album cover
Billo
album cover
Billo è stato pubblicato il 2 ottobre 2026 da Binning Studios Inc. come parte dell'album Billo - Single
2 ottobre 2026
EtichettaBinning Studios Inc.
BPM72
Melodicità
Acousticità
Valence
Ballabilità
Energia

Testi

ਬਿੱਲੋ ਦੀਆਂ ਪਾਈਆਂ ਚਿੱਠੀਆਂ
ਬਿੱਲੋ ਦੀਆਂ ਪਾਈਆਂ ਚਿੱਠੀਆਂ
ਅੱਜ ਤੱਕ ਨਹੀਂ ਮੈਂ ਗਵਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
ਯਾਦ ਜਦੋਂ ਕਦੇ ਆਵੇ ਮੁਟਿਆਰ ਦੀ
ਅੱਖ ਮੱਲੋ ਮੱਲੀ ਛਲਕਾਂ ਫੇ ਮਾਰਦੀ
ਅੱਖਾਂ ਬੰਦ ਕਰ ਜਦੋਂ ਉਹਨੂੰ ਵੇਖ ਲਾਂ
ਲਾਲੀ ਚੜ੍ਹ ਜਾਵੇ ਉਸਦੇ ਖੁਮਾਰ ਦੀ
ਜਦੋਂ ਕਾਲਜ ਨੂੰ ਆਉਂਦੀ ਧੰਨ ਧੰਨ ਸੀ ਕਰਾਉਂਦੀ
ਚਿੱਟੇ ਸੂਟ ਤੇ ਮੋਰਨੀਆਂ ਪਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
ਉਹਦੇ ਚਿਹਰੇ ਉੱਤੇ ਵੱਖਰਾ ਹੀ ਰੰਗ ਸੀ
ਬੜਾ ਬੋਲਣੇ ਬੁਲਾਉਣੇ ਦਾ ਵੀ ਢੰਗ ਸੀ
ਉਹਦੇ ਚਿਹਰੇ ਉੱਤੇ ਵੱਖਰਾ ਹੀ ਰੰਗ ਸੀ
ਬੜਾ ਬੋਲਣੇ ਬੁਲਾਉਣੇ ਦਾ ਵੀ ਢੰਗ ਸੀ
ਉਹਦਾ ਰੋਅਬ ਲੱਗੇ ਵਾਂਗ ਸਰਦਾਰਨੀ
ਸੱਭੇ ਸਾਥਣਾਂ ਚ ਕੱਲੀ ਹੀ ਦਬੰਗ ਸੀ
ਜਦੋਂ ਫ਼ਤਿਹ ਸੀ ਬੁਲਾਉਂਦੀ ਹੱਥ ਜੋੜ ਮੁਸਕਾਉਂਦੀ
ਅੱਖਾਂ ਵਿੱਚ ਪਾ ਕੇ ਸੁਰਮ ਸਲਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
ਵਾਅਦਾ ਕੀਤਾ ਸੀ ਖੇਡਾਂਗੇ ਕੱਠੇ ਕੰਗਣਾ
ਤੇਰੇ ਬਿਨਾਂ ਨੀਂ ਕਰਾਉਣਾ ਕਿਤੇ ਮੰਗਣਾ
ਵਾਅਦਾ ਕੀਤਾ ਸੀ ਖੇਡਾਂਗੇ ਕੱਠੇ ਕੰਗਣਾ
ਤੇਰੇ ਬਿਨਾਂ ਨੀਂ ਕਰਾਉਣਾ ਕਿਤੇ ਮੰਗਣਾ
ਕੁਝ ਰੱਬ ਨੂੰ ਵੀ ਹੋਰ ਮਨਜ਼ੂਰ ਸੀ
ਤੇਰੀ ਜ਼ਿੰਦਗੀ ਚੋਂ ਜਾਣਾ ਸਾਬੀ ਦੂਰ ਸੀ
ਵੱਸ ਚੱਲਿਆ ਨੀਂ ਮੇਰਾ ਜ਼ੋਰ ਲਾਇਆ ਸੀ ਬਥੇਰਾ
ਮਾਫ਼ ਕਰੀਂ ਮੈਥੋਂ ਗਈਆਂ ਨੀਂ ਪੁਗਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
ਸੋਹਣਿਆਂ ਦੇ ਨਾਲ ਲੱਗੀਆਂ
ਜਾਂਦੀਆਂ ਨੀਂ ਹਾਲੇ ਵੀ ਭੁਲਾਈਆਂ
Written by: Sarbjit Singh Binning

Loading...