Créditos

INTERPRETAÇÃO
Kaur-B
Kaur-B
Vocais principais
COMPOSIÇÃO E LETRA
Manjinder Brar
Manjinder Brar
Composição

Letra

ਜੁੱਤੀ ਪਟਿਆਲ਼ੇ ਦੀ ਆ, ਲਾਹੌਰ ਦੀਆਂ ਵਾਲ਼ੀਆਂ (Kaur B)
ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ (JSL)
ਗੁੱਤ ਦਾ ਪਰਾਂਦਾ ਛੱਕੀ ਫ਼ੜਕਨ ਨਾ ਦੇਵੇ ਚਿੜੀਆ
ਬੁੱਲ੍ਹੀਆਂ ਦਾ ਸੁਲਫ਼ੀ ਹਾਸਾ, ਲੋਰਾਂ ਜਿਉਂ ਭੰਗ ਦੀਆਂ ਚੜ੍ਹੀਆਂ
ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ
ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
ਜੁੱਤੀ ਪਟਿਆਲ਼ੇ ਦੀ ਆ
ਮੋਰਾਂ ਜਿਹੀ ਤੋਰ 'ਤੇ ਲਗਦਾ ਸੱਟਾ ਕਰੋੜਾਂ ਦਾ
ਡੰਗਿਆ ਨਾ ਬਚਦਾ ਗੱਭਰੂ ਇਸ਼ਕੇ ਦੀਆਂ ਲੋਰਾਂ ਦਾ
(ਇਸ਼ਕੇ ਦੀਆਂ ਲੋਰਾਂ ਦਾ)
ਮੋਰਾਂ ਜਿਹੀ ਤੋਰ 'ਤੇ ਲਗਦਾ ਸੱਟਾ ਕਰੋੜਾਂ ਦਾ
ਡੰਗਿਆ ਨਾ ਬਚਦਾ ਗੱਭਰੂ ਇਸ਼ਕੇ ਦੀਆਂ ਲੋਰਾਂ ਦਾ
ਹਿਲ ਜਾਏ ਨਵਾਂਗਾਉਂ ਵੇ ਸਾਰਾ...
ਹਿਲ ਜਾਏ ਨਵਾਂਗਾਉਂ ਵੇ ਸਾਰਾ ਕੁੰਡਲਾਂ ਵੇਖ ਕਾਲ਼ੀਆਂ
ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
ਜੁੱਤੀ ਪਟਿਆਲ਼ੇ ਦੀ ਆ
ਦੋ dimple ਵਾਲ਼ੀਆਂ ਗੱਲ੍ਹਾਂ ਬਣਕੇ ਕਸ਼ਮੀਰੋਂ ਆਈਆਂ
ਜੱਟੀ ਨਿਰੀ ਕੋਹਿਨੂਰ ਜਿਹੀ, ਮਾਰੇ England try'an
(ਮਾਰੇ England try'an)
ਦੋ dimple ਵਾਲ਼ੀਆਂ ਗੱਲ੍ਹਾਂ ਬਣਕੇ ਕਸ਼ਮੀਰੋਂ ਆਈਆਂ
ਜੱਟੀ ਨਿਰੀ ਕੋਹਿਨੂਰ ਜਿਹੀ, ਮਾਰੇ England try'an
Vancouver ਵਾਲ਼ਿਆਂ ਨੇ ਮਸਾਂ
ਹੋ, Vancouver ਵਾਲ਼ਿਆਂ ਨੇ ਮਸਾਂ ਹੋਸ਼ਾਂ ਸੰਭਾਲ਼ੀਆਂ
ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
ਜੁੱਤੀ ਪਟਿਆਲ਼ੇ ਦੀ... (JSL, baby, baby)
ਬਿੱਲੋ, ਸਾਨੂੰ ਉਮਰਾਂ ਦੀ ਕੈਦ ਮੰਜ਼ੂਰ ਆ
ਭਾਵੇਂ ਤੇਰੇ ਹੁਸਨਾ ਦੀ ਪਹੁੰਚ ਬੜੀ ਦੂਰ ਆ
ਅੱਖਾਂ ਨਾਲ਼ ਵਿੰਨ੍ਹਦੇ ਕਲੇਜਾ, ਪਰਵਾਹ ਨਹੀਂ
ਸਾਹਾਂ ਨੂੰ ਚਲਾਉਂਦਾ ਤੇਰੇ ਮੁੱਖੜੇ ਦਾ ਨੂਰ ਆ
ਹਾਏ, ਨੀ ਮੈਂ ਕਿੰਨਾ ਕੁੱਝ ਸਹਿ ਰਿਹਾ (ਸਹਿ ਰਿਹਾ)
ਹੋਕੇ ਨੇੜੇ-ਨੇੜੇ ਦੂਰ ਰਹਿ ਰਿਹਾ (ਰਹਿ ਰਿਹਾ)
ਅੱਖਾਂ ਤੇਰੀ loaded ਦੋਨਾਲ਼ੀਆਂ
ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
ਭੁਗਤਣ High Court ਤਰੀਕਾਂ ਹੁਸਨਾ ਦੀ ਪੇਸ਼ੀ ਦੇ
ਖਾਰੇ ਦਿਆ ਢੀਠ ਬਰਾੜਾ, ਫ਼ਸ ਜਾਈਂ ਨਾ ਵੇਖੀ ਵੇ
(ਫ਼ਸ ਜਾਈਂ ਨਾ ਵੇਖੀ ਵੇ)
ਭੁਗਤਣ High Court ਤਰੀਕਾਂ ਹੁਸਨਾ ਦੀ ਪੇਸ਼ੀ ਦੇ
ਖਾਰੇ ਦਿਆ ਢੀਠ ਬਰਾੜਾ, ਫ਼ਸ ਜਾਈਂ ਨਾ ਵੇਖੀ ਵੇ
ਪਲਕਾਂ ਦੀ firing ਅੱਗੇ...
ਪਲਕਾਂ ਦੀ firing ਅੱਗੇ fail ਸੰਤਾਲ਼ੀਆਂ
ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
ਜੁੱਤੀ ਪਟਿਆਲ਼ੇ ਦੀ ਆ, ਲਾਹੌਰ ਦੀਆਂ ਵਾਲ਼ੀਆਂ
ਅੱਖਾਂ ਵਿੱਚ powder gun ਦਾ, loaded ਦੋਨਾਲ਼ੀਆਂ
ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
Loaded ਦੋਨਾਲ਼ੀਆਂ
ਜੇ ਲੈਨੀ ਜਾਣ, ਬਿੱਲੋ ਝੱਟ "ਹਾਂ" ਕਹਿ ਦਿਆਂ
Loaded ਦੋਨਾਲ਼ੀਆਂ
ਜੁੱਤੀ ਪਟਿਆਲ਼ੇ ਦੀ ਆ
Written by: JSL Singh, Manjinder Brar
instagramSharePathic_arrow_out

Loading...