album cover
S.W.O.B
album cover
S.W.O.B è stato pubblicato il 7 settembre 2026 da Lovey Bowani come parte dell'album S.W.O.B - Single
7 settembre 2026
EtichettaLovey Bowani
BPM86
Melodicità
Acousticità
Valence
Ballabilità
Energia

Testi

ਫਿਰੇ ਠੱਗਾਂ ਅਤੇ ਚਗਲਾਂ ਲਾਣਾ ਕੱਠਾ ਹੋਇਆ
ਟੋਲਾ ਚੋਰਾਂ ਦਾ ਪਾ ਸਾਧਾਂ ਵਾਲਾ ਬਾਣਾ ਕੱਠਾ ਹੋਇਆ
ਫੇਸ ਬੁੱਕ ਉੱਤੇ ਬਣੇ ਵਿਦਵਾਨ ਬੈਠੇ ਬੜੇ
ਰਾਜਾ ਅੰਨਾਂ ਦੇ ਹਜੂਮ ਵਿੱਚ ਕਾਣਾ ਕੱਠਾ ਹੋਇਆ
ਜੀਦਾ ਕੂੜ ਪ੍ਰਚਾਰ ਤੇ ਬਲੈਕਮੇਲ ਧੰਦਾ
ਦਿਖੇ ਪੈਸੇ ਬੱਸ ਦੇਖਦੇ ਨੀ ਮਾੜਾ ਚੰਗਾ ਬੰਦਾ
ਕੋਈ ਲੱਭੇ ਮੋਟੀ ਸਾਮੀ ਰੈਂਦੇ ਛਿੱਲਣ ਨੂੰ ਰੈਡੀ
ਚੱਕੀ ਹੱਥਾਂ ਵਿੱਚ ਫਿਰਦੇ ਜੋ ਕੈਮਰੇ ਦਾ ਰੰਦਾ
ਕੋਈ ਚੁੱਪ ਜੇ ਸ਼ਰੀਫ ਬਹੁਤੀ ਛੱਡੀ ਦੀ ਨੀ ਛਾਲ਼
ਗੱਲ ਕਰੀਦੀ ਹਮੇਸ਼ਾ ਤੱਥਾਂ ਤਰਕਾਂ ਦੇ ਨਾਲ
ਚਾਰ ਦੇਖਦੇ ਜੇ ਲੋਕ ਬੌਤਾ ਹੌਂਕੀ ਦਾ ਨੀ ਹੁੰਦਾ
ਪੁੱਤ ਵੱਢ ਨਾ ਜੇ ਹੋਵੇ ਐਂਵੇ ਭੌਂਕੀ ਦਾ ਨੀ ਹੁੰਦਾ
ਭਾਲ਼ੇਂ ਬੱਚਿਆਂ ਦੇ ਮੋਢੇ ਹੈਨੀ ਮਰਦਾਂ ਦੀ ਗੱਲ
ਫਿਰੇ ਕਰਦਾ ਦਲਾਲਪੁਣਾ ਦੱਲਿਆਂ ਦਾ ਦਲ
ਜੀਦੇ ਵਿੱਚ ਮਰਦਾਨਗੀ ਦਾ ਕਿਣਕਾ ਨਾ ਕਣ
ਚੁੱਕੇ ਕੁੜੀਆਂ ਦੇ ਫੈਦੇ ਉਹ ਸਮਾਜਸੇਵੀ ਬਣ
ਤੈਨੂੰ ਜੰਮੇ ਦੀ ਨਾ ਖੁਸ਼ੀ ਨਹੀਂ ਮਰਦੇ ਦਾ ਦੁੱਖ
ਕੀੜਾ ਟਿਕਣ ਨੀ ਦਿੰਦੀ ਤੇਰੀ ਡਾਲਰਾਂ ਦੀ ਭੁੱਖ
ਚਾਲ ਘੋੜੇ ਆਲ਼ੀ ਸਿੱਖਣ ਨੂੰ ਫਿਰਦੇ ਆ ਖੋਤੇ
ਕੁੱਲ ਦੁਨੀਆਂ ਨੂੰ ਭੰਡ , ਬਣੀ ਬੈਠੇ ਦੁੱਧ ਧੋਤੇ
ਜੇੜਾ ਉੱਠਦਾ ਤੂੰ ਚਾਹ ਦੇ ਨਾਲ ਭਾਲਦੈਂ ਵਿਵਾਦ
ਤੈਨੂੰ ਮੈਂਗਾ ਪੈਣਾ ਭੰਡਾ ਭੰਡਪੁਣੇ ਦਾ ਸਵਾਦ
ਦੇਖੀਂ ਖਿੰਡ ਦਾ ਕਿਵੇਂ ਤੂੰ ਤੇਰੇ ਭੌਂਕਿਆਂ ਜੁੱਟ
ਜਦੋਂ ਕਰਕੇ ਘਮਾਚੂ ਲਾਊ ਬੁਆਣੀ ਆਲ਼ਾ ਚੁੱਟ
Written by: Lovey Bowani
instagramSharePathic_arrow_out􀆄 copy􀐅􀋲

Loading...