Muziekvideo

Muziekvideo

Credits

PERFORMING ARTISTS
Nirvair Pannu
Nirvair Pannu
Performer
COMPOSITION & LYRICS
Nirvair Pannu
Nirvair Pannu
Songwriter
Deol Harman
Deol Harman
Composer

Songteksten

Hmm, ਹਾਂ, ਹਾਂ-ਹਾਂ
ਹਾਂ-ਹਾਂ, ਹਾਂ
ਸੁਣ ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ
ਇੰਝ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ ਵੇ
ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ
ਇੰਝ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਓਏ, ਪਲ਼-ਛਿੰਨ ਨਾ ਲੱਗੇ
ਵੇ ਮੇਰਾ ਦਿਲ ਨਾ ਲੱਗੇ
ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ
ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਹੋ, ਗੱਲ਼ਾਂ ਕਰ ਲੈ
ਅੱਖੀਆਂ ਨੂੰ ਆਪੇ ਪੜ੍ਹ ਲੈ
ਤੇਰੇ ਲਈ ਵੇ ਮੈਂ ਰੱਖੀਆਂ
ਉਹ ਥਾਵਾਂ ਜਿੱਥੇ ਬਹਿ ਕੇ
ਜਿੱਥੇ ਬਹਿ ਕੇ, ਵੇ ਤੈਨੂੰ ਤੱਕਣਾ
ਤੱਕਣਾ, ਵੇ ਮੇਰਿਆ ਸੱਜਣਾ
ਸੁਣ ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ
ਇੰਝ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
(ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ)
(ਇੰਝ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ)
ਜਾਂ ਤਾਂ ਵੇ ਆਇਆ ਨਾ ਕਰ
ਜਾਂ ਆ ਕੇ ਜਾਇਆ ਨਾ ਕਰ
ਇੰਝ ਤੜਪਾਇਆ ਨਾ ਕਰ
ਵੇ ਆ ਕੇ ਜਾਇਆ ਨਾ ਕਰ
ਖ਼ਾਲੀ-ਖ਼ਾਲੀ ਰਹਿ ਗਏ ਨੇ ਸਾਡੇ ਵੇਹੜੇ
ਹਾਏ, ਵੇ ਬਿਨ ਤੇਰੇ, ਵੇ ਸਾਡੇ ਵੇਹੜੇ
ਨਾ ਖਿੜ੍ਹਦੀਆਂ ਖੁਸ਼ੀਆਂ ਦੀਆਂ ਕਲੀਆਂ
ਹੋਈਆਂ ਝੱਲੀਆਂ, ਝੱਲੀਆਂ ਵੇ ਪਿੰਡ ਦੀਆਂ ਗਲ਼ੀਆਂ
ਸੁਣ ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ
ਇੰਝ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
ਤੂੰ ਹੀ ਦਿਲ ਦਾ ਜਾਨੀ ਏਂ
ਤੇਰੀ ਹੀ ਆਸ ਅੱਖਾਂ ਨੂੰ
ਵੇ ਤੂੰ ਸੱਚ ਦੇ ਵਰਗਾ ਏਂ
ਬਾਹਲ਼ਾ ਵਿਸ਼ਵਾਸ ਅੱਖਾਂ ਨੂੰ
ਵੇ ਸੁਣ Nirvair, ਤੇਰੇ ਨਾਲ਼ ਪ੍ਰੀਤਾਂ
ਮੈਂ ਕਰਾਂ ਉਡੀਕਾਂ
ਵੇ ਦਿਲ ਵਿੱਚ ਚੀਸਾਂ
ਮੈਂ ਕਰਾਂ ਉਡੀਕਾਂ
ਆ ਗੱਲ ਕਰੀਏ
ਕਰੀਏ, ਕਿਸੇ ਗੱਲ ਤੇ ਲੜ੍ਹੀਏ
ਲੜ੍ਹੀਏ, ਵੇ ਪਿਆਰ ਵਧਾ ਲੈ
ਆਜਾ ਵੇ ਗਲ਼ ਨਾਲ਼ ਲਾ ਲੈ
ਸੁਣ ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ
ਇੰਝ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ
(ਸੁਣ ਸੋਹਣਿਆਂ ਵੇ, ਰਹਿ ਕੋਲ਼-ਕੋਲ਼ ਤੂੰ)
(ਇੰਝ ਦੂਰ-ਦੂਰ ਜਾਵੇਂ, ਮੇਰਾ ਦਿਲ ਨਾ ਲੱਗੇ)
Written by: Deol Harman, Nirvair Pannu
instagramSharePathic_arrow_out

Loading...