Crediti
PERFORMING ARTISTS
Diljit Dosanjh
Vocals
Mixsingh
Performer
Raj Ranjodh
Performer
COMPOSITION & LYRICS
Raj Ranjodh
Songwriter
Sukhchain Sandhu
Songwriter
PRODUCTION & ENGINEERING
Mixsingh
Producer
Testi
[Verse 1]
ਤੈਨੂੰ ਵੇਖੀਏ ਤਾ ਅੱਖ ਨੀਂਦ ਪੈਂਦੀ ਏ
ਮੁਹੱਬਤ ਆਕੇ ਸੋਹਣੀਏ ਤੇਰੇ ਚੋਬਾਰੇ ਬਹਿੰਦੀ ਏ
ਅੰਮੀ ਕਹਿੰਦੀ ਏ ਤੇਰੀ ਨੀ ਕਾਲਾ ਟਿੱਕਾ ਲਾਇਆ ਕਰ
ਸੱਚੀ ਤੇਰੇ ਤੇ ਮੇਰੀ ਬੁਰੀ ਨਜ਼ਰ ਰਹਿਂਦੀ ਏ
[PreChorus]
ਲੋਕਾਂ ਨੇ ਕਿ ਕਹਿਣਾ, ਕਿ ਲੈਣਾ ਸਾਰੀ ਦੁਨੀਆ ਭੁਲਾ ਕੇ ਆ
[Chorus]
ਨੀ ਅੜੀਏ ਪਾਣੀ ਦਾ, ਪਾਣੀ ਦਾ ਰੰਗ ਚੜ੍ਹਾ ਕੇ ਆ
ਜੇ ਆਪਾਂ ਮਿਲ ਜਾਈਏ, ਭੁੱਲ ਜਾਈਏ ਇਕ-ਦੂਜੇ ਦਾ ਨਾ
ਨੀ ਅੜੀਏ ਪਾਣੀ ਦਾ, ਪਾਣੀ ਦਾ ਰੰਗ ਚੜ੍ਹਾ ਕੇ ਆ
ਰੰਗ ਚੜ੍ਹਾ ਕੇ ਆ (ਰੰਗ ਚੜ੍ਹਾ ਕੇ ਆ)
[Verse 2]
ਬੁੱਲ ਤੇਰੇ ਨੀ ਜਿਵੇਂ ਗੁਲਾਬੀ ਫੁੱਲਾਂ 'ਤੇ ਧੁੰਦ ਰਹਿੰਦੀ ਆ
ਤੇਰੀ ਮੱਠੀ-ਮੱਠੀ ਲੋਹ ਨੀ ਸੱਡੀ ਰੂਹ ਤੇ ਪੈਂਦੀ ਆ
ਸਾਡੀ ਰੂਹ ਤੇ ਪੈਂਦੀ ਆ
ਨੀ ਮੈਂ ਲੁੱਟਿਆ ਗਿਆ ਨੀ ਤੈਨੂੰ ਪਿਆਰ ਕਰਕੇ
ਦੋਵੇਂ ਬਹਿ ਗਏ, ਬਹਿ ਗਏ ਨੀ ਅੱਖਾਂ ਚਾਰ ਕਰਕੇ
[PreChorus]
ਨੀ ਏਦਾਂ ਕੋਈ ਦਿਲ ਲੈ ਜਾਂਦਾ ਨੀ ਮੈਂ ਸੁਣਿਆ ਕਦੇ ਵੀ ਨਾ
[Chorus]
ਨੀ ਅੜੀਏ ਪਾਣੀ ਦਾ, ਪਾਣੀ ਦਾ ਰੰਗ ਚੜ੍ਹਾ ਕੇ ਆ
ਜੇ ਆਪਾਂ ਮਿਲ ਜਾਈਏ, ਭੁੱਲ ਜਾਈਏ ਇਕ-ਦੂਜੇ ਦਾ ਨਾ
ਨੀ ਅੜੀਏ ਪਾਣੀ ਦਾ, ਪਾਣੀ ਦਾ ਰੰਗ ਚੜ੍ਹਾ ਕੇ ਆ
ਰੰਗ ਚੜ੍ਹਾ ਕੇ ਆ, ਨੀ ਅੜੀਏ ਰੰਗ ਚੜ੍ਹਾ ਕੇ ਆ
[Bridge]
ਆ ਕੇ ਅਬ ਦੋਨੋ ਬੇਕਰਾਰ ਹੋ ਜਾਏ
ਰੋਕੇ ਨਾ ਰੁਕੇ ਇਸ਼ਕ ਕਾ ਆ ਬਸ਼ਾਰ ਹੋ ਜਾਏ
ਨਾ ਤੁਮ ਤੁਮ ਰਹੋ ਨਾ ਹਮ ਹਮ ਰਹੇ
ਇਸ ਕ਼ਦਰ ਆ ਇਸ ਜਹਾਨ ਕਿ ਪਾਰ ਹੋ ਜਾਏ
[Verse 3]
ਖੜ੍ਹ ਜਾਂਦੀ ਆ ਤੇਰੇ ਉੱਤੇ ਅੱਖ ਨਹੀਂ ਹਿੱਲਦੀ ਚੇਹਰੇ 'ਤੋਂ
ਹੋਰ ਕਿਸੇ ਨੂੰ ਵੇਖਾਂ ਕਿੱਦਾਂ ਟਾਈਮ ਨਹੀਂ ਮਿਲਦਾ ਤੇਰੇ 'ਤੋਂ
(ਟਾਈਮ ਨੀ ਮਿਲਦਾ ਤੇਰੇ ਤੋਂ)
ਓਹ ਹੱਥ ਰੱਖੀ, ਰੱਖੀ ਨੀ ਮੇਰੇ ਸੀਨੇ ਉੱਤੇ
ਮੇਰੀ ਬੁੱਕਲ 'ਚ ਆ ਨੀ ਮੇਰਾ ਦਰਦ ਮੁੱਕੇ
[PreChorus]
[Chorus]
ਨੀ ਅੜੀਏ ਪਾਣੀ ਦਾ, ਪਾਣੀ ਦਾ ਰੰਗ ਚੜ੍ਹਾ ਕੇ ਆ
ਆਪਾਂ ਮਿਲ ਜਾਈਏ (ਮਿਲ ਜਾਈਏ)
ਨੀ ਭੁੱਲ ਜਾਇਏ (ਭੁੱਲ ਜਾਇਏ)
ਹਾਏ ਇੱਕ-ਦੂਜੇ ਦਾ ਨਾ
ਨੀ ਅੜੀਏ ਪਾਣੀ ਦਾ, ਪਾਣੀ ਦਾ ਰੰਗ ਚੜ੍ਹਾ ਕੇ ਆ
ਜੇ ਆਪਾਂ ਮਿਲ ਜਾਈਏ, ਭੁੱਲ ਜਾਈਏ ਇਕ-ਦੂਜੇ ਦਾ ਨਾ
ਨੀ ਅੜੀਏ ਪਾਣੀ ਦਾ, ਪਾਣੀ ਦਾ ਰੰਗ ਚੜ੍ਹਾ ਕੇ ਆ
ਰੰਗ ਚੜ੍ਹਾ ਕੇ ਆ, ਨੀ ਅੜੀਏ ਰੰਗ ਚੜ੍ਹਾ ਕੇ ਆ
Written by: Raj Ranjodh, Sukhchain Sandhu

