Video musicale
Video musicale
Crediti
PERFORMING ARTISTS
Satinder Sartaaj
Vocals
COMPOSITION & LYRICS
Dinesh Sharma
Composer
Gama Sidhu
Lyrics
PRODUCTION & ENGINEERING
Rajinder Singh
Producer
Testi
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ, ਇਬਾਦਤ ਕਰ
ਉੱਚੀ ਸੋਚ, ਸਿਰ ਨੀਵਾਂ ਰੱਖੀਂ ਯਾਰ ਤੂੰ ਕਿਉਂਕਿ, ਯਾਰ ਤੂੰ ਕਿਉਂਕਿ
ਉੱਚੀ ਸੋਚ, ਸਿਰ ਨੀਵਾਂ ਰੱਖੀਂ ਯਾਰ ਤੂੰ ਕਿਉਂਕਿ, ਹਾਏ, ਓਏ, ਯਾਰ ਤੂੰ ਕਿਉਂਕਿ
ਹੋਏ ਸਾਗਰ ਜਿੰਨ੍ਹਾਂ ਗਹਿਰਾ, ਓਡੀ ਹੀ ਛੱਲ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ, ਇਬਾਦਤ ਕਰ
ਕਿਓਂ ਹੰਕਾਰ ਕਰਦਾ ਏਂ? ਵੇ ਇੱਕ ਦਿਨ ਖ਼ਾਕ ਹੋ ਜਾਣਾ, ਖ਼ਾਕ ਹੋ ਜਾਣਾ
ਕਿਓਂ ਹੰਕਾਰ ਕਰਦਾ ਏਂ? ਵੇ ਇੱਕ ਦਿਨ ਖ਼ਾਕ ਹੋ ਜਾਣਾ, ਹਾਏ, ਓਏ, ਖ਼ਾਕ ਹੋ ਜਾਣਾ
ਤੇਰੇ ਤੋਂ ਜਾਨਵਰ ਚੰਗੇ, ਜਿੰਨ੍ਹਾਂ ਦੀ ਖੱਲ਼ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ, ਇਬਾਦਤ ਕਰ
ਕਿ ਪਿੱਤਲ ਉਹ ਵੀ ਹੈ ਜਿਸ ਤੋਂ ਤਿੱਖੇ ਹਥਿਆਰ ਬਣਦੇ ਨੇ, ਹਥਿਆਰ ਬਣਦੇ ਨੇ
ਪਿੱਤਲ ਉਹ ਵੀ ਹੈ ਜਿਸ ਤੋਂ ਤਿੱਖੇ ਹਥਿਆਰ ਬਣਦੇ ਨੇ, ਹਾਏ, ਹਥਿਆਰ ਬਣਦੇ ਨੇ
ਪਰ ਉਹ ਅਸਲ ਪਿੱਤਲ ਜੋ ਮੰਦਰ ਦਾ ਟੱਲ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ, ਇਬਾਦਤ ਕਰ
ਜੇਕਰ ਮੁਸ਼ਕਿਲਾਂ ਆਵਣ ਤੇਰੇ ਰਸਤੇ ਤੂੰ ਡੋਲੀ ਨਾ, ਰਸਤੇ ਤੂੰ ਡੋਲੀ ਨਾ
ਜੇਕਰ ਮੁਸ਼ਕਿਲਾਂ ਆਵਣ ਤੇਰੇ ਰਸਤੇ ਤੂੰ ਡੋਲੀ ਨਾ, ਹਾਏ, ਰਸਤੇ ਤੂੰ ਡੋਲੀ ਨਾ
ਕਈ ਵਾਰੀ ਮੁਸੀਬਤ ਵੀ ਦੁੱਖਾਂ ਦਾ ਹੱਲ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ, ਇਬਾਦਤ ਕਰ
ਇੱਕ ਵਾਰੀ ਜ਼ਰਾ ਦਿਲ ਨਾਲ਼ ਤੂੰ ਅਰਦਾਸ ਤਾਂ ਕਰ ਵੇ, ਅਰਦਾਸ ਤਾਂ ਕਰ ਵੇ
ਇੱਕ ਵਾਰੀ ਜ਼ਰਾ ਦਿਲ ਨਾਲ਼ ਤੂੰ ਅਰਦਾਸ ਤਾਂ ਕਰ ਵੇ, ਅੱਜ ਅਰਦਾਸ ਤਾਂ ਕਰ ਵੇ
ਕਿ ਦੇਖੀਂ, ਫ਼ੇਰ ਤੇਰੀ ਗੱਲ ਉਸੇ ਪਲ਼ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ, ਇਬਾਦਤ ਕਰ
ਇਹਨਾਂ ਰਸਤਿਆਂ ਤੈਨੂੰ, Satinder'aa ਪਾਰ ਨਹੀਂ ਲਾਉਣਾ, ਪਾਰ ਨਹੀਂ ਲਾਉਣਾ
ਇਹਨਾਂ ਰਸਤਿਆਂ ਤੈਨੂੰ Satinder'aa ਪਾਰ ਨਹੀਂ ਲਾਉਣਾ, ਪਾਰ ਨਹੀਂ ਲਾਉਣਾ
ਇਹਨਾਂ ਰਸਤਿਆਂ ਤੈਨੂੰ Satinder'aa ਪਾਰ ਨਹੀਂ ਲਾਉਣਾ, ਹਾਏ, ਓਏ, ਪਾਰ ਨਹੀਂ ਲਾਉਣਾ
ਓਹੀ ਪਗਡੰਡੀ ਫੜ੍ਹ ਜਿਹੜੀ ਗੁਰਾਂ ਦੇ ਵੱਲ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ
ਇਬਾਦਤ ਕਰ, ਇਬਾਦਤ ਕਰਨ ਦੇ ਨਾਲ਼ ਗੱਲ਼ ਬਣਦੀ ਏ, ਹਾਂ, ਗੱਲ਼ ਬਣਦੀ ਏ
ਕਿਸੇ ਦੀ ਅੱਜ ਬਣਦੀ ਏ, ਕਿਸੇ ਦੀ ਕੱਲ੍ਹ ਬਣਦੀ ਏ
ਇਬਾਦਤ ਕਰ
ਇਬਾਦਤ ਕਰ
ਇਬਾਦਤ ਕਰ
Written by: Dinesh Sharma, Gama Sidhu, Satinder Sartaaj