album cover
Bhabi
album cover
Utwór Bhabi został wydany 13 grudnia 2021 przez Sky Digital jako część albumu Bhabi - Single
Released13 grudnia 2021
WytwórniaSky Digital
BPM86
Melodyjność
Akustyczność
Valence
Taneczność
Energia

Tekst Utworu

ਭਾਬੀ ਗੱਲ ਦਿਲ ਦੀ ਦੱਸਾਂ
"ਕਈ ਵਾਰੀ ਕੱਲ੍ਹੀ ਹੱਸਾਂ"
ਖ਼ਵਾਬਾਂ ਵਿੱਚ ਆਉਂਦੈ ਮੇਰੇ
ਦਿਲ 'ਤੇ ਲਾ ਬੈਠੈ ਡੇਰੇ
ਸਭ ਕੁੱਝ ਓਹਦੇ ਉੱਤੋਂ ਵਾਰ ਭਾਬੀਏ
ਸਭ ਕੁੱਝ ਓਹਦੇ ਉੱਤੋਂ ਵਾਰ ਭਾਬੀਏ
ਨੀ ਮੈਂ ਪੀਂਘ ਪਿਆਰ ਦੀ ਪਾ ਆਈ ਆਂ
Photo ਦੇਖ, ਦੱਸ ਭਾਬੀ ਕਿਵੇਂ ਲੱਗਿਆ?
ਨੀ ਮੈਂ ਦਿਲ ਜਿਹਦੇ ਨਾ' ਲਾ ਆਈ ਆਂ
Photo ਦੇਖ, ਦੱਸ ਭਾਬੀ ਕਿਵੇਂ ਲੱਗਿਆ?
ਨੀ ਮੈਂ ਦਿਲ ਜਿਹਦੇ ਨਾ' ਲਾ ਆਈ ਆਂ
(ਜਿਹਦੇ ਨਾ' ਲਾ ਆਈ ਆਂ, ਜਿਹਦੇ ਨਾ')
(ਜਿਹਦੇ ਨਾ' ਲਾ ਆਈ ਆਂ)
ਆਪਣੇ ਤੋਂ ਜ਼ਿਆਦਾ ਭਾਬੀ ਖਿਆਲ ਮੇਰਾ ਰੱਖਦਾ ਆ
ਸੌਂਹ ਤੇਰੀ, ਰੂਹ ਖਿੜ ਜਾਵੇ ਜਦ ਮੈਨੂੰ ਤੱਕਦਾ ਆ
ਟੌਹਰ ਪੂਰੀ ਕੱਢਕੇ ਆਵੇ, ਵੇਖੇ ਬਿਨਾਂ ਜੀਅ ਨਾ ਲਾਵੇ
Follow ਕੋਈ ਹੋਰ ਕਰੇ ਜੇ, ਪੱਲਾ ਚੱਕ ਡੱਬ ਦਿਖਾਵੇ
ਤੇਰੇ ਕੋਲੋਂ ਰੱਖਣਾ ਕੀ ਓਲ੍ਹਾ ਭਾਬੀਏ?
ਤੇਰੇ ਕੋਲੋਂ ਰੱਖਣਾ ਕੀ ਓਲ੍ਹਾ ਭਾਬੀਏ?
ਨੀ ਮੈਂ ਗੁੱਟ 'ਤੇ ਨਾਂ ਲਿਖਾ ਆਈ ਆਂ
Photo ਦੇਖ, ਦੱਸ ਭਾਬੀ ਕਿਵੇਂ ਲੱਗਿਆ?
ਨੀ ਮੈਂ ਦਿਲ ਜਿਹਦੇ ਨਾ' ਲਾ ਆਈ ਆਂ
Photo ਦੇਖ, ਦੱਸ ਭਾਬੀ ਕਿਵੇਂ ਲੱਗਿਆ?
ਨੀ ਮੈਂ ਦਿਲ ਜਿਹਦੇ ਨਾ' ਲਾ ਆਈ ਆਂ
ਸੱਚ ਜਿਹਾ ਨਾ ਆਵੇ ਭਾਬੀ, ਉਹ ਮੇਰਾ ਹੋ ਚੁੱਕਿਆ
ਖ਼ਾਬਾਂ ਦਾ ਸਫ਼ਰ ਜੋ ਮੇਰਾ, ਓਹਦੇ 'ਤੇ ਆ ਮੁੱਕਿਆ
ਜਦ ਵੀ ਕਿਤੇ ਸ਼ਹਿਰ ਨੂੰ ਜਾਵੇ, ਮੇਰੇ ਲਈ gift ਲੈ ਆਵੇ
ਮੈਂ ਸੱਦਾਂ "ਸੁਣਿਓਂ" ਕਹਿਕੇ, ਦੁਨੀਆਂ "Naunihaal" ਬੁਲਾਵੇ
ਵੀਰੇ ਕੋਲ਼ੇ ਗੱਲ ਦੇਖੀਂ ਤੋਰ ਭਾਬੀਏ
ਵੀਰੇ ਕੋਲ਼ੇ ਗੱਲ ਦੇਖੀਂ ਤੋਰ ਭਾਬੀਏ
ਮੈਂ ਫੇਰਾ ਪਿੰਡ ਓਹਦੇ ਪਾ ਆਈ ਆਂ
Photo ਦੇਖ, ਦੱਸ ਭਾਬੀ ਕਿਵੇਂ ਲੱਗਿਆ?
ਨੀ ਮੈਂ ਦਿਲ ਜਿਹਦੇ ਨਾ' ਲਾ ਆਈ ਆਂ
Photo ਦੇਖ, ਦੱਸ ਭਾਬੀ ਕਿਵੇਂ ਲੱਗਿਆ?
ਨੀ ਮੈਂ ਦਿਲ ਜਿਹਦੇ ਨਾ' ਲਾ ਆਈ ਆਂ
(ਲਾ ਆਈ ਆਂ, ਲਾ ਆਈ ਆਂ)
(ਲਾ ਆਈ ਆਂ, ਲਾ ਆਈ ਆਂ)
(ਲਾ ਆਈ ਆਂ)
(Aa)
Written by: Shree Brar
instagramSharePathic_arrow_out􀆄 copy􀐅􀋲

Loading...