가사

ਅੱਖਾਂ ਵਿੱਚ ਸੁਰਮਾ ਕਾਲ਼ਾ, ਬੁੱਲ੍ਹਾਂ 'ਤੇ ਲਾਰੇ ਨੀ ਮੂੰਹ 'ਤੇ mascara ਝੂਠਾ, ਜੋ ਪਰਦੇ ਪਾਵੇ ਨੀ ਕਿੰਨੇ ਆਂ ਪਿੱਛੇ ਲਾਏ, ਤੇ ਕਿੰਨੇ ਚਾੜ੍ਹੇ ਨੀ ਗਿਣ-ਗਿਣ ਕੇ ਦਿਲ ਤੋੜਦੀ, ਜਿਉਂ ਟੁੱਟਦੇ ਤਾਰੇ ਨੀ ਰਿਹਾ ਨਈਂ ਹੁਣ ਏਤਬਾਰ, ਸੋਹਣੀਏ ਰਿਹਾ ਨਈਂ ਹੁਣ ਏਤਬਾਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ (...ਚਲਦੇ ਪਿਆਰ) (...ਚਲਦੇ ਪਿਆਰ) ਜ਼ੁਲਫ਼ਾਂ ਦੇ ਜਾਲ ਤੇਰੇ ਨੀ ਖ਼ੁਦਾ ਦਾ ਕਹਿਰ, ਕੁੜੇ ਨੈਣ ਬੇਕਾਬੂ ਤੇਰੇ ਬਣਦੇ ਆਂ ਜਹਿਰ, ਕੁੜੇ ਬਸ ਇੱਕੋ ਮੰਗੀ ਰੱਬ ਤੋਂ, ਮੰਗੀ ਤੇਰੀ ਖ਼ੈਰ, ਕੁੜੇ ਸਾਡਾ ਕਸੂਰ ਸੀ ਕਾਹਦਾ ਕੱਢਿਆ ਜੋ ਵੈਰ, ਕੁੜੇ? ਮਾੜੀ ਤੂੰ ਕੀਤੀ ਬੇਹਿਸਾਬ, ਸੋਹਣੀਏ ਮਾੜੀ ਤੂੰ ਕੀਤੀ ਬੇਹਿਸਾਬ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ (...ਚਲਦੇ ਪਿਆਰ) (...ਚਲਦੇ ਪਿਆਰ) ਹੋ, ਰੰਗ ਤੇਰਾ ਚਾਨਣ ਵਰਗਾ, ਦਿਲ ਕਾਲ਼ੀ ਰਾਤ, ਕੁੜੇ ਠੋਡੀ 'ਤੇ ਕਾਲ਼ਾ ਤਿਲ ਜੋ ਪਾਉਂਦਾ ਸੀ ਬਾਤ, ਕੁੜੇ ਕੱਖਾਂ ਦਾ ਕਰਤਾ ਨੀ ਤੂੰ, ਮੰਗਦਾ ਸੀ ਸਾਥ, ਕੁੜੇ ਆਹ ਲੈ ਚੱਕ ਲਿੱਖਣ ਲਾਤਾ, ਤੇਰੀ ਕਰਾਮਾਤ, ਕੁੜੇ ਟੁੱਟੀ ਐ ਅੱਧ ਵਿਚਕਾਰ, ਸੋਹਣੀਏ ਟੁੱਟੀ ਐ ਅੱਧ ਵਿਚਕਾਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ ਐਦਾਂ ਨਈਂ ਚਲਦੇ ਪਿਆਰ, ਸੋਹਣੀਏ ਐਦਾਂ ਨਈਂ ਚਲਦੇ ਪਿਆਰ (...ਚਲਦੇ ਪਿਆਰ) (...ਚਲਦੇ ਪਿਆਰ) (...ਚਲਦੇ ਪਿਆਰ)
Writer(s): Harrison Kwaku Lyrics powered by www.musixmatch.com
instagramSharePathic_arrow_out