क्रेडिट्स

PERFORMING ARTISTS
Sakshi Ratti
Sakshi Ratti
Performer
COMPOSITION & LYRICS
Sakshi Ratti
Sakshi Ratti
Songwriter
Showkidd
Showkidd
Composer

गाने

Showkidd
ਹੱਥ ਮੇਰੇ ਉਠਦੇ ਨੇ ਜਦੋਂ ਵੀ ਦੁਆ ਦੇ ਲਈ
ਮੰਗਦੀਆਂ ਤੇਰਾ-ਮੇਰਾ ਸਾਥ ਵੇ ਸਦਾ ਦੇ ਲਈ
ਤੇਰੇ ਲਈ ਹੀ ਤਾਂ ਤੀਜੀ ਉਂਗਲ ਮੈਂ ਰੱਖੀ ਖਾਲੀ
ਸਜਣਾ ਮੈਂ ਭੁੱਲੀ, ਤੇਰੇ ਪਿਆਰ ਦੀ ਚੜ੍ਹੀ ਜੋ ਲਾਲੀ
ਪਿਆਰ ਗਵਾਹੀ ਭਰਦੇ ਚੰਨ, ਹਵਾ ਤੇ ਤਾਰੇ, ਬੱਦਲ਼ ਨੇ
ਸੂਰਜ ਵੀ ਤਾਂ ਸੜਦਾ ਐ ਕਿ ਐਨੇ ਸੋਹਣੇ ਸੱਜਣ ਨੇ
ਕਦੋਂ-ਕਦੋਂ ਕਿੱਥੇ ਮਿਲਦੇ, ਸਭ ਥਾਂਵਾਂ ਮੈਨੂੰ ਚੇਤੇ ਨੇ
ਜਿੰਨਾ ਚਿਰ ਵੀ ਜੀਣਾ ਐ, ਮੇਰੇ ਸਾਹ ਤੇਰੇ ਲੇਖੇ ਨੇ
ਐਸੀ ਮੋਹੱਬਤ ਕਿੱਥੇ ਸਭ ਦੇ ਹਿੱਸੇ ਆਉਂਦੀ
ਤਰਸਦੇ ਲੋਕੀ ਵੇਖੇ ਐਸੀ ਹੀ ਵਫ਼ਾ ਦੇ ਲਈ
ਹੱਥ ਮੇਰੇ ਉਠਦੇ ਨੇ ਜਦੋਂ ਵੀ ਦੁਆ ਦੇ ਲਈ
ਮੰਗਦੀਆਂ ਤੇਰਾ-ਮੇਰਾ ਸਾਥ ਵੇ ਸਦਾ ਦੇ ਲਈ
ਸਾਰੇ ਹੀ ਰੰਗ ਫ਼ਬਣ ਲੱਗੇ, ਚਾਹ ਈ ਐਨਾ ਪਿਆਰ ਦਾ ਐ
ਹੋਰ ਕੋਈ ਚਿਹਰਾ ਜਚਦਾ ਈ ਨਹੀਂ, ਨਸ਼ਾ ਇਹ ਕੈਸਾ ਯਾਰ ਦਾ ਐ?
ਥਾਂ-ਥਾਂ ਘੁੰਮੇ ਤੇ ਭਟਕੇ ਵੀ, ਮਿਲਿਆ ਕਿਤੇ ਸਕੂਨ ਈ ਨਹੀਂ
ਇਸ਼ਕ ਕਰਨ ਦੀ ਸਜ਼ਾ ਜੋ ਦੇਵੇ, ਐਸਾ ਕੋਈ ਕਨੂੰਨ ਈ ਨਹੀਂ
ਪਲ-ਪਲ ਤੈਨੂੰ ਵੇਖਣੇ ਦਾ ਐਨਾ ਚਾਹ ਚੜ੍ਹੇ
ਜਾਨ ਵੀ ਮੈਂ ਵਾਰ ਦੇਵਾਂ ਤੇਰੀ ਹਰ ਅਦਾ ਦੇ ਲਈ
ਹੱਥ ਮੇਰੇ ਉਠਦੇ ਨੇ ਜਦੋਂ ਵੀ ਦੁਆ ਦੇ ਲਈ
ਮੰਗਦੀਆਂ ਤੇਰਾ-ਮੇਰਾ ਸਾਥ ਵੇ ਸਦਾ ਦੇ ਲਈ
ਸੱਤ ਦਿਨਾਂ ਦਾ ਪਿਆਰ ਨਹੀਂ, ਸੱਜਣਾ, ਸੱਤ ਜਨਮਾਂ ਦਾ ਵਾਅਦਾ ਐ
ਹੋਰਾਂ ਨੂੰ ਜੇ ਵੇਖ ਕੇ ਡੁੱਲ੍ਹ ਗਏ, ਫ਼ੇਰ ਓਹ ਪਿਆਰ ਈ ਕਾਹਦਾ ਐ?
ਮਹਿਫ਼ਲ ਵੀ ਮਹਿਫ਼ਲ ਨਹੀਂ ਲਗਦੀ, ਤੂੰ ਜੇ ਉੱਥੇ ਹੋਵੇ ਨਾ
ਇੱਕੋ ਈ ਡਰ ਰਹਿੰਦਾ ਹਰ ਪਲ, ਕਿ ਦਿਲ ਤੈਨੂੰ ਖੋਵੇ ਨਾ
ਖ਼ੁਦ ਨੂੰ ਮੈਂ ਕਰ ਦਿੱਤਾ ਤੇਰੇ ਹਵਾਲੇ, Ratti
ਭਾਵੇਂ ਕਰ ਵਫ਼ਾ, ਭਾਵੇਂ ਰੱਖ ਲੈ ਜਫ਼ਾ ਦੇ ਲਈ
ਹੱਥ ਮੇਰੇ ਉਠਦੇ ਨੇ ਜਦੋਂ ਵੀ ਦੁਆ ਦੇ ਲਈ
ਮੰਗਦੀਆਂ ਤੇਰਾ-ਮੇਰਾ ਸਾਥ ਵੇ ਸਦਾ ਦੇ ਲਈ
Written by: Sakshi Ratti, Showkidd
instagramSharePathic_arrow_out

Loading...