album cover
Nazran
album cover
Nazran은(는) {albumName} 앨범에 수록된 곡으로 2024년 4월 1일일에 Juke Dock에서 발매되었습니다.L.B.E
앨범L.B.E
2024년 4월 1일
라벨Juke Dock
BPM77
멜로디에 강한 음악
어쿠스틱 악기 중심
발랑스
춤추기 좋은 음악
에너지

가사

Mxrci
ਦਿਨ ਗੂੜ੍ਹੇ ਹੋ ਗਏ ਨੇ, ਰਾਤਾਂ ਵੀ ਜੱਗਦੀਆਂ ਨੇ
ਆਹ ਸਿਖ਼ਰ ਦੁਪਹਿਰਾਂ ਵੀ ਹੁਣ ਠੰਡੀਆਂ ਲੱਗਦੀਆਂ ਨੇ
ਨੀ ਅੱਜ ਨਜ਼ਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਏ?
ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ
ਹੁਣ ਛੇੜੀਏ ਬਾਤੜੀਆਂ, ਬਹੁਤੀ ਦੇਰ ਨਾ ਲਾਇਓ ਜੀ
ਦਿਨ ਵਸਲ ਦਾ ਚੜ੍ਹ ਗਿਆ ਏ, ਛੇਤੀ ਮੁੜ ਆਇਓ ਜੀ
ਹੁਣ ਮੋਰ ਵੀ ਲੰਘਦੇ ਨੇ ਮੇਰੇ ਇਸ਼ਕ ਨੂੰ ਟੋਹ-ਟੋਹ ਕੇ
ਹੁਣ ਉੱਡਿਆ ਫ਼ਿਰਨਾ ਆਂ ਮੈਂ ਥੋਡਾ ਹੋ-ਹੋ ਕੇ
ਹੋ, "ਤੁਸੀਂ ਛਾਂਵਾਂ ਈ ਕਰਨੀਆਂ ਨੇ", ਬੱਦਲ਼ ਵੀ ਕਹਿ ਗਿਆ ਏ
ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ
ਨੀ ਅੱਜ ਨਜ਼ਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਏ?
ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ
(ਨੀ ਅੱਜ ਨਜ਼ਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਏ?)
(ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ)
ਓ, ਅਸੀਂ ਮੁਲ਼ਾਕਾਤ ਕਰੀਏ, ਤੇ ਸੱਧਰਾਂ ਬੁਣ ਲਈਏ
ਕੁੱਝ ਗੱਲਾਂ ਕਰ ਲਈਏ, ਕੁੱਝ ਗੱਲਾਂ ਸੁਣ ਲਈਏ
ਮੇਰੀ 'ਮੈਂ 'ਚੋਂ 'ਮੈਂ ਕੱਢਦੇ, ਤੂੰ ਵੀ ਤੂੰ ਨਾ ਰਹਿ, ਅੜੀਏ
ਨੀ ਮੈਂ ਸੁਣਨਾ ਚਾਹੁੰਨਾ ਆਂ, ਕੋਈ ਲਫ਼ਜ਼ ਤਾਂ ਕਹਿ, ਅੜੀਏ
ਹੁਣ ਤੈਨੂੰ ਮਿਲ਼ਨੇ ਦਾ ਮੇਰਾ ਚਾਅ ਰਹਿ ਗਿਆ ਏ
ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ
ਨੀ ਅੱਜ ਨਜ਼ਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਏ?
ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ
ਸਾਨੂੰ ਗਲ਼ ਲਾ ਲੈ ਤੂੰ, ਆਹੀ ਦੁਆਵਾਂ ਨੇ
ਕਿਸੇ ਹੋਰ ਨੂੰ ਜਪਿਆ ਨਹੀਂ ਨੀ ਮੇਰਿਆਂ ਸਾਹਵਾਂ ਨੇ
ਤੇਰੇ ਰਾਹ ਉਡੀਕਦਾ ਆ, ਪਰ ਮਿਲ਼ ਨਹੀਂ ਸਕਦਾ
ਨੀ ਮੇਰਾ ਦਿਨ ਵੀ ਨਹੀਂ ਲੰਘਦਾ, ਮੇਰਾ ਦਿਲ ਵੀ ਨਹੀਂ ਲੱਗਦਾ
Nirvair Pannu ਲਈ ਤਾਂ ਰੱਬ ਝੋਲ਼ੀ ਪੈ ਗਿਆ ਏ
ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ
ਨੀ ਅੱਜ ਨਜ਼ਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਏ?
ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ
(ਨੀ ਅੱਜ ਨਜ਼ਰਾਂ ਮਿਲ਼ੀਆਂ ਨੇ, ਹੁਣ ਹੋਰ ਕੀ ਰਹਿ ਗਿਆ ਏ?)
(ਜਿਵੇਂ ਉੱਜੜੇ ਵਿਹੜੇ 'ਚ ਕੋਈ ਵੱਸਦਾ ਬਹਿ ਗਿਆ ਏ)
Written by: MXRCI, Nirvair Pannu
instagramSharePathic_arrow_out􀆄 copy􀐅􀋲

Loading...