Video musicale
Video musicale
Crediti
PERFORMING ARTISTS
Kulwinder Billa
Performer
Kamal Khan
Performer
Feroz Khan
Performer
Sangram Hanjra
Performer
Shanty Kakkar
Performer
Jeetu Sidhu
Performer
Fateh Shergill
Performer
Surpreet Sunny
Performer
Meer
Performer
COMPOSITION & LYRICS
Desi Crew
Composer
Davinder Gumti
Lyrics
Testi
ਹੱਦੋਂ ਵੱਧ ਜਿਹੜੀ ਕਰਦੀ ਪਿਆਰ ਸੀ
ਪਲ ਦੀ ਨਾ ਦੂਰੀ ਜਿਹੜੀ ਕਦੇ ਸਕਦੀ ਸਹਾਰ ਸੀ
ਸਾਨੂੰ ਠੁਕਰਾ ਕੇ, ਨਵੀਂ ਦੁਨੀਆ ਬਸਾ ਕੇ
ਬੇਬਸੀ ਦਾ ਜਿਹੜੀ ਓਹੋ ਹੋ ਗਈ ਸ਼ਿਕਾਰ ਸੀ
ਮਿਲੀ ਉਹ ਸਬੱਬੀ ਕੱਲ੍ਹ, ਕੋਲ਼ ਮਸਾਂ ਰੁਕੀ ਪਲ
ਮਿਲੀ ਉਹ ਸਬੱਬੀ ਕੱਲ੍ਹ, ਕੋਲ਼ ਮਸਾਂ ਰੁਕੀ ਪਲ
ਜੀ ਉੱਠੀਆਂ ਸੱਧਰਾਂ ਚਿਰਾਂ ਤੋਂ ਮੋਈਆਂ
ਜੀ ਉੱਠੀਆਂ ਸੱਧਰਾਂ ਚਿਰਾਂ ਤੋਂ ਮੋਈਆਂ
ਕੁਝ ਪੁੱਛਣਾ ਵੀ ਸੀ, ਕੁਝ ਦੱਸਣਾ ਵੀ ਸੀ
ਨਜ਼ਰਾਂ ਨਾ' ਨਜ਼ਰਾਂ ਮਿਲਾ ਨਾ ਹੋਈਆਂ
ਦਿਲ ਦੀਆਂ ਉਹਨੂੰ ਸੁਣਾ ਨਾ ਹੋਈਆਂ
ਚਿਹਰੇ 'ਤੇ ਉਦਾਸੀ, ਬੁੱਲ੍ਹ ਹੋ ਗਏ ਖਾਮੋਸ਼ ਕਿਉਂ?
ਨਜ਼ਰ ਨਾ ਆਇਆ ਕਿਤੇ ਪਹਿਲਾਂ ਵਾਲ਼ਾ ਜੋਸ਼ ਕਿਉਂ?
ਚਿਹਰੇ 'ਤੇ ਉਦਾਸੀ, ਬੁੱਲ੍ਹ ਹੋ ਗਏ ਖਾਮੋਸ਼ ਕਿਉਂ?
ਨਜ਼ਰ ਨਾ ਆਇਆ ਕਿਤੇ ਪਹਿਲਾਂ ਵਾਲ਼ਾ ਜੋਸ਼ ਕਿਉਂ?
ਚੁਲਬੁਲੀਆਂ ਅਦਾਵਾਂ ਕਿੱਥੇ ਸੀ ਖੋਈਆਂ?
ਚੁਲਬੁਲੀਆਂ ਅਦਾਵਾਂ ਕਿੱਥੇ ਸੀ ਖੋਈਆਂ?
ਕੁਝ ਪੁੱਛਣਾ ਵੀ ਸੀ, ਕੁਝ ਦੱਸਣਾ ਵੀ ਸੀ
ਨਜ਼ਰਾਂ ਨਾ' ਨਜ਼ਰਾਂ ਮਿਲਾ ਨਾ ਹੋਈਆਂ
ਦਿਲ ਦੀਆਂ ਉਹਨੂੰ ਸੁਣਾ ਨਾ ਹੋਈਆਂ
ਚੇਤੇ ਆਇਆ ਉਹਦੀ ਹਰ ਜ਼ਿਦ ਅੱਗੇ ਹਾਰਨਾ
ਬੁੱਕਲ਼ 'ਚ ਲੈਕੇ ਉਹਦੇ ਵਾਲ਼ਾਂ ਨੂੰ ਸੰਵਾਰਨਾ
ਚੇਤੇ ਆਇਆ ਉਹਦੀ ਹਰ ਜ਼ਿਦ ਅੱਗੇ ਹਾਰਨਾ
ਬੁੱਕਲ਼ 'ਚ ਲੈਕੇ ਉਹਦੇ ਵਾਲ਼ਾਂ ਨੂੰ ਸੰਵਾਰਨਾ
ਪਰ ਅੱਜ ਉਹ ਜ਼ੁਲਫ਼ਾਂ ਗਈਆਂ ਨਾ ਛੋਈਆਂ
ਪਰ ਅੱਜ ਉਹ ਜ਼ੁਲਫ਼ਾਂ ਗਈਆਂ ਨਾ ਛੋਈਆਂ
ਕੁਝ ਪੁੱਛਣਾ ਵੀ ਸੀ, ਕੁਝ ਦੱਸਣਾ ਵੀ ਸੀ
ਨਜ਼ਰਾਂ ਨਾ' ਨਜ਼ਰਾਂ ਮਿਲਾ ਨਾ ਹੋਈਆਂ
ਦਿਲ ਦੀਆਂ ਉਹਨੂੰ ਸੁਣਾ ਨਾ ਹੋਈਆਂ
ਜਕੜ ਲਿਆ ਏ ਉਹਨੂੰ, Baalu, ਲੋਕ ਲੱਜ ਨੇ
ਵੈਸੇ ਵੀ ਤਾਂ ਨਿੱਜੀ ਉਹਦੇ ਹੋਰ ਕਈ ਫ਼ਰਜ ਨੇ
ਜਕੜ ਲਿਆ ਏ ਉਹਨੂੰ, Baalu, ਲੋਕ ਲੱਜ ਨੇ
ਵੈਸੇ ਵੀ ਤਾਂ ਨਿੱਜੀ ਉਹਦੇ ਹੋਰ ਕਈ ਫ਼ਰਜ ਨੇ
ਚਲੋ ਕੋਈ ਤਾਂ ਮਾਣਦੈ ਖੁਸ਼ਬੋਈਆਂ
ਚਲੋ ਕੋਈ ਤਾਂ ਮਾਣਦੈ ਖੁਸ਼ਬੋਈਆਂ
ਕੁਝ ਪੁੱਛਣਾ ਵੀ ਸੀ, ਕੁਝ ਦੱਸਣਾ ਵੀ ਸੀ
ਨਜ਼ਰਾਂ ਨਾ' ਨਜ਼ਰਾਂ ਮਿਲਾ ਨਾ ਹੋਈਆਂ
ਦਿਲ ਦੀਆਂ ਉਹਨੂੰ ਸੁਣਾ ਨਾ ਹੋਈਆਂ
Written by: Davinder Gumti, Desi Crew


