歌詞

ਸਾਡੇ ਇਸ਼ਕ ਨੂੰ ਦਰਜਾ ਮਿਲੇ ਯਾ ਨਾ ਮਿਲੇ, ਕੋਈ ਗ਼ਮ ਨਹੀਂ ਤੇਰੇ ਦਿਲ 'ਚ ਥੋੜ੍ਹੀ ਥਾਂ ਮਿਲੇ ਯਾ ਨਾ ਮਿਲੇ, ਕੋਈ ਗ਼ਮ ਨਹੀਂ ਸੁਣ ਸੋਹਣਿਆ, ਤੇਰੀ ਯਾਦ ਨਾ' ਵੇ ਮੈਂ ਖੇਡਦੀ ਦਿਨ-ਰਾਤ ਵੇ ਤੇਰਾ ਇਸ਼ਕ ਸਿਰ ਚੜ੍ਹ ਬੋਲਦਾ ਹੁਣ ਇਸ਼ਕ ਸਾਡੀ ਜ਼ਾਤ ਵੇ ਤੇਰੀ ਛੋਹ ਦੇ ਸੁਪਨੇ ਵੇਖਦਾ ਗੁਸਤਾਖ਼ ਦਿਲ ਸਾਰੀ ਰਾਤ ਵੇ ਹੰਝੂਆਂ ਦੇ ਮੋਤੀ ਕਰਕੇ ਹੰਝੂਆਂ ਦੇ ਮੋਤੀ ਕਰਕੇ ਵੇ ਮੈਂ ਹੌਕਿਆਂ ਨੂੰ ਲੋਰੀਆਂ ਸਿਖਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾ' ਕਰਦੀ ਲੜਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਤੇਰੀ ਦਿੱਤੀ ਪੀੜ ਸਾਂਭਦੀ ਹੋ, ਬਾਲ਼ ਲਿਆ ਸਾਡੀ ਰੂਹ ਨੇ ਦੀਵਾ ਅੰਦਰ ਦੀ ਵੱਟੀ ਪਾ ਹੋ, ਅਸਾਂ ਤਾਂ ਤੇਰੇ ਨਾਲ ਵਿਆਹੇ ਸਾਡੇ ਰੋਸੇ, ਸਾਡੇ ਚਾਹ ਅਸਾਂ ਤਾਂ ਤੇਰੇ ਪੈਰ ਦੀ ਜੁੱਤੀ ਭਾਵੇਂ ਲਾ ਸੱਜਣਾ, ਭਾਵੇਂ ਪਾ ਹੋ, ਤੇਰੇ ਹੋਣਾ ਯਾ ਮਰ ਜਾਣਾ ਭਾਵੇਂ ਦਿਲ ਰੱਖ ਲੈ, ਭਾਵੇਂ ਸਾਹ ਕਦੇ ਦਿਲ ਕਰੇ ਤੇਰੇ ਹੋਣ ਨੂੰ ਮੋਢੇ 'ਤੇ ਸਿਰ ਧਰ ਰੋਣ ਨੂੰ ਬੁੱਕਲ ਤੇਰੀ ਵਿੱਚ ਸੌਣ ਨੂੰ ਮੱਥੇ ਤੋਂ ਨਜ਼ਰਾਂ ਲਾਉਣ ਨੂੰ Raj, ਤੇਰੇ ਸ਼ਹਿਰ ਜੋ ਗਈ Raj, ਤੇਰੇ ਸ਼ਹਿਰ ਜੋ ਗਈ ਵਾਹ ਨੂੰ ਰੋਕ ਕੇ ਦੁਆਵਾਂ ਨੇ ਸੁਣਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾ' ਕਰਦੀ ਲੜਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਤੇਰੀ ਦਿੱਤੀ ਪੀੜ ਸਾਂਭਦੀ ਸਾਡਾ ਹਾਲ ਪੁੱਛ ਲੈ ਆਣ ਕੇ ਭਾਵੇਂ ਬੇਗਾਨਾ ਜਾਣ ਕੇ ਅਸੀ ਆਖਰੀ ਸਾਹ ਛਾਣ ਕੇ ਮਰ ਜਾਣਾ ਦੀਦਾਂ ਮਾਣ ਕੇ ਮਰਕੇ ਵੀ ਅਸੀ, ਸੱਜਣਾ ਮਰਕੇ ਵੀ ਅਸੀ, ਸੱਜਣਾ ਤੇਰੇ ਮੁੱਖ ਤੋਂ ਨਾ ਨਜ਼ਰਾਂ ਹਟਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾ' ਕਰਦੀ ਲੜਾਈਆਂ ਤੇਰੀ ਦਿੱਤੀ ਪੀੜ ਸਾਂਭਦੀ ਤੇਰੀ ਦਿੱਤੀ ਪੀੜ ਸਾਂਭਦੀ
Writer(s): Ranjodh Singh Cheema Lyrics powered by www.musixmatch.com
instagramSharePathic_arrow_out