가사

ਅਪਸਰਾ, ਓਏ-ਹੋਏ-ਹੋਏ-ਹੋਏ-ਹੋਏ-ਹੋਏ ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਅੱਖਾਂ ਨੀਲੀਆਂ-ਨੀਲੀਆਂ, ਪਤਾ ਨਹੀਂ ਕਿੱਧਰੋਂ ਭਾਲ਼ੀਆਂ ਗੋਰਾ-ਗੋਰਾ ਚੰਮ ਈ... ਗੋਰਾ-ਗੋਰਾ ਚੰਮ ਈ, ਜਿਵੇਂ ਠੰਡ 'ਚ rum ਈ ਸ਼ਹਿਰ ਉਹਦਾ Moscow, ਬੜੇ ਜਾਦੂ ਆਂ ਓਸ ਕੋ' ਪਲ਼ਕਾਂ ਤਿੱਖੀਆਂ-ਤਿੱਖੀਆਂ, ਤੇ ਅੱਖਾਂ ਨਿੱਕੀਆਂ-ਨਿੱਕੀਆਂ ਜਦੋਂ ਉਹਨੇ ਮੈਨੂੰ ਤੱਕਿਆ, ਮੇਰਾ ਪਾੜ ਕੇ ਸੀਨ ਰੱਖਿਆ ਚੰਦਨ ਦਾ ਲਗਦੀ ਵਾਗ਼ ਬਈ, ਮੇਰੀ ਸੁੱਤੀ ਕਿਸਮਤ ਜਾਗ ਪਈ ਮੈਂ ਹੋਸ਼ਾਂ ਸੱਭ ਭੁਲਾ ਲਈਆਂ ਇੱਕ ਮਿਲ਼ੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ, ਜ਼ੁਲਫ਼ਾਂ ਕਾਲੀਆਂ-ਕਾਲੀਆਂ ਗੋਰਾ-ਗੋਰਾ ਚੰਮ ਈ, ਜਿਵੇਂ ਠੰਡ 'ਚ rum ਈ ਸ਼ਹਿਰ ਉਹਦਾ Moscow, ਬੜੇ ਜਾਦੂ ਆਂ ਓਸ ਕੋ' जादू है ये कोई या ख़ुदा की माया है? तारों की महफ़िल में, हाय, चाँद आया है तारों की महफ़िल में, हाय, चाँद आया है ਥੋੜ੍ਹਾ-ਥੋੜ੍ਹਾ ਮੀਂਹ ਪਿਆ, ਓਹਨੂੰ ਛੂਨ ਨੂੰ ਜੀਅ ਪਿਆ ਥੋੜ੍ਹਾ-ਥੋੜ੍ਹਾ ਮੀਂਹ ਪਿਆ, ਓਹਨੂੰ ਛੂਨ ਨੂੰ ਜੀਅ ਪਿਆ ਮੇਰੇ ਕੋਲ਼ੋਂ ਲੰਘਾ ਫ਼ਕੀਰ ਇੱਕ, ਕਹਿੰਦਾ, "ਛੱਡ, ਇਸ਼ਕ ਵਿੱਚ ਕੀ ਪਿਆ?" ਮੈਂ ਉਹਦੀ ਨਈਂ ਮੰਨੀ ਗੱਲ ਬਈ, ਮੈਂ ਕਿਹਾ, "ਅੱਗੇ ਨੂੰ ਚੱਲ, ਬਈ" ਫ਼ੁੱਲਾਂ ਦਾ ਲੱਗੀ ਰਾਜ ਮਹਿਲ, ਉਹ ਤੁਰਦਾ-ਫਿਰਦਾ ਤਾਜ ਮਹਿਲ ਤੇ ਤਾਜ ਮਹਿਲ ਨੂੰ ਕੋਈ ਨਈਂ ਛੱਡਦਾ... ਤੇ ਤਾਜ ਮਹਿਲ ਨੂੰ ਕੋਈ ਨਈਂ ਛੱਡਦਾ ਜੇ ਮਿਲਦਾ ਹੋਵੇ ਮੰਗੇ ਤੋਂ ਜੇ ਕੱਪੜੇ ਦੀ ਕੋਈ ਕੀਮਤ ਪੁੱਛੇ, ਪੁੱਛੇ ਫਿਰ ਕਿਸੇ ਨੰਗੇ ਤੋਂ ਸੁਣ ਕੇ ਉਹਦੀ ਆਵਾਜ਼ ਸੁੱਤਾ ਰੱਬ ਉਠ ਗਿਆ ਮੰਜੇ ਤੋਂ ਤੇ ਫ਼ਿਰ ਮੇਰੀ ਕੀ ਔਕਾਤ ਏ? ਮੇਰੀ ਕੀ ਔਕਾਤ ਏ? ਉੱਤੋਂ ਕਾਲ਼ੀ ਰਾਤ ਏ, ਉਹਨੂੰ ਮੈਂ ਵੀ ਚੰਗਾ ਲੱਗਿਆ ਕਿਆ ਬਾਤ ਏ, ਕਿਆ ਬਾਤ ਏ ਫ਼ਿਰ ਦੋਵਾਂ ਨੇ ਆਪਣੀਆਂ-ਆਪਣੀਆਂ ਧੜਕਨਾਂ ਵਧਾ ਲਈਆਂ ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਅੱਖਾਂ ਨੀਲੀਆਂ-ਨੀਲੀਆਂ, ਪਤਾ ਨਹੀਂ ਕਿੱਧਰੋਂ ਭਾਲ਼ੀਆਂ ਗੋਰਾ-ਗੋਰਾ ਚੰਮ ਈ, ਜਿਵੇਂ ਠੰਡ 'ਚ rum ਈ Jaani ਵੇ, Jaani ਵੇ, Jaani ਵੇ, Jaani ਵੇ Jaani ਵੇ, Jaani ਵੇ, Jaani ਵੇ, Jaani ਵੇ Jaani ਵੇ, Jaani ਵੇ, Jaani ਵੇ, Jaani ਵੇ, Jaani ਵੇ ਮੈਂ ਉਹਦਾ ਨਾਂ ਸੀ ਪੁੱਛਨਾ ਚਾਹਿਆ ਈ ਉਹਦੇ ਕੁਝ ਸਮਝ ਨਾ ਆਇਆ ਈ ਮੈਂ ਉਹਦਾ ਨਾਂ ਸੀ ਪੁੱਛਨਾ ਚਾਹਿਆ ਈ ਉਹਦੇ ਕੁਝ ਸਮਝ ਨਾ ਆਇਆ ਈ ਮੈਂ ਸ਼ਾਇਰ ਹੋਕੇ ਵੀ ਉਹਨੂੰ ਨਾ ਸ਼ਾਇਰੀ ਸੁਨਾ ਪਾਇਆ ਈ ਮੈਂ ਗੋਡੇ-ਗੋਡੇ ਬੇਸੁਰਾ, ਮੈਂ ਫ਼ਿਰ ਵੀ ਉਹਦੇ ਲਈ ਗਾਇਆ ਈ ਪਿਲਾਇਆ ਈ ਮੈਂ ਉਹਨੂੰ ਪਾਣੀ ਆਪਣੇ ਹੱਥਾਂ ਨਾਲ਼ ਉਹ ਮੇਰਾ ਨਾਂ ਵੀ ਪੁੱਛ ਗਈ ਸੀ, ਪੁੱਛ ਗਈ ਸੀ, ਪਰ ਅੱਖਾਂ ਨਾਲ਼ ਬਿਣ ਪੀਤੇ ਹੀ ਲੋਰ ਏ ਬਿਣ ਪੀਤੇ ਹੀ ਲੋਰ ਏ, ਉਹ ਚੁੱਪ, ਜ਼ਮਾਨਾ ਸ਼ੋਰ ਏ ਮੈਂ ਕਿਵੇਂ ਉਹਦੇ ਨਾ' ਗੱਲ ਕਰਾਂ? ਉਹਦੀ ਭਾਸ਼ਾ ਹੋਰ ਏ ਉਹਨੇ ਜ਼ਬਾਨ ਈ ਖੋਲ੍ਹੀ ਸੀ ਉਹਨੇ ਜ਼ਬਾਨ ਈ ਖੋਲ੍ਹੀ ਸੀ, ਪਰ ਜਦੋਂ ਉਹ ਬੋਲੀ ਸੀ ਬੱਦਲਾਂ ਨੇ ਖਿੜਕੀ ਖੋਲ੍ਹੀ ਸੀ ਤੇ ਫ਼ਿਰ ਤਾਰਿਆਂ ਨੇ ਮਾਰੀਆਂ ਤਾਲੀਆਂ ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫ਼ਾਂ ਕਾਲੀਆਂ-ਕਾਲੀਆਂ ਅੱਖਾਂ ਨੀਲੀਆਂ-ਨੀਲੀਆਂ, ਪਤਾ ਨਹੀਂ ਕਿੱਧਰੋਂ ਭਾਲ਼ੀਆਂ ਸ਼ਹਿਰ ਉਹਦਾ Moscow, ਬੜੇ ਜਾਦੂ ਆਂ ਓਸ ਕੋ' ਇੱਕ ਸ਼ਾਇਰ ਲਈ ਇਹ ਪਾਪ ਏ ਇੱਕ ਸ਼ਾਇਰ ਲਈ ਇਹ ਪਾਪ ਏ, ਪਾਪੀ ਕਹੇਗਾ ਜੱਗ ਈ ਠੰਡ ਸੀ ਉਹਨੂੰ ਲਗਦੀ ਪਈ, ਮੈਂ ਮੇਰੀ diary ਨੂੰ ਲਾਤੀ ਅੱਗ ਈ ਹਾਏ, ਕਿੰਨੇ ਮੇਰੇ ਸ਼ੇਰ ਮਰ ਗਏ ਹਾਏ, ਕਿੰਨੇ ਮੇਰੇ ਸ਼ੇਰ ਮਰ ਗਏ, ਕਿੰਨੀਆਂ ਗ਼ਜ਼ਲਾਂ ਮਰ ਗਈਆਂ ਜੋ ਕਿਸੇ ਤੋਂ ਹੋਇਆ ਨਈਂ ਉਹ ਉਹਦੀਆਂ ਜ਼ੁਲਫ਼ਾਂ ਕਰ ਗਈਆਂ ਮੇਰਾ ਤੇ ਓਥੇ ਰੋਣ ਹੋ ਗਿਆ ਮੇਰਾ ਤੇ ਓਥੇ ਰੋਣ ਹੋ ਗਿਆ, ਗੁੰਗਿਆਂ ਵਾਂਗੂ ਮੌਣ ਹੋ ਗਿਆ ਮੈਂ photo ਉਹਦੇ ਨਾ' ਖਿੱਚਣ ਲੱਗਾ, ਬੰਦ ਮੇਰਾ phone ਹੋ ਗਿਆ ਵੈਸੇ ਤੇ ਅੰਦਰ ਛਪ ਗਈ ਏ, photo ਦੀ ਜ਼ਰੂਰਤ ਨਈਂ ਚਾਰ ਦਿਨਾਂ 'ਚ ਭੁੱਲਜਾਂ ਉਹਨੂੰ, ਐਸੀ ਉਹਦੀ ਸੂਰਤ ਨਈਂ ਫ਼ਿਰ ਮੈਨੂੰ ਇੱਕ ਖ਼ਿਆਲ ਆਇਆ, ਮੰਨ ਦੇ ਵਿੱਚ ਸਵਾਲ ਆਇਆ ਕਿ ਖ਼ੁਦਾ ਐਦਾਂ ਵੀ ਕਰ ਸਕਦਾ ਸੀ... ਕਿ ਖ਼ੁਦਾ ਐਦਾਂ ਵੀ ਕਰ ਸਕਦਾ ਸੀ, ਜਿਵੇਂ ਮਸਜਿਦਾਂ ਪੀਰ ਖਿੱਚ ਦੀਆਂ ਕਿੰਨਾ ਵਧੀਆ ਹੋਣਾ ਸੀ ਅੱਖਾਂ ਜੇ ਤਸਵੀਰ ਖਿੱਚ ਦੀਆਂ ਫ਼ਿਰ ਐਸੀ ਕਮਾਲ ਚੀਜ਼ ਹੋਈ ਫ਼ਿਰ ਐਸੀ ਕਮਾਲ ਚੀਜ਼ ਹੋਈ, ਜੋ ਕਦੇ ਮੇਰੇ ਨਾ' ਹੋਈ ਨਾ ਉਹਨੂੰ ਆ ਗਈ ਨੀਂਦ ਈ, ਪਰ ਸਿਰਹਾਣਾ ਕੋਈ ਨਾ ਫ਼ੁੱਲਾਂ ਦੀ ਇੱਕ ਟੋਕਰੀ... ਫ਼ੁੱਲਾਂ ਦੀ ਇੱਕ ਟੋਕਰੀ ਫ਼ਿਰ ਵੱਜੀ ਮੇਰੀ ਬਾਂਹ 'ਤੇ ਉਹ ਅੱਧਾ ਘੰਟਾ ਸੁੱਤੀ ਰਹੀ ਮੇਰੀ ਸੱਜੀ ਬਾਂਹ 'ਤੇ ਹੁਣ ਬਾਂਹ ਮੇਰੀ ਨੂੰ ਧੋਣਾ ਨਈਂ ਮੈਂ, ਚਾਹੇ ਲੰਘਣ ਸੱਤ ਦੀਵਾਲੀਆਂ ਇੱਕ ਮਿਲ਼ੀ ਮੈਨੂੰ ਅਪਸਰਾ, ਕੰਨਾਂ ਦੇ ਵਿੱਚ ਵਾਲੀਆਂ चाहे किसी ने देख ली दुनिया या ख़ुदा देखा है जिसने तुम्हें नहीं देखा फिर क्या देखा है? ग़लत हुआ Jaani कि इक़रार नहीं होता मुझे लगता था पहली नज़र में प्यार नहीं होता ਫ਼ਿਰ... ਫ਼ਿਰ ਆ ਗਈ ਉਹਦੀ train, ਹਾਏ ਫ਼ਿਰ ਆ ਗਈ ਉਹਦੀ train, ਹਾਏ ਮੇਰੇ ਅੰਦਰ ਉਠਿਆ pain, ਹਾਏ ਉਹ ਜਦ ਗਲ਼ ਨਾਲ਼ ਲਾ ਕੇ ਜਾਣ ਲੱਗੀ ਉਹਦੀ chain 'ਚ ਫੱਸ ਗਈ chain, ਹਾਏ ਉਹਨੇ ਕੋਸ਼ਿਸ਼ ਕੀਤੀ ਕੱਢਣਦੀ, ਪਰ ਮੈਂ ਇੱਕੋ ਦਮ ਉਠ ਗਿਆ Jaani ਵੇ Jaani ਵਾਲ਼ਾ locket ਅੱਧ ਵਿਚਾਲ਼ਿਓਂ ਟੁੱਟ ਗਿਆ ਲੁੱਟ ਗਿਆ ਸੱਭ ਕੁੱਝ ਮੇਰਾ ਜੋ ਸੀ ਮੇਰੇ ਕੋਲ਼ ਮੈਂ ਸੱਭ ਤੋਂ ਵੱਧ ਅਮੀਰ ਸੀ ਜਦ ਉਹ ਸੀ ਮੇਰੇ ਕੋਲ਼ ਨਾ ਪਤਾ, ਨਾ number ਛੱਡ ਕੇ ਚੱਲੀ ਨਾ ਪਤਾ, ਨਾ number ਛੱਡ ਕੇ ਚੱਲੀ ਮੈਂ ਖ਼ੁਦ ਨੂੰ ਦਿੱਤੀ ਝੁੱਠੀ ਤਸੱਲੀ ਕਿ ਸਿਰ ਨਾ' ਮਿਲ਼ਾ ਕੇ ਸਿਰ ਮਿਲ਼ਾਂਗੇ ਇੱਕ-ਦੂਜੇ 'ਤੇ ਗਿਰ ਮਿਲ਼ਾਂਗੇ ਮੈਂ ਇਹ ਕਹਿ ਕੇ ਦਿਲ ਸਮਝਾ ਲਿਆ "ਇੰਸ਼ਾ-ਅੱਲਾਹ, ਫ਼ਿਰ ਮਿਲ਼ਾਂਗੇ" "ਇੰਸ਼ਾ-ਅੱਲਾਹ, ਫ਼ਿਰ ਮਿਲ਼ਾਂਗੇ" ਉਹਦੇ ਚਾਰੇ-ਪਾਸੇ ਘੁੰਮ ਹੋਇਆ ਮੈਂ ਐਸਾ ਉਹਦੇ 'ਚ ਗੁਮ ਹੋਇਆ ਉਹਨੇ ਮੱਥਾ ਤੇ ਅੱਗੇ ਕੀਤਾ ਪਰ ਮੈਥੋਂ ਨਾ ਮੱਥਾ ਚੁੰਮ ਹੋਇਆ ਸੱਚ, ਚੁੰਮਣ ਤੋਂ ਮੈਨੂੰ ਯਾਦ ਆਇਆ ਸੱਚ, ਚੁੰਮਣ ਤੋਂ ਮੈਨੂੰ ਯਾਦ ਆਇਆ ਮੈਂ ਐਦਾਂ ਨਈਂ ਜੇ ਖੋ ਸਕਦਾ ਮੈਂ ਪਹਿਲਾਂ ਈ ਕਿਸੇ ਹੋਰ ਦਾ ਮੈਂ ਨਈਂ ਉਹਦਾ ਹੋ ਸਕਦਾ ਮੈਂ ਨਈਂ ਉਹਦਾ ਹੋ ਸਕਦਾ हम ये कहाँ आ गए? कोई इशारा लगता है प्यार मुझे होगा अब दोबारा लगता है प्यार मुझे होगा अब दोबारा लगता है
Writer(s): Rajiv Kumar Girdher Lyrics powered by www.musixmatch.com
instagramSharePathic_arrow_out