가사

ਹੈ ਤਲਾਸ਼ ਕਿਸੇ ਨਜ਼ਮ ਦੀ, ਤਾਂ ਕਿ ਬਣ ਸਕੇ ਕੋਈ ਦੋਸਤ ਮੈਂ ਛੱਡਣਾ ਚਾਉਨਾ ਸੋਚ ਆਪਣੀ, ਤਾਂ ਕਿ ਬਣ ਸਕੇ ਕੋਈ ਦੋਸਤ ਓਹ ਤੇ ਮੈਂ ਪਾਣੀ-ਪਾਣੀ, ਪਰ ਹਰ ਵਿਸ਼ਾ ਖਰੂਦੀ ਹੈਂ ਤਲਾਸ਼ ਕਿਸੇ ਭਰਮ ਦੀ, ਤਾਂ ਕਿ ਬਣ ਸਕੇ ਕੋਈ ਦੋਸਤ ਮੈਂ ਛੱਡ ਦਵਾਂਗਾ ਗੱਲ ਅਸਲ ਦੀ, ਤਾਂ ਕਿ ਬਣ ਸਕੇ ਕੋਈ ਦੋਸਤ ਓਹ ਤੇ ਮੈਂ ਪੰਜਾਂ-'ਚ-ਪੰਜ ਆ, ਪਰ ਹਰ ਸਲਾਹ ਖਰੂਦੀ ਹੈ ਤਲਾਸ਼ ਕਿਸੇ ਇਲਮ ਦੀ, ਤਾਂ ਕਿ ਬਣ ਸਕੇ ਕੋਈ ਦੋਸਤ ਮੈਂ ਛੱਡ ਦਵਾਂਗਾ ਮੱਤ ਆਪਣੀ, ਤਾਂ ਕਿ ਬਣ ਸਕੇ ਕੋਈ ਦੋਸਤ ਓਹ ਤੇ ਮੈਂ ਦੋਵੇਂ ਤਾਲਿਬ ਓਹ ਤੇ ਮੈਂ ਦੋਵੇਂ ਤਾਲਿਬ, ਔਰ ਹਰ ਤਲਬ ਖਰੂਦੀ ਕੋਈ ਅੱਖੀਆਂ ਜਿਵੇਂ ਆਰਸੀ ਵਿੱਚ ਤਰੇ ਛੱਬ ਮੇਰੀ ਇਹਨਾਂ ਲੱਖਾਂ ਅੱਖਾਂ 'ਚ ਮੈਂ ਵੇਖਿਆ ਕੀ ਮੇਰਾ ਚਿਹਰਾ ਮੇਰਾ ਨਹੀਂ ਹੈ ਤਲਾਸ਼ ਕਿਸੇ ਜ਼ਖਮ ਦੀ, ਤਾਂ ਕਿ ਬਣ ਸਕੇ ਕੋਈ ਦੋਸਤ ਮੈਂ ਵੱਢ ਦਵਾਂਗਾ ਜਾਨ ਆਪਣੀ, ਤਾਂ ਕਿ ਬਣ ਸਕੇ ਕੋਈ ਦੋਸਤ ਓਹ ਤੇ ਮੈਂ ਦੋਵੇਂ ਜ਼ਖਮੀ ਓਹ ਤੇ ਮੈਂ ਦੋਵੇਂ ਜ਼ਖਮੀ, ਔਰ ਹਰ ਦਵਾ ਖਰੂਦੀ ਹੈ ਤਲਾਸ਼ ਕਿਸੇ ਵਜ਼ਾਹ ਦੀ ਹੈ ਤਲਾਸ਼ ਕਿਸੇ ਸਜ਼ਾ ਦੀ ਹੈ ਤਲਾਸ਼ ਕਿਸੇ ਸ਼ਰਤ ਦੀ ਹੈ ਤਲਾਸ਼ ਕਿਸੇ ਧਰਤ ਦੀ ਹੈ ਤਲਾਸ਼ ਕਿਸੇ ਵਹਿਮ ਦੀ ਹੈ ਤਲਾਸ਼ ਕਿਸੇ ਜ਼ੁਰਮ ਦੀ, ਜ਼ੁਰਮ ਦੀ ਹੈ ਤਲਾਸ਼, ਹੈ ਤਲਾਸ਼, ਹੈ ਤਲਾਸ਼, ਹੈ ਤਲਾਸ਼, ਹੈ ਤਲਾਸ਼
Writer(s): Rabbi Shergill Lyrics powered by www.musixmatch.com
instagramSharePathic_arrow_out