Credits
PERFORMING ARTISTS
Satinder Sartaaj
Performer
COMPOSITION & LYRICS
Satinder Sartaaj
Lyrics
Manan Bhardwaj
Composer
Songteksten
ਜਦੋ ਆ ਕੇ ਸਰਤਾਜ ਨੇ
(ਸੀ ਅੱਖੀਆਂ ਮਿਲਾਈਆਂ, ਹਾਂ)
ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ
ਦੇਖੋ-ਦੇਖੋ, ਆਰਜ਼ੂ ਗੁਲਾਬੀ ਲੱਭ ਗਈ
ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ
ਦੇਖੋ-ਦੇਖੋ, ਆਰਜ਼ੂ ਗੁਲਾਬੀ ਲੱਭ ਗਈ
ਡਿੱਬੀਆਂ 'ਚ ਬੰਦ ਕੀਤੀ ਮਹਿਕ ਬੋਲਦੀ
ਖ਼ਵਾਹਿਸ਼ਾਂ ਦੀ ਚਿੜੀ ਚਹਿਕ-ਚਹਿਕ ਬੋਲਦੀ
ਬਾਗ਼ੀ ਸੱਧਰਾਂ ਨੇ, ਹਾਏ, ਜੀ ਬਾਗ਼ੀ ਸੱਧਰਾਂ ਨੇ
ਬਾਗ਼ੀ ਸੱਧਰਾਂ ਨੇ
ਸੰਘ ਦਿਆਂ ਜੇਲ੍ਹਾਂ ਤੁੜਵਾਇਆਂ, ਜੀ ਕਮਾਲ ਹੋ ਗਿਆ
ਸਾਡੇ ਸੁੰਨਿਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ, ਹਾਏ
ਸੁਣੀਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ
ਆਹ ਮੁਹੱਬਤਾਂ ਨੇ, ਹਾਏ ਜੀ
ਆਹ ਮੋਹੱਬਤਾਂ ਨੇ
ਆਹ ਮੋਹੱਬਤਾਂ ਨੇ
ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ, ਜੀ ਕਮਾਲ ਹੋ ਗਿਆ
ਸਾਡੇ ਸੁੰਨਿਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ, ਹਾਏ
ਸੁਣੀਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ
ਇੱਕ ਪਾਸੇ ਨੂਰ ਦੀ ਬਰਾਤ ਉੱਤਰੀ
ਦੂਜੇ ਪਾਸੇ ਚਾਂਦਨੀ ਕ਼ਾਇਨਾਤ ਉੱਤਰੀ
ਇੱਕ ਪਾਸੇ ਨੂਰ ਦੀ ਬਰਾਤ ਉੱਤਰੀ
ਦੂਜੇ ਪਾਸੇ ਚਾਂਦਨੀ ਕ਼ਾਇਨਾਤ ਉੱਤਰੀ
ਆਹ ਨੀਂਦਾਂ ਸਾਡੀਆਂ ਨੂੰ
ਤਾਂ ਖ਼ਵਾਬ ਦੱਸ ਗਏ
ਜਦੋ ਸਾਡੇ ਨੈਣਾਂ ਨੂੰ
ਜਨਾਬ ਦੱਸ ਗਾਏ
ਹਾਂ, ਸਾਨੂੰ ਤਾਰਿਆਂ ਨੇ ਆ ਕੇ
ਜਦੋ ਤਾਰਿਆਂ ਨੇ
ਸਾਨੂੰ ਤਾਰਿਆਂ ਨੇ ਆ ਕੇ
ਜਦੋ ਦਿੱਤੀਆਂ ਵਧਾਈਆਂ, ਜੀ ਕਮਾਲ ਹੋ ਗਿਆ, ਹਾਏ
ਸਾਡੇ ਸੁੰਨਿਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ, ਹਾਏ
ਸੁਣੀਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ
ਸਾਉਣ ਦਿਆਂ ਬਾਰਿਸ਼ਾਂ ਨੇ ਰੰਗ ਘੋਲਿਆ
ਅਸੀਂ ਵੀ ਤਾਂ ਥੋੜਾ ਸੰਗ-ਸੰਗ ਘੋਲਿਆ
ਸਾਉਣ ਦਿਆਂ ਬਾਰਿਸ਼ਾਂ ਨੇ ਰੰਗ ਘੋਲਿਆ
ਅਸੀਂ ਵੀ ਤਾਂ ਥੋੜਾ ਸੰਗ-ਸੰਗ ਘੋਲਿਆ
ਆਹ ਸੱਧਰਾਂ ਨੇ ਕਿਹਾ ਕਿ, "ਖਿਲਾਰਾ ਸਾਂਭ ਲੈ"
ਜ਼ਿੰਦਗੀ ਦਾ, ਕਾਸ਼ਨੀ, ਨਜ਼ਾਰਾ ਸਾਂਭ ਲੈ
ਜਦੋ ਰੂਹਾਂ ਵਿੱਚ ਚੰਗੀ ਤਰ੍ਹਾਂ
ਰੂਹਾਂ ਵਿੱਚ
ਹਾਂ, ਜਦੋ ਰੂਹਾਂ ਵਿੱਚ
ਚੰਗੀ ਤਰ੍ਹਾਂ ਕੀਤੀਆਂ ਸਫਾਈਆਂ, ਜੀ ਕਮਾਲ ਹੋ ਗਿਆ
ਸਾਡੇ ਸੁੰਨਿਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ, ਹਾਏ
ਸੁਣੀਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ
ਵੇਖ ਲੋ, ਹਕੀਕਤਾਂ ਦੇ ਹੋਸ਼ ਉੱਡ ਗਏ
ਲੋਰ ਜਦੋ ਚੜ੍ਹੀ ਸਾਰੇ ਜੋਸ਼ ਉੱਡ ਗਏ
ਵੇਖ ਲੋ, ਹਕੀਕਤਾਂ ਦੇ ਹੋਸ਼ ਉੱਡ ਗਏ
ਲੋਰ ਜਦੋ ਚੜ੍ਹੀ ਸਾਰੇ ਜੋਸ਼ ਉੱਡ ਗਏ
ਆਹ ਜਾਦੂਆਂ ਦੇ ਜੇਹਾ ਤਾਂ ਜਹਾਨ ਲੱਗਦਾ
ਸੱਜਣਾ ਦਾ ਸਾਰਾ ਅਹਿਸਾਨ ਲੱਗਦਾ
ਜਦੋ ਆ ਕੇ ਸਰਤਾਜ ਨੇ, ਜੀ ਆ ਕੇ ਸਰਤਾਜ
ਆ ਕੇ ਸਰਤਾਜ ਨੇ ਸੀ ਅੱਖੀਆਂ ਮਿਲਾਈਆਂ
ਜੀ ਕਮਾਲ ਹੋ ਗਿਆ
ਸਾਡੇ ਸੁੰਨਿਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ, ਹਾਏ
ਸੁਣੀਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ
ਆਹ ਮੁਹੱਬਤਾਂ ਨੇ ਰਾਹਾਂ 'ਤੇ
ਮੁਹੱਬਤਾਂ ਨੇ ਰਾਹਾਂ
ਹਾਂ, ਮੁਹੱਬਤਾਂ ਨੇ
ਰਾਹਾਂ ਉੱਤੇ ਰਿਸ਼ਮਾਂ ਵਿਛਾਈਆਂ, ਜੀ ਕਮਾਲ ਹੋ ਗਿਆ
ਸੁਣੀਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ, ਹਾਂ
ਸੁਣੀਆਂ ਖਿਆਲਾਂ ਵਿੱਚ
ਰੌਣਕਾਂ ਲਗਾਈਆਂ, ਜੀ ਕਮਾਲ ਹੋ ਗਿਆ
Written by: Manan Bhardwaj, Satinder Sartaaj

