Topsongs van Sukha
Vergelijkbare songs
Credits
PERFORMING ARTISTS
Sukha
Vocals
COMPOSITION & LYRICS
Sukhman Sodhi
Songwriter
Gurminder Kajla
Songwriter
PRODUCTION & ENGINEERING
prodGK
Producer
Songteksten
(ਬਿੱਲੀ-ਬਿੱਲੀ ਅੱਖ ਦਾ, ਕੁੜੇ)
(ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ)
ਰੰਗ ਫ਼ੁੱਲਾਂ ਦੇ ਵੀ ਖਿੜ ਗਏ, ਕੁੜੇ
ਅਸੀਂ ਦੋਵੇਂ ਜਦੋਂ ਮਿਲ਼ ਗਏ, ਕੁੜੇ
ਨੈਣਾਂ ਨੈਣਾਂ ਨਾਲ਼ ਗੱਲ ਹੋਈ ਆ
ਉੱਡ ਦੋਵਾਂ ਦੇ ਹੀ ਦਿਲ ਗਏ, ਕੁੜੇ
ਤੇਰੇ ਇਸਕ ਦਾ ਸਾਨੂੰ ਚੰਦਰਾ
ਨਸ਼ਾ ਜਿਹਾ ਸਵਾਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
ਜਦੋਂ ਦਾ ਦੀਦਾਰ ਹੋ ਗਿਆ
ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ...
(ਬਿੱਲੀ-ਬਿੱਲੀ ਅੱਖ ਦਾ, ਕੁੜੇ...)
ਓ, ਜ਼ੁਲਫ਼ਾਂ ਦੇ ਨਾਗ ਤੇਰੇ ਡੰਗਦੇ, ਕੁੜੇ
ਅਸੀਂ ਮਿੰਨ੍ਹਾ-ਮਿੰਨ੍ਹਾ ਤੇਰੇ ਕੋਲ਼ੋਂ ਸੰਗਦੇ, ਕੁੜੇ
ਚਾਰੇ ਪਾਸੇ ਖੁਸ਼ੀ ਦਾ ਮਹੌਲ ਦਿਸਦਾ
ਅਸੀਂ ਜਦੋਂ ਤੇਰੀ ਗਲ਼ੀ ਵਿੱਚੋਂ ਲੰਘਦੇ, ਕੁੜੇ
ਸ਼ਾਮ ਢਲ਼ਦੀ ਜਿਹੀ ਰੰਗ ਜਿਹਾ ਰੰਗ ਤੇਰਾ ਨੀ
ਨੀ ਤੂੰ ਗੱਭਰੂ ਦੇ ਦਿਲ ਵਿੱਚ ਲਾਇਆ ਡੇਰਾ ਨੀ
ਓ, ਜੀਅ ਕਿੱਥੋਂ ਲੱਗੇ ਤੇਰੀ ਦੀਦ ਤੋਂ ਬਿਣਾਂ?
ਨੀ ਤੂੰ ਚੈਣ-ਵੈਣ, ਕੁੜੇ, ਲੁੱਟ ਗਈ ਆ ਮੇਰਾ ਨੀ
ਨੂਰ ਚਿਹਰੇ 'ਤੇ ਗੁਲਾਬ ਜਿਹਾ ਨੀ
ਨਸ਼ਾ ਤੇਰਾ ਐ ਸ਼ਰਾਬ ਜਿਹਾ ਨੀ
ਮੇਰੀ ਇੱਕ ਵੀ ਨਾ ਸੁਣਦਾ, ਕੁੜੇ
ਦਿਲ ਹੱਦ ਤੋਂ ਵੀ ਬਾਹਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
ਜਦੋਂ ਦਾ ਦੀਦਾਰ ਹੋ ਗਿਆ
ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ...
ਓ, ਤੇਰੀ ਸਿਫ਼ਤ ਉੱਤੇ ਮੈਂ ਕਿੰਨੇ ਗੀਤ ਗਾਵਾਂ ਨੀ?
ਮੈਥੋਂ ਦੱਸ ਵੀ ਨਾ ਹੋਵੇ ਤੈਨੂੰ ਕਿੰਨਾ ਚਾਹਵਾਂ ਨੀ
Time ਲਾ ਕੇ ਰੀਝਾਂ ਨਾ' ਬਣਾਈ ਰੱਬ ਨੇ
ਤੇਰੀ ਸਾਦਗੀ ਤੋਂ, ਕੁੜੇ, ਵਾਰੇ-ਵਾਰੇ ਜਾਵਾਂ ਨੀ
ਰੂਪ ਪਰੀਆਂ ਦਾ, ਲੱਗੇ ਅੰਬਰਾਂ ਤੋਂ ਆਈ ਐ
ਦਿਲ ਮੰਗੇ ਜਿਹੜੀ ਗਾਨੀ ਗਲ਼ ਵਿੱਚ ਪਾਈ ਐ
ਉਂਜ ਸੁੰਨਾ-ਸੁੰਨਾ ਲਗਦਾ ਜਹਾਨ ਸਾਰਾ ਸੀ
ਤੂੰ ਕੁੜੇ ਜ਼ਿੰਦਗੀ 'ਚ ਰੌਣਕ ਜਿਹੀ ਲਾਈ ਐ
ਹਾਲ ਗੱਭਰੂ ਦਾ ਪੁੱਛ ਤਾਂ ਸਹੀ
(ਗੱਭਰੂ ਦਾ ਪੁੱਛ ਤਾਂ ਸਹੀ)
ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ
(ਵਾਰੀ ਮੂੰਹੋਂ ਬੋਲ਼ ਤਾਂ ਸਹੀ)
ਹਾਲ ਗੱਭਰੂ ਦਾ ਪੁੱਛ ਤਾਂ ਸਹੀ
ਇੱਕ ਵਾਰੀ ਮੂੰਹੋਂ ਬੋਲ਼ ਤਾਂ ਸਹੀ
ਜਿਹੜਾ ਕਿਸੇ ਤੋਂ ਨਾ ਹੋਇਆ ਸੀ ਕਦੇ
ਤੇਰੇ ਹਾਸੇ ਦਾ ਸ਼ਿਕਾਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ
ਜਦੋਂ ਦਾ ਦੀਦਾਰ ਹੋ ਗਿਆ
ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ
ਸੱਚੀ ਮੁੰਡੇ ਨੂੰ ਪਿਆਰ ਹੋ ਗਿਆ
ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ...
(ਜਦੋਂ ਦਾ ਦੀਦਾਰ ਹੋ ਗਿਆ)
(ਲੰਘੀ ਮੋਢੇ ਨਾਲ਼ ਮੋਢਾ ਮਾਰ ਕੇ)
(ਸੱਚੀ ਮੁੰਡੇ ਨੂੰ ਪਿਆਰ ਹੋ ਗਿਆ)
(ਤੇਰੀ ਬਿੱਲੀ-ਬਿੱਲੀ ਅੱਖ ਦਾ, ਕੁੜੇ...)
Writer(s): Gurminder Kajla, Sukhman Sodhi
Lyrics powered by www.musixmatch.com