Clip vidéo

Crédits

INTERPRÉTATION
Satinder Sartaaj
Satinder Sartaaj
Voix principales
COMPOSITION ET PAROLES
Satinder Sartaaj
Satinder Sartaaj
Paroles/Composition
Deep Jandu
Deep Jandu
Composition
Leaf Records
Leaf Records
Paroles/Composition

Paroles

ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ (ਪਾ ਕੇ ਦੇ ਗਏ) ਜਿਹੜਾ ਭੌਰਿਆਂ ਗੁਲਾਬਾਂ ਵਿੱਚੋਂ ਰਸ ਕੱਠਾ ਕੀਤਾ ਸੀ ਉਹ ਕੰਵਲਾਂ ਦੇ ਪੱਤਿਆਂ 'ਤੇ ਪਾ ਕੇ ਦੇ ਗਏ ਮਧੂ-ਮੱਖੀਆਂ ਦੇ ਟੋਲੇ ਸਾਡੇ ਜਜ਼ਬੇ ਨੂੰ ਦੇਖ ਸ਼ਹਿਦ ਆਪਣਿਆਂ ਛੱਤਿਆਂ 'ਚੋਂ ਲਾ ਕੇ ਦੇ ਗਏ ਅਸੀਂ ਰਸ ਅਤੇ ਸ਼ਹਿਦ ਵਿੱਚ ਸ਼ਬਦ ਮਿਲ਼ਾ ਕੇ ਸੁੱਚੇ ਇਸ਼ਕੇ ਦੀ ਚਾਸ਼ਣੀ ਬਣਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਹੋ, ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ ਓਦੋਂ ਸਾਨੂੰ ਆਪੇ ਆਪਣੇ 'ਤੇ ਨਾਜ਼ ਹੋ ਜਾਏ (ਨਾਜ਼ ਹੋ ਜਾਏ) ਮੇਰਾ ਗੀਤ ਜਿਹਾ ਮਾਹੀ ਜਦੋਂ ਅੱਖੀਆਂ ਮਿਲ਼ਾਵੇ ਓਦੋਂ ਸਾਨੂੰ ਆਪੇ ਆਪਣੇ 'ਤੇ ਨਾਜ਼ ਹੋ ਜਾਏ ਕਦੀ ਲਫ਼ਜਾਂ ਦੀ ਗੋਦੀ ਵਿੱਚ ਬੱਚਾ ਬਣ ਜਾਂਦਾ ਕਦੀ ਨਜ਼ਮਾਂ 'ਚ ਬੈਠਾ Sartaaj ਹੋ ਜਾਏ ਇਸੇ ਆਸ 'ਚ ਕਿ ਆ ਕੇ ਜ਼ਰਾ ਪੁੱਛੇਗਾ ਜ਼ਰੂਰ ਤਾਂਹੀ ਉਹਨੂੰ ਉਹਦੀ ਨਜ਼ਮ ਸੁਣਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਹੋ, ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ ਉਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ (ਟੰਗ ਵੀ ਲਿਆ) ਇੱਕ ਸੋਨੇ-ਰੰਗਾ ਸੱਧਰਾਂ ਦਾ ਆਲਣਾ ਬਣਾਇਆ ਉਹਨੂੰ ਆਸਾਂ ਵਾਲ਼ੀ ਟਾਹਣੀ ਉੱਤੇ ਟੰਗ ਵੀ ਲਿਆ ਉਹਦੇ ਵਿੱਚ ਜੋ ਮਲੂਕੜੇ ਜਿਹੇ ਖ਼ਾਬ ਸੁੱਤੇ ਪਏ ਅਸੀਂ ਉਹਨਾਂ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ ਅੱਜ ਸੁਬਹ-ਸੁਬਹ ਸੰਦਲੀ ਹਵਾਵਾਂ 'ਚ ਸੁਨੇਹਾ ਦੇਕੇ ਉੱਡਣੇ ਦੀ ਖ਼ਬਰ ਉਡਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਉਹਨੂੰ ਵੀ ਪਿਆਰ ਵਾਲ਼ੀ ਮਹਿਕ ਜਿਹੀ ਆਵੇ ਅਸੀਂ ਫ਼ੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ
Writer(s): Beat Minister, Satinder Sartaaj Lyrics powered by www.musixmatch.com
instagramSharePathic_arrow_out