Video Musik
Video Musik
Dari
PERFORMING ARTISTS
Arjan Dhillon
Performer
COMPOSITION & LYRICS
Arjan Dhillon
Songwriter
MXRCI
Arranger
PRODUCTION & ENGINEERING
MXRCI
Producer
Lirik
Mxrci!
ਪਹਿਲਾਂ ਪਹਿਰ ਉਮਰਾਂ ਦਾ ਖਾ ਲਿਆ ਪੜ੍ਹਾਈਂਆਂ ਨੇ
ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ
ਦੋ ਪਹਿਰ ਤੇਰੇ ਲਈ ਸਾਂਭੇ ਨੇ ਦਿਲ ਦਾ ਦਰਦ ਸਨਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਹਾਏ ਦੂਰ ਬੈਠਿਆਂ ਦਾ ਹੁੰਦਾ
ਰੁੱਸਣਾ-ਮਨਾਉਣਾ ਕਾਹਦਾ
ਕੋਲ਼ ਹੋਈਏ ਫੇਰ ਗੱਲ ਹੋਰ ਏ
ਸਾਹਾਂ ਵਰਗਿਆਂ ਬਿਨਾ
ਹੁੰਦਾ ਇਹ ਜਿਓਣਾ ਕਾਹਦਾ
ਕੋਲ਼ ਹੋਈਏ ਫੇਰ ਗੱਲ ਹੋਰ ਏ
ਹਾਏ ਅੱਖਾਂ ਨਾਲ਼ ਗੱਲਾਂ ਕਰਨ ਲਈ
ਨਾਲ਼ੇ ਗਲ਼ ਤੈਨੂੰ ਲਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਹਾਏ ਹਜੇ ਹੱਥ ਤੇਰਾ
ਫੜਕੇ ਐ ਤੁਰਨਾ
ਮੋਢੇ ਉੱਤੇ ਸਿਰ ਵੀ ਐ ਰੱਖਣਾ
ਹਾਏ ਅਸੀਂ ਕਿੰਨ੍ਹਾਂ ਚਾਹੁੰਦੇ ਤੈਨੂੰ
ਤੂੰ ਕਿੰਨਾ ਚਾਹੁੰਦਾ ਸਾਨੂੰ
ਪੁੱਛਣਾ ਏ ਨਾਲ਼ੇ ਤੈਨੂੰ ਦੱਸਣਾ
ਸਾਨੂੰ ਸੱਤ ਜਨਮਾਂ ਦਾ ਸਾਥ ਮਿਲ਼ੇ
ਤੈਨੂੰ ਰੱਜ-ਰੱਜ ਚਾਹੁਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
ਕੁਝ ਸਾਲ ਮੈਂ ਪਾਸੇ ਰੱਖ ਲਏ ਨੇ
ਤੇਰੇ ਨਾਲ਼ ਬਿਤਾਉਣੇ ਨੂੰ, ਬਿਤਾਉਣੇ ਨੂੰ
Written by: Arjan Dhillon


