ਚ ਗਿਆ ਸੀਗਾ ਦਿਲ ਡੰਗਿਆ ਓ, ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ? ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ? ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ ਦਿਲ ਤੇਰੇ ਨਾਮ, ਜਾਨ ਤੇਰੇ ਨਾਮ ਐ ਤੇਰੇ ਨਾਲ਼ ਦਿਨ, ਤੇਰੇ ਨਾਲ਼ ਸ਼ਾਮ ਐ ਪੁੱਛ ਲਈ ਕਿਸੇ ਨੂੰ ਜੇ ਕੋਈ ਸ਼ੱਕ ਤੈਨੂੰ ਵੇ ਲੁਕਵੀਂ ਨਾ ਗੱਲ, ਹੁਣ ਸ਼ਰੇਆਮ ਐ ਕਾਹਤੋਂ ਹੋਇਆ ਫਿਰੇ ਐਵੇਂ ਬੇਫਿਕਰਾ? ਕਾਹਤੋਂ ਹੋਇਆ ਫਿਰੇ ਐਵੇਂ ਬੇਫਿਕਰਾ? ਹੱਥ ਨਹੀਓਂ ਆਉਂਦਾ ਕੇਰਾਂ ਵੇਲ਼ਾ ਲੰਘਿਆ ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ? ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ ਸਮਝ ਕਿਉਂ ਨਹੀਂ ਜੱਟਾ ਤੈਨੂੰ ਲਗਦੀ ਅੱਲ੍ਹੜ ਨੇ ਤੇਰੇ ਕੋਲ਼ੋਂ ਦਿਲ ਮੰਗਿਆ
Writer(s): Amantej Hundal, Husan Gill Lyrics powered by www.musixmatch.com
instagramSharePathic_arrow_out