Dari
PERFORMING ARTISTS
Prabh Gill
Performer
Jaani
Performer
COMPOSITION & LYRICS
Jaani
Lyrics
B. Praak
Composer
Lirik
ਰੋਏਂਗਾ, ਪਛਤਾਏਂਗਾ, ਹੱਥ ਕੰਨਾਂ ਨੂੰ ਲਾਏਂਗਾ
ਤੇਰਾ ਵੀ ਦਿਲ ਟੁੱਟ ਜਾਣਾ, ਤੇਰੀ ਹੀ ਨਵੀਆਂ ਕੋਲ਼ੋਂ
ਮੰਗੇਗਾ ਮਾਫ਼ੀ ਮੈਥੋਂ ਤੂੰ ਹੱਥ ਜੋੜ
ਤੈਨੂੰ ਮੈਂ ਮਾਫ਼ ਨਈਂ ਕਰਨਾ, ਤੂੰ ਮੈਨੂੰ ਛੱਡ ਗਿਆ ਸੀ
ਜਦੋਂ ਸੀ ਮੈਨੂੰ ਤੇਰੀ ਲੋੜ
ਤੂੰ ਰੋਏਂਗਾ, ਪਛਤਾਏਂਗਾ, ਹੱਥ ਕੰਨਾਂ ਨੂੰ ਲਾਏਂਗਾ
ਦਿਨ ਵਿੱਚ ਹੀ ਦਿਸੂ ਹਨੇਰਾ, ਸੁੰਨਾ ਵੇ ਚਾਰ-ਚੁਫ਼ੇਰਾ
ਯਾਦ ਮੇਰੀ ਨੇ, ਯਾਰਾ, ਤੈਨੂੰ ਪਾ ਲੈਣਾ ਐ ਘੇਰਾ
(ਪਾ ਲੈਣਾ ਐ ਘੇਰਾ)
ਜੇ ਤੂੰ ਮੁੜ ਕੇ ਨਾ ਮੇਰੇ ਕੋਲ਼ ਆਇਆ ਵੇ
ਨਾਂ ਬਦਲ ਦਈਂ ਮੇਰਾ, ਨਾਂ ਬਦਲ ਦਈਂ ਮੇਰਾ
ਜੇ ਤੂੰ ਮੁੜ ਕੇ ਨਾ ਮੇਰੇ ਕੋਲ਼ ਆਇਆ ਵੇ
ਨਾਂ ਬਦਲ ਦਈਂ ਮੇਰਾ, ਨਾਂ ਬਦਲ ਦਈਂ ਮੇਰਾ
ਕਾਲੀਆਂ-ਕਾਲੀਆਂ ਰਾਤਾਂ ਨੂੰ ਗਿਣੇਗਾ ਤਾਰੇ ਤੂੰ ਰੋ-ਰੋ ਕੇ
ਉਹਨੇ ਤੈਨੂੰ ਸਾਹ ਵੀ ਨਈਂ ਆਉਣੇ, ਜਿੰਨੇ ਆਂ ਜਾਣੇ ਹੋਕੇ ਵੇ
ਸ਼ੀਸ਼ੇ ਦੇ ਵਿੱਚੋਂ ਚਿਹਰਾ ਨਜ਼ਰੀਂ ਆਊਗਾ ਮੇਰਾ
ਅੱਖਾਂ ਵਿੱਚ ਅੱਖਾਂ ਪਾ ਲਈ, ਜੇ ਕਰ ਸਕਦਾ ਐ ਜਿਹਰਾ
(ਕਰ ਸਕਦਾ ਐ ਜਿਹਰਾ)
ਜੇ ਤੂੰ ਮੁੜ ਕੇ ਨਾ ਮੇਰੇ ਕੋਲ਼ ਆਇਆ ਵੇ
ਨਾਂ ਬਦਲ ਦਈਂ ਮੇਰਾ, ਨਾਂ ਬਦਲ ਦਈਂ ਮੇਰਾ
ਜੇ ਤੂੰ ਮੁੜ ਕੇ ਨਾ ਮੇਰੇ ਕੋਲ਼ ਆਇਆ ਵੇ
ਨਾਂ ਬਦਲ ਦਈਂ ਮੇਰਾ, ਨਾਂ ਬਦਲ ਦਈਂ ਮੇਰਾ
ਖ਼ੁਦਾ ਮੈਨੂੰ ਮਾਰ ਮੁਕਾਵੇ, ਯਾ ਅੱਗ ਲਾਵੇ, Jaani ਵੇ
ਸ਼ਾਇਦ ਤੈਨੂੰ ਸ਼ਰਮ ਆ ਜਾਵੇ, ਹਾਂ, ਆ ਜਾਵੇ, Jaani ਵੇ
ਇਹ ਪੀੜਾਂ ਬਨ ਕੇ ਸਹਿਰਾ, ਸਜਾਵਣ ਤੇਰਾ ਚਿਹਰਾ
ਮੇਰੇ ਵਾਂਗੂ, ਯਾਰਾ, ਕੱਖ ਰਹੇ ਨਾ ਤੇਰਾ
(ਕੱਖ ਰਹੇ ਨਾ ਤੇਰਾ)
ਜੇ ਤੂੰ ਮੁੜ ਕੇ ਨਾ ਮੇਰੇ ਕੋਲ਼ ਆਇਆ ਵੇ
ਨਾਂ ਬਦਲ ਦਈਂ ਮੇਰਾ, ਨਾਂ ਬਦਲ ਦਈਂ ਮੇਰਾ
ਜੇ ਤੂੰ ਮੁੜ ਕੇ ਨਾ ਮੇਰੇ ਕੋਲ਼ ਆਇਆ ਵੇ
ਨਾਂ ਬਦਲ ਦਈਂ ਮੇਰਾ, ਨਾਂ ਬਦਲ ਦਈਂ ਮੇਰਾ
Written by: B. Praak, Jaani