album cover
Saade Pind
8757
World
Saade Pind è stato pubblicato il 7 maggio 2024 da Khan Bhaini come parte dell'album Saade Pind - Single
album cover
Data di uscita7 maggio 2024
EtichettaKhan Bhaini
Melodicità
Acousticità
Valence
Ballabilità
Energia
BPM84

Video musicale

Video musicale

Crediti

PERFORMING ARTISTS
Khan Bhaini
Khan Bhaini
Performer
COMPOSITION & LYRICS
Khan Bhaini
Khan Bhaini
Songwriter
PRODUCTION & ENGINEERING
Sycostyle
Sycostyle
Producer

Testi

[Verse 1]
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ਚ ਤੂੰ ਪੈ
ਤੂੰ ਵੀਕੈਂਡ ਚੱਕ ਦੇਣ ਗੋਰੀਏ
ਨੀ ਸਾਡੀ ਆਦੀ ਸੌਣੀ ਜਿੰਨੀ ਆ ਕਮਾਈ
ਫਰਕ ਵੱਡਾ ਸੋਚ ਚ ਹਾਲਤਾਂ ਦੀ ਤਾਂ ਛੱਡ ਤੂੰ
ਨੀ ਸਾਡੇ ਆਲੇ ਚਾਚੇ ਤੋਂ ਰਕਾਨੇ ਪੀ ਜਾਏਂ ਵੱਧ ਤੂੰ
ਵਿਆਹ ਤੇ ਜਿੰਨਾ ਕੁੜੀ ਨੂੰ ਸਮਾਨ ਦੇਕੇ ਤੋਰੀਏ
ਨੀ ਓਹਨੇ ਦਾ ਤਾਂ ਹੰਡ ਬੈਗ ਪਾਇਆ ਤੇਰੇ ਗੋਰੀਏ
ਟਕੀਲਾ ਥੋੜ੍ਹੇ ਆਮ ਸਾਡੇ ਤਾਮਾ ਤੱਲਾ ਜਾਣਦਾ
ਨੀ ਕਿੱਥੇ ਆ ਸਲੀਪਵੈੱਲ ਕਿੱਥੇ ਮੰਜਾ ਬਾਣ ਦਾ
ਫੈਮਿਲੀ ਬਿਜ਼ਨੈਸ ਥੋੜਾ ਜੋ ਅੱਗੇ ਪੀੜੀ ਦਰ ਪੀੜੀ ਜਾਣਦਾ ਆਈ
ਨੀ ਏਥੇ ਹੱਡ ਕੱਸ ਗਏ ਗੋਰੀਏ
ਗੱਡੀ ਤਾਂ ਜਾਕੇ ਲਾਈਨ ਤੇ ਆ ਆਈ
[Chorus]
ਨੀ ਸਾਡੇ ਪਿੰਡ ਨੀ ਮਿਲਦੀ ਆਹ ਜੋ ਫਿਰਦੀ ਗਲਾਸ ਚ ਤੂੰ ਪੈ
[Verse 2]
ਥੋਨੂੰ ਕਾਰਾਂ ਸਾਨੂੰ ਮਾਰਾਂ ਗਿਫਟ ਚ ਮਿਲੀਆਂ
ਠੱਗ ਸਰਕਾਰਾਂ ਤੂੰ ਕੱਲੀ ਅੱਸੀ ਭੈਣ ਭਾਈ ਚਾਰ ਆ
ਤੇ ਚਾਰਾਂ ਵਿਚੋ ਤਿੰਨ ਤਾਂ ਰਕਾਨੇ ਬੈਠੇ ਬਾਹਰ ਆ
ਨੀ ਕਿਸ ਪਾਸੇ ਜਾਈਏ ਅੱਗੇ ਖੂਹ ਆ ਰਕਾਨੇ ਪਿੱਛੇ ਖਾਈ
ਯਾਦ ਖੂਹ ਤੋਂ ਆਇਆ ਦੱਸਣ ਸਿਰੀ ਨੂੰ
ਵਾਰੀ ਪਾਣੀ ਦੀ ਆ ਅੱਜ ਮਸਾਂ ਆਈ
[Chorus]
ਨੀ ਸਾਡੇ ਪਿੰਡ ਨੀ ਮਿਲਦੀ ਆਹ ਜੋ ਫਿਰਦੀ ਗਲਾਸ ਚ ਤੂੰ ਪੈ
[Verse 3]
ਥੋੜ੍ਹੇ ਹੱਥ ਵਿੱਚ ਸਿਸਟਮ ਨਾਰੇ ਨੀ ਸਾਡੇ ਪੈਰ ਨੀ ਲਗਦੇ
ਆਹ ਤੇਰੇ ਹੱਗ, ਰੋਜ਼ ਡੇਅ ਸਾਰੇ ਨੀ ਸਾਨੂੰ ਜ਼ਹਿਰ ਨੇ ਲਗਦੇ
ਸਾਡੇ ਬੱਤੀ ਆਉਂਦੀ ਨੀ ਝੂਮਰ ਥੋਡੇ ਜਗਦੇ
ਨੀ ਤੁਸੀ ਸੁਰਨੇਮ ਅੱਸੀ ਲਾਣਿਆਂ ਤੋਂ ਵੱਜਦੇ
ਨੀ ਸਰਕਲ ਮਿਲਣਾ ਚੀਜ਼ਾਂ ਦਾ ਬੜਾ ਫਰਕ ਏ
ਨੀ ਥੋਡੇ ਜੋ ਰੋਮਾਸ ਕਹਿੰਦੇ ਸਾਡੇ ਵਾਲ ਥਰਕ ਏ
ਤੂੰ ਆਈਪੀਐਲ ਵੇਖਦੀ ਚੇਨਈ ਨੂੰ ਕਰੇਂ ਚੀਅਰ ਨੀ
ਤੇ ਸਾਡੇ ਆਲਾ ਤੇਜੀ ਆ ਕਬੱਡੀ ਦਾ ਪਲੇਅਰ ਨੀ
ਨੀ ਤੂੰ ਪੜ੍ਹੀ ਲੰਡਨ ਤੋਂ ਤੇ ਮੇਰੀ ਪਿੰਡੋਂ ਸਰਕਾਰੀ ਦੀ ਪੜ੍ਹਾਈ
ਡਰੀਮ ਤੇਰੇ ਉੱਚੇ ਆ ਗੋਰੀਏ
ਨੀ ਜਿਵੇਂ ਭੈਣੀ ਆਲੇ ਖਾਨ ਦੀ ਚੜ੍ਹਾਈ
[Chorus]
ਨੀ ਸਾਡੇ ਪਿੰਡ ਨੀ ਮਿਲਦੀ ਆਹ ਜੋ ਫਿਰਦੀ ਗਲਾਸ 'ਚ ਤੂੰ ਪੈ
[Verse 4]
ਓਹ ਤੁਹਾਡਾ ਰੁਤਬਾ ਏ ਬੱਲੀਏ ਤੇ ਸਾਡਾ ਬੱਸ ਰਾਖਵਾਂ ਕੋਟਾ
ਨੀ ਤੂੰ ਡਾਇਮੰਡ ਮਾਪਿਆਂ ਦੀ ਤੇ ਜੱਟ ਬੱਲੀਏ ਸਿੱਕਾ ਖੋਟਾ
ਖੌਰੇ ਚੱਲ ਜੇ ਸੁੱਖਾਂ ਸੁੱਖਦੇ
ਜੱਗ ਤੋਂ ਦਾਦਾ ਦਾਦੀ ਤੁਰ ਗਏ
ਉਪਰੋਂ ਮੋਦੀ ਮੁੱਕਰ ਗਿਆ ਐਮਐਸਪੀ ਤੋਂ ਤੱਪੜ ਰੁਲ ਗਏ
ਹਾਏ ਥੋੜ੍ਹੀਆਂ ਨੇ ਮਿਲੀਅਨ ਕੰਮ ਮਿਲੀਅਨ ਪਾਰ ਨੀ
ਤੇ ਸਾਡਾ ਕੁੜੇ ਮੱਝਾਂ ਸਿਰੋਂ ਚੱਲੇ ਘਰ ਬਾਰ ਨੀ
ਤੇਰੇ ਲਈ ਜ਼ੀਰੋ ਵੈਲਿਊ ਹੋਣੀ ਆ ਏਸ ਗੱਲ ਦੀ
ਨੀ ਸਾਡੇ ਕੱਟੀ ਮਾਰ ਗਈ ਰੋਟੀ ਨੀ ਪੱਕੀ ਕੱਲ ਦੀ
ਨੀ ਸ਼ੱਡ ਗੱਲਾਂ ਮੇਰੀਆਂ ਤੇਰੇ ਨੀ ਪੱਲੇ ਪੈਣੀਆਂ
ਤੁਸੀ ਤਾਂ ਵੈਜੀਟੇਬਲ ਸਟੋਰਾਂ ਤੋਂ ਲੇ ਲੈਂਣੀਆਂ
ਨੀ ਸ਼ਹਿਰਾਂ ਪੱਲੇ ਦੱਸ ਕਿ ਗੋਰੀਏ
ਜੇ ਬੰਦ ਕਰਤੀ ਪਿੰਡਾਂ ਨੇ ਸਪਲਾਈ
ਜੋ ਆਪ ਭੁੱਖ ਕੱਟ ਕੇ ਗੋਰੀਏ
ਸਾਰੀ ਦੁਨੀਆ ਨੂੰ ਜਾਂਦੇ ਆ ਰਜਾਈ
[Chorus]
ਨੀ ਸਾਡੇ ਪਿੰਡ ਨੀ ਮਿਲਦੀ ਆ ਜੋ ਫਿਰਦੀ ਗਲਾਸ ਚ ਤੂੰ
[Verse 5]
ਓਹ ਭੰਨ ਦਿੰਦਾ ਪਾਸੇ ਕੁੜੇ ਆਈਚਰ ਪੁਰਾਣਾ
ਨੀ ਤੂੰ ਘੰਟਾ ਗਿਣਵਾ ਜੇ ਤੈਥੋਂ ਤੁਰਿਆ ਨੀ ਜਣਾ
ਨੀ ਮੈਂ ਫੀਲਿੰਗ ਲਿਖੀ ਆ ਬੱਸ ਸਮਝੀ ਆ ਗਾਣਾ
ਬਾਪੂ ਰੋਟੀ ਵੀ ਨੀ ਖਾਣ ਦਿੰਦਾ ਪਾਪੀ ਆ ਪੁਰਾਣਾ
ਹਾਲੇ ਵੱਡੀ ਆ ਕਣਕ ਮੁਹਰੇ ਮੱਕੀ ਵਾਜਾਂ ਮਾਰਦੀ
ਨੀ ਇਸ ਰੁੱਤੇ ਗੱਲ ਹੀ ਨਾ ਕਰ ਤੂੰ ਪਿਆਰ ਦੀ
ਸਾਡਾ ਭਾਦੋਂ ਦੀਆਂ ਧੁੱਪਾਂ ਵਿੱਚ ਵੱਟਾ ਖਾ ਜਾਏ ਰੰਗ
ਦੱਬਣ ਬਟਨ ਦੇ ਹੋਜੇ ਸ਼ੀਟ ਠੰਡੀ ਤੇਰੀ ਕਾਰ ਦੀ
[Verse 6]
ਸਾਇਕੋਸਟਾਈਲ
ਸਟਾਰਬੱਕ, ਟੈਕੋਬੈੱਲ ਗੇੜਾ ਤੇਰਾ ਨਿੱਤ ਦਾ
ਨੀ ਤੂੰ ਕਿ ਦੁੱਖ ਜਾਣੇਗੀ ਪਿੰਡੇ ਤੇ ਉੱਠੀ ਪਿੱਤ ਦਾ
ਤੂੰ ਪਿੱਜ਼ਿਆਂ ਤੇ ਪਲੀ ਆ ਰਕਾਨੇ
ਨੀ ਪੈ ਆ ਪੋਲੀ ਜਿਓ ਸਪੰਜ ਦੀ ਰਜਾਈ
ਨੀ ਦਿਨਾਂ ਵਿੱਚ ਉੱਡ ਜਾਊ ਗੋਰੀਏ
ਆ ਬਣੀ ਨੇਕ ਤੇ ਜੋ ਬਟਰਫਲਾਈ
[Chorus]
ਨੀ ਸਾਡੇ ਪਿੰਡ ਨੀ ਮਿਲਦੀ ਆਹ ਜੋ ਫਿਰਦੀ ਗਲਾਸ ਚ ਤੂੰ ਪੈ
Written by: Khan Bhaini
instagramSharePathic_arrow_out􀆄 copy􀐅􀋲

Loading...