Credits
PERFORMING ARTISTS
Naseebo Lal
Lead Vocals
COMPOSITION & LYRICS
Kaleem Ullah
Songwriter
PRODUCTION & ENGINEERING
Naseebo Lal
Producer
Kaleem Ullah
Producer
Lyrics
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ
ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ
ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ
ਪਿਆਰ ਤਾਂ ਸੀ ਜਿਸਮਾਨੀ
ਤੱਤੀਆਂ ਠੰਡੀਆਂ ਸਾਹਾਂ ਲੈ ਕੇ
ਤੁਰਗੇ ਦਿਲ ਦੇ ਜਾਨੀ
ਕੋਈ ਰੂਹ ਦਾ ਸਾਥੀ ਨਹੀਂ
ਇਹ ਨਬਜ ਵੀ ਇੱਕ ਦਿਨ ਰੁਕ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ
ਹਰ ਵੇਲੇ ਕਿਉਂ ਰਹੇ ਵਜਾਉਂਦਾ ਆਸਾਂ ਦੀ ਸ਼ਹਿਨਾਈ
ਇੱਕ ਦਿਨ ਤੈਨੂੰ ਸਾੜ ਦੇਵੇਗੀ ਯਾਦਾਂ ਦੀ ਗਰਮਾਈ
ਕੀ ਪਤਾ ਸੀ ਮੈਨੂੰ ਹਾਏ ਹਿਜਰ ਦਾ ਬੱਦਲ ਵਰ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ
ਛੱਡ ਵੇ "ਮਾਨਾਂ" ਗਮ ਤਾਂ ਹੁੰਦੇ ਜਿੰਦਗੀ ਦਾ ਸਰਮਾਇਆ
ਬੇ-ਮੁਰੱਬਤ ਲੋਕਾਂ ਲਈ ਕਿਉਂ ਆਪਣਾ ਆਪ ਗਵਾਇਆ
ਜਿੱਥੇ ਏਨੇਂ ਫੱਟ ਖਾਧੇ ਇਹ ਪੀੜਾਂ ਵੀ ਜ਼ਰ ਜਾਊ
ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ
ਦਿਲ ਤਾਂ ਪਾਗਲ ਹੈ ਦੋ ਘੜੀਆਂ ਰੋਕੇ ਚੁੱਪ ਕਰ ਜਾਊ
Written by: Naseebo Lal