album cover
Switch Up
album cover
Switch Up è stato pubblicato il 21 agosto 2026 da 10 on 10 Records come parte dell'album Switch Up - Single
21 agosto 2026
Etichetta10 on 10 Records
BPM117
Melodicità
Acousticità
Valence
Ballabilità
Energia

Video musicale

Video musicale

Testi

Hook
ਓ ਕਹਿੰਦੇ ਅੱਗੇ ਵਧਦਾ ਜਾ
 ਪਰ ਹੱਥ ਫੜਦਾ ਨਾ ਕੋਈ
 ਅੰਬਰਾਂ 'ਤੇ ਜਦ ਕੋਈ ਚੜ੍ਹ ਜਾਵੇ
 ਫਿਰ ਹੱਥ ਫੜਦਾ ਹਰ ਕੋਈ
ਓ ਕਹਿੰਦੇ ਅੱਗੇ ਵਧਦਾ ਜਾ
ਪਰ ਹੱਥ ਫੜਦਾ ਨਾ ਕੋਈ
ਅੰਬਰਾਂ 'ਤੇ ਜਦ ਕੋਈ ਚੜ੍ਹ ਜਾਵੇ
 ਫਿਰ ਹੱਥ ਫੜਦਾ ਹਰ ਕੋਈ
Verse 1
ਏਹ ਜ਼ਿੰਦਗੀ ਦਾ ਦਸਤੂਰ ਯਾਰਾ
ਜੇ ਉੱਤੇ ਹੈਂ ਤੂੰ ਕੂਲ ਯਾਰਾ
 ਹਰ ਕੋਈ ਤੈਨੂੰ ਯਾਰ ਬਣਾਏ
 ਕਰ ਲਿਆ ਜੱਗ ਤੂੰ ਰੂਲ ਯਾਰਾ
ਏਹ ਖ਼ਵਾਬ ਸੀ ਆਇਆ ਵੇ ਸੱਚ ਨਾ ਕੁਝ
ਖ਼ਵਾਬਾਂ 'ਚ ਸਭ ਪਰ ਹੱਥ ਨਾ ਕੁਝ
 ਲੋਕਾਂ ਦਾ ਮੇਰੇ 'ਤੇ ਵੱਸ ਨਾ ਕੁਝ
 ਏਹ ਝੂਠਾ ਹੈ ਜੱਗ ਵੇ ਸੱਚ ਨਾ ਪੁੱਛ
ਰੈਪ ਕਰਾਂ ਮੈਂ ਜਿਵੇਂ ਚੜ੍ਹ ਗਈ ਐ ਲੋਰ ਮੈਨੂੰ
 ਲੇਟ ਨਾਈਟ ਟੈਕਸਟ ਹੁਣ ਕਰਦੀ ਐ ਕਾਲ ਮੈਨੂੰ
ਲੋਕਾਂ ਦੇ ਚਿਹਰੇ ਨੂੰ ਪੜ੍ਹਦਾ ਜਾਵਾਂ
ਹੁਣ ਨਈਓ ਭਾਉਂਦੀਆਂ ਫੋਕੀਆਂ ਟੌਹਰ ਮੈਨੂੰ
ਦੀਪ ਕਰੇ ਰੈਪ ਕਾਹਤੋਂ ਲੱਗਦਾ ਐ ਕਾਇਮ
ਹੱਥਾਂ 'ਚ ਜੀ-ਸ਼ੌਕ ਚਾਂਦੀ ਦੀ ਚੇਨ
ਭਰਾ ਮੇਰਾ ਮੇਰੇ ਲਈ ਕਰਦਾ ਏ ਫਾਇਰ
 ਯਾਰ ਮੇਰਾ ਪੱਕਾ ਵੇ ਗਾਂਧੀ ਜੀ ਕਹਿਣ
ਕੁੜੀਆਂ ਨੇ ਕਹਿੰਦੀਆਂ ਮੇਰੇ 'ਤੇ ਲਿਖ
ਮੈਡਸਟਰ ਕਹਿੰਦਾ ਵੇ ਚਿਹਰੇ 'ਤੇ ਲਿਖ
ਦਿਲ ਮੇਰਾ ਕਹਿੰਦਾ ਤੂੰ ਮੇਰੇ 'ਤੇ ਲਿਖ
ਏਹ ਜ਼ਿੰਦਗੀ ਦੇ ਦਿੱਤੇ ਹਨੇਰੇ 'ਤੇ ਲਿਖ
Chorus
ਓ ਕਹਿੰਦੇ ਅੱਗੇ ਵਧਦਾ ਜਾ
ਪਰ ਹੱਥ ਫੜਦਾ ਨਾ ਕੋਈ
ਅੰਬਰਾਂ 'ਤੇ ਜਦ ਕੋਈ ਚੜ੍ਹ ਜਾਵੇ
ਫਿਰ ਹੱਥ ਫੜਦਾ ਹਰ ਕੋਈ
ਓ ਕਹਿੰਦੇ ਅੱਗੇ ਵਧਦਾ ਜਾ
ਪਰ ਹੱਥ ਫੜਦਾ ਨਾ ਕੋਈ
ਅੰਬਰਾਂ 'ਤੇ ਜਦ ਕੋਈ ਚੜ੍ਹ ਜਾਵੇ
 ਫਿਰ ਹੱਥ ਫੜਦਾ ਹਰ ਕੋਈ
Verse 2
ਨਿੱਤ ਕਿੰਨੇ ਮੈਨੂੰ ਸਲਾਹ ਦਿੰਦੇ
ਮੂੰਹ 'ਤੇ ਕਿੰਨੇ ਵਾਹ ਵਾਹ ਕਹਿੰਦੇ
 ਅੱਗੇ ਵਧਣੇ ਨੂੰ ਨਾ ਰਾਹ ਦਿੰਦੇ
ਪਿੱਠ ਪਿੱਛੇ ਵਾਰ ਚਲਾ ਦਿੰਦੇ
ਪੌੜੀ ਚੜ੍ਹਦਾ ਕੋਈ ਸੁਪਨਿਆਂ ਦੀ
ਬਾਂਹੋਂ ਫੜ ਕੇ ਏਹ ਲਾਹ ਦਿੰਦੇ
ਕੋਈ ਜਦੋਂ ਰੋਕਿਆ ਜਾਂਦਾ ਨੀ
ਰਸਤੇ ਤੋਂ ਉਹਨੂੰ ਹਟਾ ਦਿੰਦੇ
ਕੋਈ ਕਹੇ ਮੈਨੂੰ ਗਾਣੇ ਚੱਕਮੇ ਗਾ
ਮਾੜਾ ਬੋਲ ਕਿਸੇ ਨੂੰ ਤੂੰ ਅੱਗੇ ਆਜਾ
ਇਨਫਲੂਐਂਸਰਾਂ ਨਾਲ ਤੂੰ ਯਾਰੀ ਲੈ ਪਾ
ਜਾ ਕੇ ਰੀਲਾਂ 'ਤੇ ਵੀਰੇ ਕੰਟੈਂਟ ਬਣਾ
ਜਦ ਹੋ ਗਿਆ ਹਿੱਟ ਫੇਰ ਆਉਣ ਪਿੱਛੇ ਪਿੱਛੇ
ਮਾੜੇ ਵਕਤ 'ਚ ਖੜ੍ਹਾ ਮੈਨੂੰ ਕੋਈ ਵੀ ਨਾ ਦਿਸੇ
ਏਹੇ ਜਾਣਦੇ ਕੀ ਹਾਲੇ ਮੇਰਾ ਵਿਜ਼ਨ ਏ ਕੀ
ਏਹ ਨੀ ਜਾਣਦੇ ਕੇ ਪਹੁੰਚਣਾ ਆ ਮੈਂ ਹਾਲੇ ਕਿੱਥੇ
ਓਦੋਂ ਤਾਂ ਕਰਗੇ ਸੀ ਹੱਥ ਖੜ੍ਹੇ
ਜਦ ਲੱਗੇ ਸੀ ਮੇਰੇ ਵੀ ਫੱਟ ਬੜੇ
ਓਦੋਂ ਮੇਰੇ ਨਾਲ ਸੀ ਨਾ ਘੱਟ ਕਰੇ
ਹੁਣ ਕਹਿੰਦੇ ਕਿਉਂ ਸਾਡਾ ਨਾ ਹੱਥ ਫੜੇ?
Hook
ਓ ਕਹਿੰਦੇ ਅੱਗੇ ਵਧਦਾ ਜਾ
ਪਰ ਹੱਥ ਫੜਦਾ ਨਾ ਕੋਈ
 ਅੰਬਰਾਂ 'ਤੇ ਜਦ ਕੋਈ ਚੜ੍ਹ ਜਾਵੇ
ਫਿਰ ਹੱਥ ਫੜਦਾ ਹਰ ਕੋਈ
ਓ ਕਹਿੰਦੇ ਅੱਗੇ ਵਧਦਾ ਜਾ
ਪਰ ਹੱਥ ਫੜਦਾ ਨਾ ਕੋਈ
ਅੰਬਰਾਂ 'ਤੇ ਜਦ ਕੋਈ ਚੜ੍ਹ ਜਾਵੇ
ਫਿਰ ਹੱਥ ਫੜਦਾ ਹਰ ਕੋਈ
Verse 3
ਕੌਣ ਏ ਆਪਣਾ? ਕੌਣ ਬੇਗਾਨਾ?
ਪਤਾ ਏਹ ਲੱਗਣ ਦਿੰਦੇ ਜਮਾਂ ਨਾ
ਸੱਚੀ ਏ ਗੱਲ, ਮੈਂ ਝੂਠ ਕਹਾਂ ਨਾ
ਭੈੜੀ ਏ ਦੁਨੀਆ, ਭੈੜਾ ਜ਼ਮਾਨਾ
ਫੜਦੇ ਨਾ ਬਾਹਾਂ , ਰੱਖਦੇ ਨਿਗਾਹਾਂ
ਮੂੰਹ ਉੱਤੇ ਕਰਦੇ ਨੇ ਝੂਠੀ ਏਹ ਵਾਹ ਵਾਹ
ਗੈਰ ਤਾਂ ਫੇਰ ਵੀ ਦੇ ਦਿੰਦੇ ਸਾਥ ਐਥੇ
ਬੰਦੇ ਆਪਣੇ ਰੋਕਦੇ ਰਾਹਾਂ
ਸਕਸੈੱਸ ਦੇ ਬਾਪ ਕਿੰਨੇ, ਭਾਈ, ਕਿੰਨੇ ਦੋਸਤ?
ਗੁੱਡੀ ਚੜ੍ਹਦੀ ਦੇਖ ਨੇ ਨਵੇਂ ਜੰਮਦੇ ਏ ਰੋਜ਼
 ਜਦੋਂ ਕਰਦਾ ਮੈਂ ਸਟਰੱਗਲ ਸੀ ਬੈਠੇ ਖ਼ਾਮੋਸ਼
ਹੁਣ ਬੈਕ ਫ੍ਰੌਮ ਦ ਡੈੱਡ ਜਿਹੜੇ ਕਰਗੇ ਸੀ ਗੋਸਟ
ਹੋਣ ਮੈਨੂੰ ਟਰੱਸਟ ਇਸ਼ੂਜ਼
ਆਇਆ ਸਭ ਨੂੰ ਯਾਦ ਮੈਂ ਅੱਜ ਹੀ ਕਿਉਂ?
 ਮੇਰੀ ਹਰ ਗੱਲ ਹੁਣ ਚੰਗੀ ਲੱਗਦੀ ਕਿਉਂ?
ਬਸ ਤਾਂਹੀ ਕਿਉਂਕਿ ਮੇਰੇ ਵੱਧ ਨੇ ਵਿਊਜ਼?
ਕਿੰਨਿਆਂ ਦੇ ਆਉਂਦੇ ਟੈਕਸਟ ਹੁਣ ਮੈਨੂੰ ਰੋਜ਼
ਨੈਕਸਟ ਕਿੱਥੇ ਤੇਰਾ ਸ਼ੋਅ?
ਬਾਈ ਦੁਨੀਆ ਘੁੰਮਗੀ ਗੋਲ, ਚੱਕਦਾ ਨੀ ਕਦੇ ਕਾਲਸ
 ਵਕਤ ਕਿੱਥੇ ਮੇਰੇ ਕੋਲ?
Hook
ਓ ਕਹਿੰਦੇ ਅੱਗੇ ਵਧਦਾ ਜਾ
ਪਰ ਹੱਥ ਫੜਦਾ ਨਾ ਕੋਈ
ਅੰਬਰਾਂ 'ਤੇ ਜਦ ਕੋਈ ਚੜ੍ਹ ਜਾਵੇ
ਫਿਰ ਹੱਥ ਫੜਦਾ ਹਰ ਕੋਈ
Outro
ਕੌਣ ਏ ਆਪਣਾ?
ਕੌਣ ਬੇਗਾਨਾ?
ਕੌਣ ਏ ਆਪਣਾ?
ਕੌਣ ਬੇਗਾਨਾ?
ਕੌਣ ਏ ਆਪਣਾ?
ਕੌਣ ਬੇਗਾਨਾ?
ਕੌਣ ਏ ਆਪਣਾ?
ਕੌਣ ਬੇਗਾਨਾ?
Written by: B-Deep, Baldeep Singh Dhanjal, Harsimran Jit Singh, Kru172, Navdeep Singh
instagramSharePathic_arrow_out􀆄 copy􀐅􀋲

Loading...