가사
ਫ਼ਾਇਦਾ ਲੈ ਨਾ ਨਜਾਇਜ, ਸੋਹਣਿਆ
ਜੇ ਤੂੰ ਜਾਣ ਗਿਆ ਸਾਡੀ ਕਮਜ਼ੋਰੀ
ਹੋ, ਤੂੰ ਤੇ ਸੱਚੀ ਰੱਬ ਬਣ ਬਹਿ ਗਿਓ
ਤੇਰੇ ਹੱਥ 'ਚ ਫ਼ੜਾਤੀ ਅਸਾਂ ਡੋਰੀ
ਦਰ-ਦਰ ਨਾ ਮਾਰਨ ਟੱਕਰਾਂ
ਜਿਹੜੇ ਹੁੰਦੇ ਨੇ ਮੁਰੀਦ ਇੱਕੋ ਦਰ ਦੇ
ਜੇ ਤੇਰੇ ਬਿਨਾਂ ਸਰਦਾ ਹੁੰਦਾ
ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
ਜੇ ਤੇਰੇ ਬਿਨਾਂ ਸਰਦਾ ਹੁੰਦਾ
ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
ਇਹ ਬਹਾਨੇ ਬਿਜ਼ੀ-ਬੁਜ਼ੀ ਹੋਣ ਦੇ
ਜੀਹਨੇ ਕੱਢਣਾ ਹੁੰਦਾ ਏ time, ਕੱਢਦਾ
ਹੋ, ਜਿਹੜਾ ਯਾਰ ਪਿੱਛੇ ਲੱਗ ਜਾਂਦਾ ਏ
ਹੋ, ਲੋਕਾਂ ਪਿੱਛੇ ਫ਼ਿਰ ਕਦੇ ਨਹੀਓਂ ਲਗਦਾ
ਹੋ, ਤੈਨੂੰ ਚਾਹੁੰਦੇ ਬਸ ਤਾਂ ਨਹੀਂ ਬੋਲਦੇ
ਤੈਨੂੰ ਚਾਹੁੰਦੇ ਬਸ ਤਾਂ ਨਹੀਂ ਬੋਲਦੇ
ਨਹੀਂ ਤੇ ਦੰਦਾਂ ਥੱਲੇ ਜੀਭ ਕਾਹਨੂੰ ਧਰਦੇ?
ਜੇ ਤੇਰੇ ਬਿਨਾਂ ਸਰਦਾ ਹੁੰਦਾ
ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
ਜੇ ਤੇਰੇ ਬਿਨਾਂ ਸਰਦਾ ਹੁੰਦਾ
ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
ਕਾਹਤੋਂ ਰੁੱਸ-ਰੁੱਸ ਬਹਿਨਾ ਏ?
ਵੇ ਟੁੱਟੀਆਂ ਦੇ ਦੁੱਖ, ਚੰਦਰੇ
ਹੋ, ਟੁੱਟੀਆਂ ਦੇ ਦੁੱਖ, ਚੰਦਰੇ
ਕਾਹਤੋਂ ਟੁੱਟ-ਟੁੱਟ ਪੈਨਾ ਏ?
ਟੁੱਟ-ਟੁੱਟ ਪੈਨਾ ਏ
ਹੋ, ਤੇਰੇ ਚਿਤ ਚੇਤੇ ਵੀ ਨਹੀਂ, ਸੱਜਣਾ
ਹੋ, ਤੈਨੂੰ ਪਾਉਣ ਲਈ ਕੀ-ਕੀ ਗਵਾ ਲਿਆ
ਹੋ, ਮੁੜ ਉਹਦੇ ਨਾ' ਕਲਾਮ ਕੀਤੀ ਨਾ
ਤੂੰ ਸਾਨੂੰ ਜੀਹਦੇ ਨਾਲ਼ ਬੋਲਣੋਂ ਹਟਾ ਲਿਆ
ਤੂੰ ਜੋ ਕਹੀਆਂ, ਸਿਰ ਮੱਥੇ ਮੰਨੀਆਂ
ਤੂੰ ਜੋ ਕਹੀਆਂ, ਸਿਰ ਮੱਥੇ ਮੰਨੀਆਂ
ਤੇਰਾ ਮੁੱਢ ਤੋਂ ਰਹੇ ਆਂ ਪਾਣੀ ਭਰਦੇ
ਜੇ ਤੇਰੇ ਬਿਨਾਂ ਸਰਦਾ ਹੁੰਦਾ
ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
ਜੇ ਤੇਰੇ ਬਿਨਾਂ ਸਰਦਾ ਹੁੰਦਾ
ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
ਹੋ, ਖਰੇ ਉਤਰਾਂਗੇ ਹਰ ਬੋਲ 'ਤੇ
ਭਾਵੇਂ ਸੂਈ ਵਾਲ਼ੇ ਨੱਕੇ 'ਚੋਂ ਲੰਘਾ ਲਵੀਂ
ਪਰ Deep Arraicha ਵਾਲ਼ਿਆ
ਮਰ ਜਾਵਾਂਗੇ, ਨਾ ਦੂਰੀ ਕਿਤੇ ਪਾ ਲਈਂ
ਤੈਨੂੰ ਸ਼ਰੇਆਮ ਕਹੀਏ ਆਪਣਾ
ਤੈਨੂੰ ਸ਼ਰੇਆਮ ਕਹੀਏ ਆਪਣਾ
ਹੱਥ ਜੋੜਦਿਆਂ, ਐਨੇ ਜੋਗੇ ਕਰਦੇ
ਜੇ ਤੇਰੇ ਬਿਨਾਂ ਸਰਦਾ ਹੁੰਦਾ
ਹੋ, ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
ਜੇ ਤੇਰੇ ਬਿਨਾਂ ਸਰਦਾ ਹੁੰਦਾ
ਕਾਹਤੋਂ ਮਿੰਨਤਾਂ ਤੇਰੀਆਂ ਕਰਦੇ?
Written by: Deep Arraicha, Desi Routz