album cover
Rishtedar
album cover
Rishtedar est sorti le 2 juillet 2026 par Babbu Maan dans le cadre de l'album Rishtedar - Single
2 juillet 2026
LabelBabbu Maan
BPM78
Qualité mélodique
Acoustique
Valence
Dansabilité
Énergie

Clip vidéo

Clip vidéo

Paroles

ਕੁਝ ਖਾ ਲਿਆ ਰਿਸ਼ਤੇਦਾਰਾਂ ਨੇ
ਕੁਝ ਖਾ ਲਿਆ ਮੇਰੇ ਯਾਰਾਂ ਨੇ
ਜਿਹੜਾ ਬਾਕੀ ਬਚਿਆ ਸੀ, ਯਾਰੋਂ
ਉਹ ਛਕ ਲਿਆ ਐ ਸਰਕਾਰਾਂ ਨੇ
ਕੁਝ ਸ਼ੌਂਕ ਮਾਰ ਗਏ ਨੀ ਤੇ ਕੁਝ ਸੱਜਣ ਖਾ ਗਏ ਨੀ
ਕੁਝ ਸ਼ੌਂਕ ਮਾਰ ਗਏ ਨੀ ਤੇ ਕੁਝ ਸੱਜਣ ਖਾ ਗਏ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਸ਼ੁਰੂਆਤੀ ਸਫ਼ਰ ਰਸੀਲਾ ਸੀ
ਮੇਰੀ ਸੋਚ ਵੀ ਬੜੀ ਗੁਰੀਲਾ ਸੀ
ਜਿਹੜਾ ਸੱਜਣਾਂ ਬੁੱਕ ਪਿਲਾਇਆ ਸੀ
ਉਹ ਪਾਣੀ ਵੀ ਜ਼ਹਿਰੀਲਾ ਸੀ
ਜਦ ਬੰਦਾ ਝੂਰਦਾ ਐ, ਕੋਈ ਖੜ੍ਹਦਾ ਨਾ ਲਾਗੇ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਨਿਕਲ਼ ਗਏ ਸਭ ਭੁਲੇਖੇ ਨੀ
ਚੰਗਾ ਐ ਜਿਹੜੇ ਦੇਖੇ ਨੀ
ਅੱਜ ਤੋਂ ਹੈ ਮੇਰਾ ਪਰਣ, ਕੁੜੇ
ਜਿੰਦ ਲਾਉਣੀ ਕੰਮ ਦੇ ਲੇਖੇ ਨੀ
ਇਹ ਗਾਜਰ-ਬੂਟੀ ਤੇ ਦਊ ਫੇਰ ਸੁਹਾਗੇ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਐਥੇ ਰਿਸ਼ਤੇ ਸਾਰੇ ਖੋਟੇ ਨੇ
ਇਹ ਸਿਉਂਕ ਦੇ ਚੱਟੇ ਬਰੋਟੇ ਨੇ
ਇਹੇ ਤਿੜਕੇ ਹੋਏ ਦਾਅਵੇ ਨੇ
ਯਾਰੀ ਦੇ ਨਾਂ 'ਤੇ ਲੋਟੇ ਨੇ
ਮਾਨਾਂ, ਦੱਬੇ ਰਹਿਣ ਦਿਓ ਦਰਦਾਂ ਦੇ ਪਰਾਗੇ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਪਾ ਗਏ ਤੇਜ਼ਾਬ ਅਰਮਾਨਾਂ 'ਤੇ
ਸੱਪ ਛੱਡ ਗਏ ਨੇ ਜ਼ਬਾਨਾਂ 'ਤੇ
ਇਹ ਮੌਸਮ ਬੇਵਫ਼ਾਈਆਂ ਦਾ
ਰੰਗ ਚੜ੍ਹ ਗਏ ਨੇ ਰਕਾਨਾਂ 'ਤੇ
ਉਹ ਡਾਢਿਆ ਨਾਲ਼ ਰਲ਼ ਕੇ ਕੱਚੇ ਕੋਠੇ ਢਾ ਗਏ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
ਬੱਸ ਇਸੇ ਕਰਕੇ ਤਾਂ ਸੜਕਾਂ 'ਤੇ ਆ ਗਏ ਨੀ
Written by: Babbu Maan
instagramSharePathic_arrow_out􀆄 copy􀐅􀋲

Loading...