Créditos

INTERPRETAÇÃO
Harnoor
Harnoor
Interpretação
COMPOSIÇÃO E LETRA
Harnoor
Harnoor
Composição
Manna Datte Aala
Manna Datte Aala
Composição
PRODUÇÃO E ENGENHARIA
Shraban
Shraban
Produção

Letra

ਹੁੰਦੀ ਜੇ ਤੂੰ 80 ਦੇ ਦਹਾਕਿਆਂ 'ਚ ਮੇਰੀ
ਮੈਂ ਤੈਨੂੰ ਲਿਖਾਂ ਚਿੱਠੀਆਂ
ਹੁਣ ਉਹ ਗਵਾ ਲਈਆਂ ਤੂੰ ਹੋਣੀਆਂ, ਰਕਾਨੇ
ਨਿਸ਼ਾਨੀਆਂ ਜੋ ਦਿੱਤੀਆਂ
ਕਿੰਝ 'ਨ੍ਹੇਰੇ ਨੂੰ ਫੜ੍ਹਾਂ ਮੈਂ?
ਵਗਣ ਹਨ੍ਹੇਰੀਆਂ ਜਿਹੀਆਂ ਨੀ
ਤੇਰੇ ਕੋਲ਼ ਗੱਲਾਂ ਕੀ ਕਰਾਂ ਮੈਂ?
ਗੱਲਾਂ ਵੀ ਨਾ ਮੇਰੀਆਂ ਜਿਹੀਆਂ ਨੀ
ਅਸੀਂ ਪਾਉਂਦੇ ਕਾਲ਼ੇ ਬਾਣੇ
ਤੂੰ outfit'ਆਂ ਚਿੱਟੀਆਂ
ਹੁੰਦੀ ਜੇ ਤੂੰ 80 ਦੇ ਦਹਾਕਿਆਂ 'ਚ ਮੇਰੀ
ਮੈਂ ਤੈਨੂੰ ਲਿਖਾਂ ਚਿੱਠੀਆਂ
ਹੁਣ ਤਾਂ ਗਵਾ ਲਈਆਂ ਤੂੰ ਹੋਣੀਆਂ, ਰਕਾਨੇ
ਨਿਸ਼ਾਨੀਆਂ ਜੋ ਦਿੱਤੀਆਂ
ਜਾਨ ਨਿੱਕਲ ਨਾ ਜਾਏ
ਜੇ ਕੋਈ ਜਾਨ ਦਾਅ 'ਤੇ ਲਾਏ
ਜਾਣ ਲੱਗੀ ਨੇ ਤੂੰ ਦਿਲ ਤੇਰਾ ਡੱਕਿਆ ਈ ਨਹੀਂ
ਕੌਣ ਸਮਝਾਏ?
ਉਹ ਨਾ ਸਮਝਾਂ 'ਚ ਆਏ
ਜਿਹੜੇ ਕਹਿ ਗਏ, "ਖ਼ਿਆਲ ਸਾਡਾ ਰੱਖਿਆ ਈ ਨਹੀਂ"
ਤੈਥੋਂ ਜੋ ਮਿਲ਼ੀਆਂ ਪੀੜਾਂ
ਮੈਂ ਕਰ ਲਈਆਂ 'ਕੱਠੀਆਂ
ਹੁੰਦੀ ਜੇ ਤੂੰ 80 ਦੇ ਦਹਾਕਿਆਂ 'ਚ ਮੇਰੀ
ਮੈਂ ਤੈਨੂੰ ਲਿਖਾਂ ਚਿੱਠੀਆਂ
ਹੁਣ ਤਾਂ ਗਵਾ ਲਈਆਂ ਤੂੰ ਹੋਣੀਆਂ, ਰਕਾਨੇ
ਨਿਸ਼ਾਨੀਆਂ ਜੋ ਦਿੱਤੀਆਂ
ਰਹਿੰਦਾ ਸੀ ਗਾ ਡਰ ਇੱਕ-ਦੂਜੇ ਦਾ
ਹੁੰਦੀ, ਸੱਜਣਾ, ਨਾ' ਕਦੇ-ਕਦੇ ਗੱਲ
ਅੱਜਕਲ ਯਾਰ ਜੇ ਗਵਾਚੇ ਕਿਸੇ ਦਾ
ਨਵਾਂ ਸੱਜਣ ਬਣਾ ਲੈਂਦੇ ਕੱਲ੍ਹ
ਕਿਸੇ ਹੋਰ ਨੂੰ ਪਾਉਣ ਦਾ ਜੁਨੂਨ ਕਿੰਨਾ ਏਂ
ਮੇਰੇ ਕੋਲ਼ੋਂ ਦੂਰ ਹੋ ਕੇ ਨੀ ਸੁਕੂਨ ਕਿੰਨਾ ਏਂ?
ਮੈਂ ਸ਼ਾਯਰੀਆਂ 'ਚ ਤੱਕਦਾ ਰਹਵਾਂ ਰਾਸਤੇ
ਦੇਖ ਤੇਰੇ ਵਾਂਗ ਦਿਲ ਮਜਬੂਰ ਕਿੰਨਾ ਏਂ
Manne ਦਾ ਮੱਥਾ ਚੁੱਮਦੀਆਂ
ਦਾਦੇ ਪਿੰਡ ਮਿੱਟੀਆਂ
ਹੁੰਦੀ ਜੇ ਤੂੰ 80 ਦੇ ਦਹਾਕਿਆਂ 'ਚ ਮੇਰੀ
ਮੈਂ ਤੈਨੂੰ ਲਿਖਾਂ ਚਿੱਠੀਆਂ
ਹੁਣ ਤਾਂ ਗਵਾ ਲਈਆਂ ਤੂੰ ਹੋਣੀਆਂ, ਰਕਾਨੇ
ਨਿਸ਼ਾਨੀਆਂ ਜੋ ਦਿੱਤੀਆਂ
ਰਹਿੰਦਾ ਸੀ ਗਾ ਡਰ ਇੱਕ-ਦੂਜੇ ਦਾ
ਹੁੰਦੀ, ਸੱਜਣਾ, ਨਾ' ਕਦੇ-ਕਦੇ ਗੱਲ
ਅੱਜਕਲ ਯਾਰ ਜੇ ਗਵਾਚੇ ਕਿਸੇ ਦਾ
ਨਵਾਂ ਸੱਜਣ ਬਣਾ ਲੈਂਦੇ-
Written by: Harnoor, Manna Datte Aala
instagramSharePathic_arrow_out