Crediti
PERFORMING ARTISTS
Ranjit Bawa
Performer
Sukh Brar
Music Director
COMPOSITION & LYRICS
Lovely Noor
Songwriter
Testi
[Verse 1]
ਓਹ ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼
ਦਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ਼
ਕਦੋਂ ਕਿੱਥੇ ਪਹਿਲੀ ਵਾਰੀ ਉੱਡਿਆ ਜਹਾਜ਼
ਦਾਜ ਵਿੱਚ ਉੱਠਦੇ ਨੇ ਕਿੱਥੋਂ ਦਾ ਰਿਵਾਜ਼
[Verse 2]
ਵਿਸਥਾਰ ਨਾਲ ਦੱਸੋ ਪਿਆਰੇ ਬਚਿਓਂ
ਹੋ ਪੋਰਸ ਨੂੰ ਕਿਹੜੀ ਗੱਲੋਂ ਮਾਸੀ ਭੁੱਲ ਗਈ
[Verse 3]
ਓਏ ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ
ਅੱਜ ਦੇ ਜਵਾਕਾਂ ਨੂੰ ਚੌਰਾਸੀ ਭੁੱਲ ਗਈ
ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ
ਅੱਜ ਦੇ ਜਵਾਕਾਂ ਨੂੰ ਚੌਰਾਸੀ ਭੁੱਲ ਗਈ ਹੋ
[Verse 4]
ਕੌਣ ਸੀ ਓਹ ਬੱਬਰ ਅਕਾਲੀ ਜੇਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ
ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਧੱਕ ਪਾਉਂਦੇ ਸੀ
ਸਿੱਖ ਰੈਜੀਮੈਂਟ ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਧੱਕ ਪਾਉਂਦੇ ਸੀ
[Verse 5]
ਪੜ੍ਹੀ ਨਾ ਕਿਤਾਬ ਰਾਣੀ ਜਿੰਦਾ
ਆਹ ਹਾਲੀਵੁੱਡੋਂ ਚੱਲਕੇ ਕੋਈ ਸਾਲੀ ਆ ਗਈ
[Verse 6]
ਓਹ ਜਦੋ ਪੁੱਤਾਂ ਘਰ ਵਿਚ ਪਾਈਆਂ ਵੰਡੀਆਂ
ਓਹਦੋਂ ਚੇਤੇ ਪਿਓ ਨੂੰ ਸੈਂਤਾਲੀ ਆ ਗਈ
ਜਦੋ ਪੁੱਤਾਂ ਘਰ ਵਿਚ ਪਾਈਆਂ ਵੰਡੀਆਂ
ਓਏ ਓਹਦੋਂ ਚੇਤੇ ਪਿਓ ਨੂੰ ਵੰਡ ਕਾਲੀ ਆ ਗਈ ਓਹ
[Verse 7]
ਓਏ ਹਰੀ ਸਿੰਘ ਨੱਲੂਏ ਨੇ ਢਾ ਲਿਆ ਸੀ ਸ਼ੇਰ ਤੇ ਜਬਾੜਾ ਤੋੜਤਾ
ਹੋ ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਤਾ
ਰਾਜਾ ਰਣਜੀਤ ਸਿੰਘ ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਤਾ
ਓਹ ਮਾਧੋ ਦੱਸ ਬਣ ਗਿਆ ਬੰਦਾ ਗੁਰੂ ਦਾ ਤੇ ਚੱਕਤਾ ਝਮੇਲੇ ਨੂੰ
[Verse 8]
ਹੋ ਜ਼ਿੰਦਗੀ ਦੀ ਹੱਦੀ ਸੁਹਣੀ ਵੇਚ ਵੱਟ ਕੇ
ਹੋ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ
ਜ਼ਿੰਦਗੀ ਦੀ ਹਾੜੀ ਸੋਹਣੀ ਵੇਚ ਵੱਟ ਕੇ
ਹੋ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ ਹੋ
[Verse 9]
ਓਏ ਹੱਕਾਂ ਦਾ ਨੀ ਪਤਾ ਐਥੇ ਟੀਨੇਜਰਾਂ ਨੂੰ
ਪਾਬਲੋ ਤਾਂ ਬੜਾ ਮਸ਼ਹੂਰ ਏ
ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾ
ਗੁਰੂਆਂ ਦੀ ਗੱਲ ਬੜੀ ਦੂਰ ਏ
ਹੋ ਕਈਆਂ ਨੂੰ ਨੀ ਚੇਤੇ ਵੀਰੇ ਦਾਦਿਆਂ ਦੇ ਨਾ
ਤੇ ਗੁਰੂਆਂ ਦੀ ਗੱਲ ਬੜੀ ਦੂਰ ਏ
[Verse 10]
ਹੋ ਕਲਾਕਾਰੀ ਘੱਟ ਬਕਵਾਸ ਵਧੂ ਦੀ
ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ
[Verse 11]
ਹੋ ਗੀਤਕਾਰੋਂ ਸਿੱਖੋ ਵਿਰਸੇ ਲਈ ਲਿਖਣਾ
ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ
ਗੀਤਕਾਰੋਂ ਸਿੱਖੋ ਵਿਰਸੇ ਲਈ ਲਿਖਣਾ
ਓਏ ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ ਹੋ
[Verse 12]
ਹੌਲੀ ਹੌਲੀ ਰਾਜਨੀਤੀ ਖੇੱਡੀ ਜਾਂਦੀਆਂ ਤੇ ਕੁਝ ਜਫਣਾ ਹੀ ਨੀ
ਹੋ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨੀ
ਹੋ ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ਜਿਵੇਂ ਆਪਣਾ ਹੀ ਨੀ
ਓਹ ਪੈਰਾਂ ਨੂੰ ਕਾਰਾ ਕੇ ਛੱਡੂਨ ਸ਼ਾਨ ਨੀ ਇਹ ਸ਼ੌਂਕ ਕਿੱਕਰਾਂ ਦੇ ਬੂਟੇ ਦਾ
[Verse 13]
ਦਾਦੇ ਹੁਣੀ ਲੰਘਗੇ ਸੁਰੰਗਾਂ ਪੁੱਤ ਕੇ
ਪੋਤੇ ਲੈਕੇ ਉੱਠਦੇ ਸਹਾਰਾ ਸੁੱਤੇ ਦਾ
ਦਾਦੇ ਹੁਣੀ ਲੰਘਗੇ ਸੁਰੰਗਾਂ ਪੁੱਤ ਕੇ
ਪੋਟੇ ਲੈਕੇ ਉੱਠਦੇ ਸਹਾਰਾ ਸੁੱਤੇ ਦਾ ਹੋ
[Verse 14]
ਓਹ ਮੁਹਤਾਜ ਬੰਦੇ ਨੂੰ ਦਿੱਤੀ ਲੋਈ ਨਾ ਤੇ ਠੰਡਾ ਵਿੱਚ ਪਾਲਾ ਹੋਣ ਤੇ
ਓਹੀ ਕਹਿੰਦੇ ਸਵਾ ਲੱਖ ਦੇਆਂਗੇ ਕਿਸੇ ਦਾ ਮੁੰਹ ਕਾਲਾ ਹੋਣ ਤੇ ਹਾਂ
ਓਹੀ ਕਹਿੰਦੇ ਸਵਾ ਲੱਖ ਦਿਆਂਗੇ ਕਿਸੇ ਦਾ ਮੁੰਹ ਕਾਲਾ ਹੋਣ ਤੇ
ਦੇਸੀ ਘਿਓ ਦੇ ਵਰਗੀ ਆ ਮਾਰ ਹੁੰਦੀ ਚੰਗੇ ਉਸਤਾਦ ਚੰਦੇ ਦੀ
[Verse 15]
ਹੋ ਦਾਜ ਵਾਲੀ ਗੱਡੀ ਉੱਤੇ ਗੋਤ ਲਿਖਣਾ
ਸੱਚ ਜਾਣੀ ਗੱਲ ਨਹੀਂ ਸਿਆਣੇ ਬੰਦੇ ਦੀ
ਹੋ ਦਾਜ ਵਾਲੀ ਗੱਡੀ ਉੱਤੇ ਗੋਤ ਲਿਖਣਾ
ਸੱਚ ਜਾਣੀ ਗੱਲ ਨਹੀਂ ਸਿਆਣੇ ਬੰਦੇ ਦੀ ਹੋ
[Verse 16]
ਭਗਤ ਸਰਾਬੇ ਜਦੋ ਜੰਮਦੇ ਸੀ ਓਹਦੋਂ ਨਾ ਜ਼ਮੀਰ ਵਿਕਦਾ
ਫੂਕਾਂ ਦੇ ਦੇ ਬਣਿਆ ਸਟਾਰ ਪੁੱਤ ਬਹੁਤਾਂ ਚਿਰ ਨਹੀਓ ਟਿਕਦਾ
ਫੂਕਾਂ ਦੇ ਦੇ ਬਣਿਆ ਸਟਾਰ ਪੁੱਤ ਬਹੁਤਾਂ ਚਿਰ ਨਹੀਓ ਟਿਕਦਾ
ਓਏ ਇੰਨਾ ਇਤਿਹਾਸ ਕਾਹਤੋਂ ਸ਼ਰਮ ਨਾ ਆਈ ਆਈਡਲ ਚੁਣੇ ਨੂੰ
[Verse 17]
ਹੋ ਜਦੋ ਕਿਸੇ ਫੁੱਕਰੀ ਨੇ ਪੁੱਤ ਮਾਰਤਾ
ਸ਼ੀਸ਼ੇ ਚ ਜੜਾ ਲਈ ਓਹਦੋਂ ਫੈਨਪੁਣੇ ਨੂੰ
ਜਦੋ ਕਿਸੇ ਫੁੱਕਰੀ ਨੇ ਪੁੱਤ ਮਾਰਤਾ
ਸ਼ੀਸ਼ੇ ਚ ਜੜਾ ਲਈ ਫਿਰ ਫੈਨਪੁਣੇ ਨੂੰ ਓਹ
[Verse 18]
ਹੋ ਕਿੰਨੇ ਆਏ ਕਿੰਨੇ ਗਏ ਹੁਣ ਤਕ ਕਿਸੇ ਕੋਲ ਲੇਖਾਂ ਤਾਂ ਨਹੀਂ
ਮਿੱਟੀ ਦੇ ਆ ਬਾਵਿਆ ਓਏ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ
ਮਿੱਟੀ ਦੇ ਆ ਬਾਵਿਆ ਓਏ ਤੈਨੂੰ ਕਿਸੇ ਗੱਲ ਦਾ ਭੁਲੇਖਾ ਤਾਂ ਨਹੀਂ
ਓਹ ਲੱਭ ਲਈ ਸ਼ਦਾਈਆ ਇੱਥੇ ਔਖੇ ਵੇਲੇ ਕੋਈ ਨੀ ਲੱਭਦਾ ਖਲੋਣ ਨੂੰ
[Verse 19]
ਉਤੋਂ ਉਤੋਂ
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀ
ਆਹ ਵਿੱਚੋਂ ਸੱਬ ਫਿਰਦੇ ਆ ਭੋਗ ਪਾਉਣ ਨੂੰ
[Verse 20]
ਉਤੋਂ ਉਤੋਂ ਕਹਿੰਦੇ ਸੱਬ ਜੁਗ ਜੁਗ ਜੀ
ਹੋ ਵਿੱਚੋਂ ਸੱਬ ਫਿਰਦੇ ਆ ਭੋਗ ਪਾਉਣ ਨੂੰ
ਵਿੱਚੋਂ ਸੱਬ ਫਿਰਦੇ ਆ ਭੋਗ ਪਾਉਣ ਨੂੰ
ਵਿੱਚੋਂ ਸੱਬ ਫਿਰਦੇ ਆ ਭੋਗ ਪਾਉਣ ਨੂੰ ਹੋਸ
Written by: Lovely Noor

