Dari
PERFORMING ARTISTS
Pari Pandher
Lead Vocals
COMPOSITION & LYRICS
Bunty Bains
Songwriter
MXRCI
Composer
Lirik
MXRCI
ਹੋ, born ੯੬ ਦੀ, age ਮੇਰੀ ੨੬ ਆ
ਹੋ, ਭਾਈ ਮੇਰਾ cool ਆ ਤੇ ਭਾਬੀ ਮੇਰੀ ਕੱਬੀ ਆ
ਮਾਰੀ ਪੈਰ ਜੋੜ ਕੇ ਗੰਡਾਸੀ ਜਿਵੇਂ ਵੈਲੀ ਨੇ
ਹੋ, ਪੱਟਿਆ ਸ਼ੁਕੀਨ ਨੀ ਨਜ਼ਰ ਮੇਰੀ ਪਹਿਲੀ ਨੇ
ਮੋੜਿਆ drunk ਜੱਟ ਮਸਾਂ ਅੱਜ gate ਤੋਂ
ਛੱਡਣ ਸੀ ਆਇਆ ਮੈਨੂੰ ਆਥਣ ਦੀ date ਤੋਂ
ਮੈਂ ਤਹਿ ਲਾਵਾਂ ਸੂਟਾਂ ਦੀ ਤੇ ਵੈਰੀਆਂ ਦੀ ਚਟ ਨੀ
ਮੈਂ ਪੱਟਦੀ ਦਿਲਾਂ ਨੂੰ, ਇਹ ਬੋਤਲਾਂ ਦੇ ਡੱਟ ਨੀ
ਝੀਲ ਕਿਨਾਰੇ ਬੁਲਬੁਲ ਬੈਠੀ ਚੁਗਦੀ ਦਾਣਾ ਮੱਕੀ ਦਾ
ਅੱਖੀਆਂ ਕੋਲ਼ੋਂ fire ਹੋ ਗਿਆ, ਮੈਥੋਂ ਤੇ ਨਹੀਂ ਡੱਕੀਦਾ
ਨੀ ਇਹਤੋਂ ਜਿਵੇਂ ਵੈਰੀ ਕੰਬਦੇ
ਮੈਂ ਓਵੇਂ ਧਰਤੀ ਕੰਬਾਈ ਹੋਈ ਆ (ਧਰਤੀ ਕੰਬਾਈ ਹੋਈ ਆ)
ਫ਼ੁੱਲਾਂ 'ਤੇ ਜਿਵੇਂ ਭੌਰ ਨੱਚਦੇ, ਮੈਂ ਓਵੇਂ ਦੁਨੀਆ ਨਚਾਈ ਹੋਈ ਆ
ਫ਼ੁੱਲਾਂ 'ਤੇ ਜਿਵੇਂ ਭੌਰ ਨੱਚਦੇ
ਮੈਂ ਓਵੇਂ ਦੁਨੀਆ ਨਚਾਈ ਹੋਈ ਆ (ਦੁਨੀਆ ਨਚਾਈ ਹੋਈ ਆ)
ਰਫ਼ਲ ਸੰਵਾਰੇ ਜਾਂਦਾ, ਬੈਠਾ ਮੰਜੇ ਉੱਤੇ ਮੁੰਡਾ ਨੀ
ਜਿੰਨਾ phone ਘੁੰਮਾਉਂਦਾ, ਇਹ ਮੈਥੋਂ ਤਾਂ ਨਹੀਂ ਹੁੰਦਾ ਨੀ
ਨੀਂਦਾਂ ਉਡਾਤੀਆਂ ਅੱਜ ਦੁਪਹਿਰੇ ਭੇਜੀ ਜਦੋਂ Snap, ਕੁੜੇ
ਕੰਮ 'ਤੇ ਬੈਠੀ ਮੈਂ ਤਾਂ ਥੋੜ੍ਹਾ ਲੈਣ ਲੱਗੀ ਸੀ nap, ਕੁੜੇ
ਖਿੱਚੀ ਨਹੀਓਂ ਕਦੇ ਜੋ club'an ਦੇ crowd ਨੇ
Mom-dad ਜੱਟੀ 'ਤੇ ਵੀ ਕਰਦੇ proud ਨੇ
ਹੋ, combination ਤਕੜਾ, ਨਾ-ਨਾ, ਕੋਈ ਥੋੜ੍ਹ ਨਾ
ਚਲਾ ਲੈਂਦੀ ਅਸਲਾ, ਤੇ chauffeur ਦੀ ਲੋੜ ਨਾ
ਹੋ, ਸਾਂਭ ਨਹੀਓਂ ਹੁੰਦੇ ਨਾਗ ਵਲ਼-ਵੁਲ਼ ਖਾਂਦੇ ਵੇ
ਹੋ, Gucci ਆਲ਼ੇ ਲਾਤੇ ਨੇ ਬਣਾਉਣ ਮੈਂ ਪਰਾਂਦੇ ਵੇ
ਪਛਾਣ ਪਾਉਂਦੀ ਲੰਬੀ ਧੌਣ, ਕਾਲ਼ੀ-ਕਾਲ਼ੀ ਗੁੱਤ ਤੋਂ
ਹਿਸਾਬ 'ਚ ਮੈਂ ਔਖੀ ਆਈ ਵੈਲੀਆਂ ਦੇ ਪੁੱਤ ਤੋਂ
Paparazzi ਫ਼ਿਰੇ ਦੱਸਦੀ, "ਹੋ, ਕੁੜੀ popular ਹੋਈ ਲਗਦੀ"
"ਜੀਹਦਾ ਸੀ ਮੁੰਡੇ ਪਿੰਡ ਪੁੱਛਦੇ, ਓ, ਸਾਨੂੰ ਕੁੜੀ ਇਹ ਓਹੀ ਲਗਦੀ"
"ਜੀਹਦਾ ਸੀ ਮੁੰਡੇ ਪਿੰਡ ਪੁੱਛਦੇ, ਓ, ਸਾਨੂੰ ਕੁੜੀ ਇਹ ਓਹੀ ਲਗਦੀ"
(ਕੁੜੀ ਇਹ ਓਹੀ ਲਗਦੀ)
ਖੇਡੀ ਜਾਂਦਾ ਚੌਥੀ ਪਾਰੀ, ਗੱਭਰੂ ਦੁਨੀਆ ਦੇਖੇ ਨਹੀਂ
ਜੋ ਪੁੱਤ ਜੱਟ ਨੂੰ ਮਾੜਾ ਬੋਲਣ, ਦੇਣੇ ਪੈਣੇ ਲੇਖੇ ਨੀ
ਗਾਣਿਆਂ ਦੀ ਨਾ ਆਦਤ ਛੁੱਟਦੀ, ਛੁੱਟ ਜਾਂਦੀ ਆ 'ਫ਼ੀਮਾਂ ਦੀ
ਰੱਬ ਕਰੇ ਨਾ ਕਦੀ ਵੀ ਟੁੱਟੇ, ਗੱਲ-ਬਾਤ ਜੋ team'an ਦੀ
ਜੱਟਾਂ ਦੀ ਕੁੜੀ ਗਾਉਣ ਲੱਗ ਪਈ, ਓਹੀ ਹੋ ਗਿਆ ਨੀ ਜੀਹਦਾ ਡਰ ਸੀ
ਹੋ, ਲਿਖੀ ਜਾਂਦਾ Bains, Bains ਨੀ, ਤੇ ਸੁਰ-ਤਾਲ ਛੇੜੀ ਬੈਠਾ MXRCI
ਜੱਟਾਂ ਦੀ ਕੁੜੀ ਗਾਉਣ ਲੱਗ ਪਈ (ਜੱਟਾਂ ਦੀ ਕੁੜੀ ਗਾਉਣ ਲੱਗ ਪਈ)
Written by: Bunty Bains, MXRCI

