Video Musik

Dari

PERFORMING ARTISTS
Karan Randhawa
Karan Randhawa
Performer
COMPOSITION & LYRICS
Micheal
Micheal
Songwriter

Lirik

ਟੱਲੀਆਂ, ਟੱਲੀਆਂ, ਟੱਲੀਆਂ ਵੇ ਟੱਲੀਆਂ, ਟੱਲੀਆਂ, ਟੱਲੀਆਂ ਮੁੱਠਾ ਦੇ ਗੱਲ ਕਹਿੰਦੀਆਂ ਬੂਹੇ-ਬਾਰੀਆਂ, ਸੱਜਣਾ ਵੇ ਹੁਣ ਖੁੱਲ੍ਹੀਆਂ ਰਹਿੰਦੀਆਂ ਹਾਏ, ਕੈਸੀ ਬੇਵਫ਼ਾਈ, ਸਾਨੂੰ ਸੇਕ ਵੀ ਨਾ ਲੱਗੇ ਕੋਲ਼ੋਂ ਲੰਘਦਾ ਪਿਆ ਤੇ ਸਾਨੂੰ ਵੇਖ ਵੀ ਨਾ ਲੰਘੇ ਹੁੰਦੇ ਨਾ ਸ਼ਿੰਗਾਰ, ਚੰਨਾ, ਸ਼ੀਸ਼ੇ ਤੋੜਤੇ ਕਿੱਲੀਆਂ 'ਤੇ ਰੇਸ਼ਮੀ ਦੁਪੱਟੇ ਰਹਿ ਗਏ ਟੰਗੇ ਝੂਠਾ ਵਾਲ਼ਾ ਲੱਭਦੈ ਸਹਾਰਾ, ਰਾਂਝਣਾ ਤਾਂ ਵੀ ਮੈਨੂੰ ਲਗਦਾ ਪਿਆਰਾ, ਰਾਂਝਣਾ ਤਾਂ ਵੀ ਕਿੰਨਾ ਲਗਦੈ ਪਿਆਰਾ, ਰਾਂਝਣਾ ਲੋਕੀਂ ਡੁੱਬੇ ਪਾਣੀਆਂ 'ਚ, ਅਸੀਂ ਡੁੱਬੇ ਇਸ਼ਕੇ 'ਚ (ਢੋਲਾ ਡੁੱਬੇ ਇਸ਼ਕੇ 'ਚ, ਢੋਲਾ ਡੁੱਬੇ ਇਸ਼ਕੇ 'ਚ) ਰਹਿ ਗਏ ਬਣੇ ਇਸਰਾਰ ਅਸੀਂ ਤੇਰੇ ਰਿਸ਼ਤੇ 'ਚ, ਢੋਲਾ (ਤੇਰੇ ਰਿਸ਼ਤੇ 'ਚ, ਢੋਲਾ, ਤੇਰੇ ਰਿਸ਼ਤੇ 'ਚ, ਢੋਲਾ) ਕੈਸਾ ਇਹ ਪਿਆਰਾਂ ਵਾਲ਼ਾ ਖੇਲ ਮੁੱਕਿਆ ਦੀਵਿਆਂ 'ਚੋਂ ਰਹਿੰਦਾ ਸਾਡੇ ਤੇਲ ਮੁੱਕਿਆ ਜ਼ਹਿਰ ਲੱਗੇ ਸਾਨੂੰ ਸਾਰਾ ਸ਼ਹਿਰ, ਸੋਹਣਿਆ ਸਾਡੇ ਤਾਂ ਬਨੇਰੇ ਤਕ ਸੁੰਨੇ ਰਹਿ ਗਏ ਹੋਰਾਂ ਹੱਥੋਂ ਬੁਰਕੀਆਂ ਖਾਣ ਵਾਲ਼ਿਆ ਸਾਡੇ ਚੌਕਿਆਂ 'ਚ ਆਟੇ ਗੁੰਨ੍ਹੇ ਰਹਿ ਗਏ ਚੁੱਪ-ਚਾਪ ਏਦਾਂ ਕਿਸੇ ਪਿੱਛੇ ਲੱਗ ਨਿਕਲ਼ੇ ਜਿਵੇਂ ਚਾਂਦੀ ਦੀ ਮੁੰਦੀ ਦੇ ਵਿੱਚੋਂ ਨਗ ਨਿਕਲ਼ੇ ਰਾਂਝਣਾ, ਰਾਂਝਣਾ ਇਸ਼ਕੇ ਦੀ ਗਠੜੀ ਵੀ ਚੁੱਕੀ ਨਾ ਜਾਵੇ (ਚੁੱਕੀ ਨਾ ਜਾਵੇ) ਸਾਡੇ ਸਿਰਾਂ-ਮੋਢਿਆਂ 'ਤੇ ਪੰਡਾ ਪੈ ਗਈਆਂ (ਪੰਡਾ ਪੈ ਗਈਆਂ) ਚਿੱਠੀਆਂ 'ਚ ਲਿਖੇ ਅਲਫ਼ਾਜ਼ ਤੇਰੇ ਵੇ (ਅਲਫ਼ਾਜ਼ ਤੇਰੇ ਵੇ) ਗੱਲਾਂ ਹੀ ਸੀ, ਗੱਲਾਂ ਹੀ ਸੀ, ਗੱਲਾਂ ਰਹਿ ਗਈਆਂ (ਗੱਲਾਂ ਰਹਿ ਗਈਆਂ) ਰਾਬਤਾ, ਲਿਹਾਜ ਉਹਦਾ ਹੋਰਾਂ ਨਾਲ਼ ਐ Micheal, ਅੱਲਾਹ ਵੀ ਖੌਰੇ ਚੋਰਾਂ ਨਾਲ਼ ਐ ਮਿਲ਼ੇ ਫ਼ੁਰਸਤ ਆਪੇ ਚੇਤੇ ਕਰ ਲਊ ਮਾਹੀਆ ਮਸਰੂਫ਼ ਅਜੇ ਹੋਰਾਂ ਨਾਲ਼ ਐ (ਮਾਹੀਆ ਮਸਰੂਫ਼ ਅਜੇ ਹੋਰਾਂ ਨਾਲ਼ ਐ) ਰਾਂਝਣਾ, ਰਾਂਝਣਾ ਟੱਲੀਆਂ, ਟੱਲੀਆਂ, ਟੱਲੀਆਂ ਵੇ ਟੱਲੀਆਂ, ਟੱਲੀਆਂ, ਟੱਲੀਆਂ
Writer(s): Micheal Lyrics powered by www.musixmatch.com
instagramSharePathic_arrow_out