Clip vidéo

Crédits

INTERPRÉTATION
Ammy Virk
Ammy Virk
Interprète
Mannat Noor
Mannat Noor
Interprète
COMPOSITION ET PAROLES
Gurmeet Singh
Gurmeet Singh
Composition
Harmanjeet
Harmanjeet
Paroles/Composition

Paroles

ਬਿਰਖ ਨਿਭਾਈਆਂ ਟਾਹਣੀਆਂ 'ਤੇ, ਅਸਾਂ ਨਿਭਾਈ ਧੌਣ ਹੱਥ ਤਾਂ ਕੱਤਦੇ ਪੂਣੀਆਂ ਨੂੰ, ਬੁੱਲ੍ਹ ਤਾਂ ਗਾਉਂਦੇ ਗਾਉਣ ਇੱਕ ਉੱਡਣ ਤਿੱਤਰ ਖੰਭੀਆਂ, ਜੋ ਅੱਗ ਕਲੇਜੇ ਲਾਉਣ ਇੱਕ ਉੱਡਣ ਤਿੱਤਰ ਖੰਭੀਆਂ, ਜੋ ਅੱਗ ਕਲੇਜੇ ਲਾਉਣ ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ ਖਿੜ ਗਿਆ ਕੇਸੂ ਨੀ ਸੁੱਨੀਆਂ ਥਾਂਵਾਂ 'ਤੇ ਦੀਵੇ ਜੱਗ ਪਏ ਨੀ ਕੱਚੀਆਂ ਰਾਹਵਾਂ 'ਤੇ ਰੰਗ-ਢੰਗ ਬਦਲ ਗਿਆ ਪਿੰਡ ਦੀਆਂ ਜੂਹਾਂ ਦਾ ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ ਇਹ ਧਾਗਾ ਮੇਰੇ ਦਾਜ ਦਾ ਮੈਨੂੰ ਲਗਦੈ ਸਕਾ ਭਰਾ ਮੈਨੂੰ ਅਗਲੇ ਘਰ ਵਿੱਚ ਤੋਰ ਕੇ, ਹਾਏ, ਕੱਲੀ ਰਹਿ ਜਾਊ ਮਾਂ ਨੀ ਮੈਂ ਕੰਮ-ਧੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂ ਨਾਪ ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼ ਜੋ ਤੇਰੇ ਦਿਲ ਵਿੱਚ ਧੜਕ ਰਿਹੈ, ਮੈਨੂੰ ਬਿਲਕੁਲ ਸੁਣਦਾ ਸਾਫ਼ ਗਿੱਧਾ ਪੈਣ ਲਗਾ, ਹਾਏ, ਆਪ ਮੁਹਾਰੇ ਨੀ ਸ਼ਗਣ ਮਨਾਉਂਦੀਆਂ ਨੂੰ ਚੜ੍ਹ ਗਏ ਤਾਰੇ ਨੀ ਲਿਸ਼-ਲਿਸ਼ ਕਰਦਾ ਏ ਸੂਹਾਪਣ ਮੂੰਹਾਂ ਦਾ ਗੁਲਾਬੀ ਪਾਣੀ ਨੀ ਹੋ ਗਿਆ ਖੂਹਾਂ ਦਾ ਮੇਲਾ ਹੋ ਗਿਆ ਏ ਅੱਜ ਦੋ ਰੂਹਾਂ ਦਾ
Writer(s): Gurmeet Singh, Harmanjeet Singh Lyrics powered by www.musixmatch.com
instagramSharePathic_arrow_out