Jalsa
133 561
W trasie
Pop
Utwór Jalsa został wydany 15 września 2023 przez Hardip Singh Sidhu jako część albumu Jalsa - Single
NajpopularniejszyOstatnie 7 dni
00:25 - 00:30
Jalsa był najczęściej odkrywanym utworem w czasie około 25 sekundy do w ciągu ostatniego tygodnia
00:00
00:25
01:10
05:45
00:00
05:52
Kredyty
PERFORMING ARTISTS
Satinder Sartaaj
Performer
Prem & Hardeep
Performer
COMPOSITION & LYRICS
Satinder Sartaaj
Songwriter
Prem & Hardeep
Composer
PRODUCTION & ENGINEERING
Prem & Hardeep
Producer
Tekst Utworu
ਚਾਨਣੀ ਨੇ ਪੁੰਨਿਆ ਤੇ ਜਲਸਾ ਲਗਾਇਆ
ਸਾਡਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ
ਚਾਨਣੀ ਨੇ ਪੁੰਨਿਆ ਤੇ ਜਲਸਾ ਲਗਾਇਆ
ਸਾਡਾ ਝੀਲ ਨੂੰ ਵੀ ਆਇਆ, ਚੰਦ ਮੁੱਖ ਮਹਿਮਾਨ ਸੀ
ਰਿਸ਼ਮਾ ਨੇ, ਰਿਸ਼ਮਾ ਨੇ
ਹੋ, ਰਿਸ਼ਮਾ ਨੇ ਦੂਧੀਆ ਜੇਹੀ ਪਾਈ ਸੀ ਪੋਸ਼ਾਕ
ਮਾਰੀ ਤਾਰਿਆਂ ਨੂੰ ਹਾਕ, ਓਹ ਤਾਂ ਹੋਰ ਹੀ ਜਹਾਂ ਸੀ
ਹੋ, ਰਿਸ਼ਮਾ ਨੇ ਦੂਧੀਆ ਜੇਹੀ ਪਾਈ ਸੀ ਪੋਸ਼ਾਕ
ਮਾਰੀ ਤਾਰਿਆਂ ਨੂੰ ਹਾਕ, ਓਹ ਤਾਂ ਹੋਰ ਹੀ ਜਹਾਂ ਸੀ
ਰੁੱਖਾਂ ਥੱਲੇ ਡਿੱਗੇ ਪਾਏ ਸੀ, ਹੋ ਕੇ ਲੱਤ-ਬਾਉਰੇ
ਜੀ ਸ਼ਰਾਬੀ ਹੋ ਗਏ ਭੌਰੇ, ਪੀ ਕੇ ਤੁਪਕਾ ਤਰੇਲ ਦਾ
ਰੁੱਖਾਂ ਥੱਲੇ ਡਿੱਗੇ ਪਾਏ ਸੀ, ਹੋ ਕੇ ਲੱਤ-ਬਾਉਰੇ
ਸ਼ਰਾਬੀ ਹੋ ਗਏ ਭੌਰੇ, ਪੀ ਕੇ ਤੁਪਕਾ ਤਰੇਲ ਦਾ
ਸ਼ੋਖ ਜੇਹੀਆਂ, ਸ਼ੋਖ ਜੇਹੀਆਂ
ਸ਼ੋਖ ਜੇਹੀਆਂ ਮਹਿਕਾਂ ਨੇ ਫਿ' ਆ ਕੇ ਸਮਝਾਇਆ
ਸੁਰਖਾਬ ਨੂੰ ਬੁਲਾਇਆ, ਜੋ ਤਰੀਕਾ ਦੱਸੇ ਮੇਲ ਦਾ
ਸ਼ੋਖ ਜੇਹੀਆਂ ਮਹਿਕਾਂ ਨੇ ਫਿ' ਆ ਕੇ ਸਮਝਾਇਆ
ਸੁਰਖਾਬ ਨੂੰ ਬੁਲਾਇਆ, ਜੋ ਤਰੀਕਾ ਦੱਸੇ ਮੇਲ ਦਾ
ਪਾਣੀਆਂ ਦੇ ਸ਼ੀਸ਼ੇ ਵੇਖ ਹੋਈਆਂ ਨੇ ਜਵਾਨ
ਏਹੋ ਧੁੱਪਾਂ ਨੂੰ ਗੁਮਾਨ, "ਦੱਸੋ ਕੇਹੜਾ ਸਾਡੇ ਮੇਚ ਦਾ?""
ਪਾਣੀਆਂ ਦੇ ਸ਼ੀਸ਼ੇ ਵੇਖ ਹੋਈਆਂ ਨੇ ਜਵਾਨ
ਧੁੱਪਾਂ ਨੂੰ ਗੁਮਾਨ, "ਦੱਸੋ ਕੇਹੜਾ ਸਾਡੇ ਮੇਚ ਦਾ?"
ਮੌਸਮਾਂ ਨੇ ਦਿੱਤੇ ਫੇ', ਬਿਆਨ ਵੀ ਜਵਾਬੀ
ਹੋ ਗਈ ਗੁਫਤਗੂ ਉਨ-ਨਬੀ, ਕੋਈ ਰੁੱਤਾਂ ਨੂੰ ਰੰਗ ਵੇਚਦਾ
ਮੌਸਮਾਂ ਨੇ ਦਿੱਤ'ਤੇ ਫੇ', ਬਿਆਨ ਵੀ ਜਵਾਬੀ
ਹੋ ਗਈ ਗੁਫਤਗੂ ਉਨ-ਨਬੀ, ਕੋਈ ਰੁੱਤਾਂ ਨੂੰ ਰੰਗ ਵੇਚਦਾ
ਸੂਰਜਾ ਵੀ ਹੋਇਆ ਫਿਰੇ ਬੱਦਲੀਆਂ ਦੇ ਓਹਲੇ
ਸ਼ਾਮੀ ਕਿਸੇ ਨਾਲ ਨਾ ਬੋਲੇ, ਜੀ ਓਹ ਲੁੱਕਾ ਛੁਪੀ ਖੇਲਦਾ
ਹੋ, ਸੂਰਜਾ ਵੀ ਹੋਇਆ ਫਿਰੇ ਬੱਦਲੀਆਂ ਦੇ ਓਹਲੇ
ਕਿਸੇ ਨਾਲ ਨਾ ਬੋਲੇ, ਜੀ ਓਹ ਲੁੱਕਾ ਛੁਪੀ ਖੇਲਦਾ
ਮਾੜੀ-ਮਾੜੀ, ਮਾੜੀ-ਮਾੜੀ
ਆਹ ਮਾੜੀ-ਮਾੜੀ ਠੰਡਕ ਹਵਾਵਾਂ ਵਿੱਚ ਹੋਈ
ਸਾਨੂੰ ਆਉਂਦੀ ਖੁਸ਼ਬੋਈ, ਰੰਗ ਵੇਖ ਕੇ ਦੂ-ਮੇਲ ਦਾ
ਆਹ ਮਾੜੀ-ਮਾੜੀ ਠੰਡਕ ਹਵਾਵਾਂ ਵਿੱਚ ਹੋਈ
ਸਾਨੂੰ ਆਉਂਦੀ ਖੁਸ਼ਬੋਈ, ਰੰਗ ਵੇਖ ਕੇ ਦੂ-ਮੇਲ ਦਾ
ਪਿਆਰ ਵਾਲੇ ਪਿੰਡ ਦੀਆਂ, ਮਹਿਕਦੀਆਂ ਜੂਹਾਂ
ਅੱਗੇ ਸੰਦਲੀ ਅਬਰੂਹਾਂ 'ਤੇ ਬਲੌਰੀ ਦਹਿਲੀਜ਼ ਹੈ
ਪਿਆਰ ਵਾਲੇ ਪਿੰਡ ਦੀਆਂ, ਮਹਿਕਦੀਆਂ ਜੂਹਾਂ
ਸੰਦਲੀ ਅਬਰੂਹਾਂ, ਬਿਲੌਰੀ ਦਹਿਲੀਜ਼ ਹੈ
ਦਿਲਾਂ ਵਾਲੇ ਕਮਰੇ ਚ ਨੂਰ ਹੋਵੇਗਾ, ਜੀ ਹਾਂ ਜ਼ਰੂਰ ਹੋਵੇਗਾ
ਕੇ ਇਸ਼ਕ ਰੋਸ਼ਨੀ ਦੀ ਚੀਜ਼ ਹੈ
ਦਿਲਾਂ ਵਾਲੇ ਕਮਰੇ ਚ ਨੂਰ ਹੋਵੇਗਾ, ਜੀ ਹਾਂ ਜ਼ਰੂਰ ਹੋਵੇਗਾ
ਕੇ ਇਸ਼ਕ ਰੋਸ਼ਨੀ ਦੀ ਚੀਜ਼ ਹੈ
ਸੁਣਿਆ ਕਿ "ਤੇਰਾ ਕਾਲੇ ਰੰਗ ਦਾ ਤਵੀਤ"
ਵਿੱਚ ਸਾਂਭੇ ਹੋਏ ਨੇ ਗੀਤ, ਨੀ ਤੂੰ ਮਾਹੀ ਸਰਤਾਜ ਦੇ
ਸੁਣਿਆ ਕਿ "ਤੇਰਾ ਕਾਲੇ ਰੰਗ ਦਾ ਤਵੀਤ"
ਸਾਂਭੇ ਹੋਏ ਨੇ ਗੀਤ, ਨੀ ਤੂੰ ਮਾਹੀ ਸਰਤਾਜ ਦੇ
ਹੋਵੇ ਤਾਂ ਜੇ, ਹੋਵੇ ਤਾ ਜੇ
ਹੋਵੇ ਤਾਂ ਜੇ ਹੋਵੇ ਸੱਚੀ ਏਹੋ ਜੇਹੀ ਪ੍ਰੀਤ
ਇਹ ਮੁਹੱਬਤਾਂ ਦੀ ਰੀਤ, ਲੋਕੀ ਏਸੇ ਨੂੰ ਨਵਾਜ਼ਦੇ
ਹੋਵੇ ਤਾਂ ਜੇ ਹੋਵੇ ਸੱਚੀ ਏਹੋ ਜੇਹੀ ਪ੍ਰੀਤ
ਇਹ ਮੁਹੱਬਤਾਂ ਦੀ ਰੀਤ, ਲੋਕੀਂ ਏਸੇ ਨੂੰ ਨਵਾਜ਼ਦੇ
Written by: Prem & Hardeep, Satinder Sartaaj

