ミュージックビデオ
ミュージックビデオ
クレジット
PERFORMING ARTISTS
Kuldeep Manak
Lead Vocals
Amarjyot
Performer
COMPOSITION & LYRICS
Hardev Dilgir
Songwriter
歌詞
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ,
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ਹੋਵੇ ਪਿੰਡੋਂ ਬਾਹਰ ਚੁਬਾਰਾ
ਨੀ ਮਛਲੀ ਦਾ ਪੱਤ ਬਣ ਕੇ, ਰੰਗ ਚੂਪ ਲਾਂ ਬੁੱਲ੍ਹਾਂ ਦਾ ਸਾਰਾ,

ਨੀ ਮਛਲੀ ਦਾ ਪੱਤ ਬਣ ਕੇ
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ,
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ਦੂਜਾ ਹੋਵੇ ਨਹਿਰ ਕਿਨਾਰਾ
ਵੇ ਬਾਹਾਂ ਵਿਚ ਮੈਂ ਘੁੱਟ ਲਾਂ, ਮੇਰੇ ਖੰਡ ਦੇ ਖੇਡਣਿਆ ਯਾਰਾ

ਵੇ ਬਾਹਾਂ ਵਿਚ ਮੈਂ ਘੁੱਟ ਲਾਂ
ਰਾਤ ਹਨੇਰੀ ਪੌਣ ਪੁਰੇ ਦੀ, ਤਾਰਾ ਕੋਈ ਕੋਈ,
ਰਾਤ ਹਨੇਰੀ ਪੌਣ ਪੁਰੇ ਦੀ, ਤਾਰਾ ਕੋਈ ਕੋਈ
ਬੁੱਕਲ ਵਿੱਚ ਲਕੋ ਲਾਂ ਬੱਦਲਾਂ ਬਿਜਲੀ ਜਿਵੇਂ ਲਕੋਈ,

ਇੱਕ ਤੂੰ ਜਾਗੇਂ ਇੱਕ ਮੈਂ ਜਾਗਾਂ, ਇੱਕ ਤੂੰ ਜਾਗੇਂ ਇੱਕ ਮੈਂ ਜਾਗਾਂ,
ਦੂਜਾ ਦੀਵਾ ਜਗੇ ਵਿਚਾਰਾ,
ਨੀ ਮਛਲੀ ਦਾ ਪੱਤ ਬਣ ਕੇ, ਰੰਗ ਚੂਪ ਲਾਂ ਬੁੱਲ੍ਹਾਂ ਦਾ ਸਾਰਾ,
ਨੀ ਮਛਲੀ ਦਾ ਪੱਤ ਬਣ ਕੇ, ਰੰਗ ਚੂਪ ਲਾਂ ਬੁੱਲ੍ਹਾਂ ਦਾ ਸਾਰਾ,
ਨੀ ਮਛਲੀ ਦਾ ਪੱਤ ਬਣ ਕੇ
ਕੁੜੀ ਕੁਵਾਰੀ ਤੇਰੀ ਖਾਤਰ ਜਾਨ ਦੁੱਖਾਂ ਵਿੱਚ ਪਾਵੇ,
ਅੱਧੀ ਰਾਤੋਂ ਪਿੰਡ ਵਗਲ਼ ਕੇ ਕੋਲ ਤੇਰੇ ਵੇ ਆਵੇ,

ਇੱਕ ਤੂੰ ਮੇਰਾ ਇੱਕ ਮੈਂ ਤੇਰੀ, ਇੱਕ ਤੂੰ ਮੇਰਾ ਇੱਕ ਮੈਂ ਤੇਰੀ
ਬਾਕੀ ਦੁਸ਼ਮਣ ਹੈ ਪਿੰਡ ਸਾਰਾ,
ਵੇ ਬਾਹਾਂ ਵਿਚ ਮੈਂ ਘੁੱਟ ਲਾਂ, ਮੇਰੇ ਖੰਡ ਦੇ ਖੇਡਣਿਆ ਯਾਰਾ
ਵੇ ਬਾਹਾਂ ਵਿਚ ਮੈਂ ਘੁੱਟ ਲਾਂ, ਮੇਰੇ ਖੰਡ ਦੇ ਖੇਡਣਿਆ ਯਾਰਾ
ਵੇ ਬਾਹਾਂ ਵਿਚ ਮੈਂ ਘੁੱਟ ਲਾਂ
ਇੱਕ ਦੂਜੇ ਗਲ਼ ਵਾਹਾਂ ਪਾ ਕੇ ਲੋਕਾਂ ਨੂੰ ਭੁੱਲ ਜਾਈਏ,

ਇੱਕ ਦੂਜੇ ਦੇ ਪਿੰਡੇ ਦੀ ਹੁਣ ਆਪਾਂ ਮਹਿਕ ਹੰਢਾਈਏ,

ਇੱਕ ਤੂੰ ਦੇਖੇਂ ਇੱਕ ਮੈਂ ਦੇਖਾਂ, ਇੱਕ ਤੂੰ ਦੇਖੇਂ ਇੱਕ ਮੈਂ ਦੇਖਾਂ,
ਦੇਖੇ ਟਾਵਾਂ ਟਾਵਾਂ ਤਾਰਾ
ਨੀ ਮਛਲੀ ਦਾ ਪੱਤ ਬਣ ਕੇ, ਰੰਗ ਚੂਪ ਲਾਂ ਬੁੱਲ੍ਹਾਂ ਦਾ ਸਾਰਾ,
ਨੀ ਮਛਲੀ ਦਾ ਪੱਤ ਬਣ ਕੇ, ਰੰਗ ਚੂਪ ਲਾਂ ਬੁੱਲ੍ਹਾਂ ਦਾ ਸਾਰਾ,
ਨੀ ਮਛਲੀ ਦਾ ਪੱਤ ਬਣ ਕੇ
ਦੇਵ ਥਰੀਕੇ ਵਾਲਿਆ ਤੇਰੇ ਲਗਦੇ ਬੋਲ ਪਿਆਰੇ,
ਦੀਵੇ ਵਾਂਗੂ ਬਾਲ਼ ਕੇ ਮੈਨੂੰ ਰੱਖ ਲੈ ਵਿੱਚ ਚੁਬਾਰੇ,

ਇੱਕ ਤੂੰ ਸੋਚੇਂ ਇੱਕ ਮੈਂ ਸੋਚਾਂ, ਇੱਕ ਤੂੰ ਸੋਚੇਂ ਇੱਕ ਮੈਂ ਸੋਚਾਂ,
ਸਾਡਾ ਇੱਕੋ ਰੱਬ ਸਹਾਰਾ
ਵੇ ਬਾਹਾਂ ਵਿਚ ਮੈਂ ਘੁੱਟ ਲਾਂ, ਮੇਰੇ ਖੰਡ ਦੇ ਖੇਡਣਿਆ ਯਾਰਾ
ਵੇ ਬਾਹਾਂ ਵਿਚ ਮੈਂ ਘੁੱਟ ਲਾਂ, ਮੇਰੇ ਖੰਡ ਦੇ ਖੇਡਣਿਆ ਯਾਰਾ
ਵੇ ਬਾਹਾਂ ਵਿਚ ਮੈਂ ਘੁੱਟ ਲਾਂ
Written by: Hardev Dilgir, K.s. Narula