ミュージックビデオ

ミュージックビデオ

クレジット

PERFORMING ARTISTS
Nimrat Khaira
Nimrat Khaira
Vocals
COMPOSITION & LYRICS
Harmanjeet Singh
Harmanjeet Singh
Lyrics
PRODUCTION & ENGINEERING
Arron
Arron
Mastering Engineer
The Kidd
The Kidd
Producer

歌詞

ਮੇਰੀ ਚੁੰਨੀ ਦੇ ਦੋ ਪੱਲੇ ਕਿਸੇ ਫ਼ਕੀਰ ਜਿਹੇ
ਮੇਰੇ ਹਾਵ-ਪਾਵ ਤੇ ਚਿਹਰਾ ਗਹਿਰ-ਗੰਭੀਰ ਜਿਹੇ
ਮੈਨੂੰ ਕੰਠ ਗੁਰਾਂ ਦੀ ਬਾਣੀ ਦੇ ਸਲੋਕ ਸੁੱਚੇ
ਮੈਂ ਦੇਸ ਪੰਜਾਬ ਦੇ ਸ਼ਬਦਕੋਸ਼ ਦੀ ਜਾਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਰਦ ਬਣਾ ਕੇ ਘੁੱਗੀਆਂ ਚਿੜੀਆਂ ਵਾਹ ਦਿੱਤੀ
ਮੈਂ ਕਿਸਮਤ ਦੀ ਛਾਤੀ ਤੇ ਚਰਖੇ ਢਾਹ ਦਿੱਤੇ
ਮੈਂ ਥੋਡੇ ਵਾਂਗੂ ਬਾਹਰਲੀ ਦੁਨੀਆ ਦੇਖੀ ਨਹੀਂ
ਮੈਂ ਘਰ ਦੇ ਖੱਦਰ ਉੱਤੇ ਕਰੀ ਕਢਾਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਭੱਜੀ ਫਿਰਦੀ ਘੜੀ-ਮੁੜੀ ਸਿਰ ਢੱਕਦੀ ਹਾਂ
ਬੜੇ ਸਿਰ-ਪੱਧਰੇ ਜੇ ਲੀੜੇ ਪਾਕੇ ਰੱਖਦੀ ਹਾਂ
ਮੈਨੂੰ ਹੱਥੀਂ ਕੰਮ ਕਰਨੇ ਵਿੱਚ ਭੌਰਾ ਸੰਗ ਨਹੀਂ
ਮੈਂ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਜੋ ਛਮ-ਛਮ ਵਰਦੀਆਂ ਕਲ਼ੀਆਂ ਸੁੱਚੇ ਨੀਰ ਦੀਆਂ
ਮੈਂ ਰੱਜ-ਰੱਜ ਗਾਈਆਂ ਘੋੜਿਆਂ ਸੋਹਣੇ ਵੀਰ ਦੀਆਂ
ਮੈਂ ਭਾਬੋ ਦੇ ਪੈਰਾਂ 'ਤੇ ਲੱਗੀ ਮਹਿੰਦੀ ਜਿਹੀ
ਜਾਂ ਗਿਧਿਆਂ ਵਾਲੀ ਧੂੜ ਦੀ ਸੁਰਮ ਸਲਾਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
(ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ)
ਫ਼ਿਰ ਹੱਲੇ-ਗੁੱਲੇ ਵੇਲ਼ੇ ਕੀ ਕੁਝ ਹੋਇਆ ਸੀ
ਇਹਨਾਂ ਅੱਖਾਂ ਮੁਹਰੇ ਬਾਬਲ ਮੇਰਾ ਮੋਇਆ ਸੀ
ਮੈਨੂੰ ਅੱਜ ਵੀ ਦਿਸਦੀ ਛਾਤੀ ਪਿੱਟਦੀ ਮਾਂ ਮੇਰੀ
ਮੈਂ ਉਜੜੇ ਹੋਏ ਰਾਹਾਂ ਦੀ ਪਰਛਾਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
ਮੈਂ ਦਾਦੀਆਂ-ਨਾਨੀਆਂ ਦੇ ਸਮਿਆਂ 'ਚੋਂ ਆਈ ਹਾਂ
Written by: Harmanjeet Singh, The Kidd
instagramSharePathic_arrow_out

Loading...